ਸਾਲ 2024-25 ਲਈ ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ ਵੱਲੋਂ ਪੱਤਰਕਾਰ ਸਾਹਿਬਾਨ ਦੇ ਨਵੇਂ ਪੀਲੇ ਕਾਰਡ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਦੱਸਣਯੋਗ ਹੈ ਕਿ ਬਹੁਤ ਸਾਰੇ ਪੱਤਰਕਾਰ ਸਾਹਿਬਾਨ ਦੇ ਕਾਰਡ ਪਹਿਲਾਂ ਹੀ ਰਿਨਿਊ ਹੋ ਚੁੱਕੇ ਹਨ ਜਿਸ ਕਰਕੇ ਕੇਵਲ ਤਾਜ਼ਾ ਕੇਸ ਹੀ ਅਪਲਾਈ ਕਰਨ ਯੋਗ ਹਨ ।
ਜਿਹੜੇ ਪੱਤਰਕਾਰ ਸਾਹਿਬਾਨ ਨਵੇਂ ਕਾਰਡ ਬਣਵਾਉਣ ਦੇ ਇੱਛੁੱਕ ਹਨ, ਉਹ ਹਦਾਇਤਾਂ ਅਨੁਸਾਰ ਇਸ ਸੂਚਨਾ ਦੇ ਨਾਲ ਨੱਥੀ ਫਾਰਮ ਨੂੰ ਮੁਕੰਮਲ ਕਰਕੇ ਇਸ ਫਾਰਮ ਵਿੱਚ ਦਰਸਾਏ ਲੋੜੀਂਦੇ ਸਵੈ-ਤਸਦੀਕਸ਼ੁਦਾ ਦਸਤਾਵੇਜ਼ ਨੱਥੀ ਕਰਕੇ ਦਸਤੀ ਰੂਪ ਵਿੱਚ 05 ਜੁਲਾਈ 2024 ਸਵੇਰੇ 09:00 ਤੋਂ ਸ਼ਾਮ 05:00 ਵਜੇ ਤੱਕ ਕੰਮਕਾਜ ਵਾਲੇ ਦਿਨ (Working Day) ਵਿੱਚ ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਜਲੰਧਰ ਵਿਖੇ ਦੇ ਸਕਦੇ ਹਨ ।
ਸਾਰੇ ਲੋੜੀਂਦੇ ਦਸਤਾਵੇਜ ਤੇ ਫਾਰਮ ਸਮੇਂ ਸਿਰ ਇਸ ਦਫ਼ਤਰ ਵਿਖੇ ਪੁੱਜਦੇ ਨਾ ਕਰਨ ਵਾਲੇ ਪੱਤਰਕਾਰ ਸਾਹਿਬਾਨ ਦੇ ਬਾਅਦ ਵਿੱਚ ਨਵੇਂ ਪੀਲੇ ਕਾਰਡ ਨਹੀਂ ਬਣਾਏ ਜਾ ਸਕਣਗੇ ਅਤੇ ਨਾ ਹੀ ਅਧੂਰੇ ਫਾਰਮ ਤੇ ਵਿਚਾਰ ਨਹੀਂ ਕੀਤਾ ਜਾਵੇਗਾ।
ਵਿਸ਼ੇਸ਼ ਨੋਟ : ਉਪਰੋਕਤ ਦਸਤਾਵੇਜ਼ ਸਿਰਫ ਦਸਤੀ ਹੀ ਲਏ ਜਾਣਗੇ, ਈ-ਮੇਲ ਜਾਂ ਡਾਕ ਰਾਹੀਂ ਪ੍ਰਾਪਤ ਪ੍ਰਤੀਬੇਨਤੀਆਂ ਨੂੰ ਵਿਚਾਰਿਆ ਨਹੀਂ ਜਾਵੇਗਾ।
ਨੱਥੀ : ਪੀਲਾ ਕਾਰਡ ਫਾਰਮ ਤੇ ਸਵੈ ਘੋਸ਼ਣਾ ਪੱਤਰ
ਵਧੇਰੇ ਜਾਣਕਾਰੀ ਲਈ ਕਲਰਕ ਸ੍ਰੀਮਤੀ ਆਸ਼ਾ ਕੁਮਾਰੀ ਨਾਲ (98760-46240 ) ਸੰਪਰਕ ਕੀਤਾ ਜਾ ਸਕਦਾ ਹੈ ।

















































