ਟਾਂਡਾ ਪੁਲਿਸ ਵਲੋ ਇਕ ਦੋਸ਼ੀ ਨਸ਼ੇ ਅਤੇ ਚੋਰੀ ਦੇ ਸਮਾਨ ਸਮੇਤ ਗ੍ਰਿਫਤਾਰ

Lbbਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸ਼੍ਰੀ ਸੁਰੇਦਰ ਲਾਂਬਾ IPS ਜੀ ਦੇ ਦਿਸ਼ਾ ਨਰਦੇਸ਼ਾ ਅਨੁਸਾਰ ਜਿਲੇ ਅੰਦਰ ਮਾੜੇ ਅੰਨਸਰਾ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ | ਜਿਸ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ SP (INV) ਹੁਸ਼ਿਆਰਪੁਰ, ਸ਼੍ਰੀ ਦਵਿੰਦਰ ਸਿੰਘ ਡੀ.ਐਸ.ਪੀ ਸਬ ਡਵੀਜਨ ਟਾਂਡਾ ਅਤੇ ਇੰਸਪੈਕਟਰ ਗੁਰਿੰਦਰਜੀਤ ਸਿੰਘ ਮੁੱਖ ਅਫਸਰ ਥਾਣਾ ਟਾਂਡਾ ਦੀ ਅਗਵਾਈ ਵਿਚ ਥਾਣਾ ਟਾਂਡਾ ਦੇ ਅਧੀਨ ਆਉਦੇ ਏਰੀਆ ਵਿਚ ਮਾੜੇ ਅਨਸਰਾ ਨੂੰ ਗ੍ਰਿਫਤਾਰ ਕਰਨ ਲਈ ਸੋਰਸ ਲਗਾ ਕੇ, ਉਪਰਾਲੇ ਕੀਤੇ ਜਾ ਰਹੇ ਸਨ ।ਮਿਤੀ 16-10-2024 ਨੂੰ ਏ ਐਸ.ਆਈ ਅਮਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਉਸ ਸਮੇ ਵੱਡੀ ਸਫਲਤਾ ਹਾਸਲ ਹੋਈ ਜਦੋ ਇਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਨਸ਼ੀਲੇ ਟੀਕੇ ਬ੍ਰਾਮਦ ਕੀਤੇ ਗਏ ਜਿਸ ਨੂੰ ਪੇਸ਼ ਅਦਾਲਤ ਕਰਕੇ ਰਿਮਾਡ ਹਾਸਲ ਕਰਕੇ ਉਸ ਪਾਸੋ ਪੁੱਛ ਗਿੱਛ ਕੀਤੀ ਗਈ ਜਿਸ ਦੋਰਾਨ ਇਕ ਹੋਰ ਮੁਕਦਮੇ ਵਿਚ ਗ੍ਰਿਫਤਾਰ ਕਰਕੇ ਉਸ ਪਾਸੋ ਚੋਰੀ ਸ਼ੁਦਾ ਵਹਿਕਲ ਅਤੇ ਚੋਰੀ ਸ਼ੁਦਾ ਬੈਟਰੀ ਬ੍ਰਾਮਦ ਕੀਤੀ ਗਈ ਹੈ ਬਾਕੀ ਪੁੱਛ ਗਿੱਛ ਜਾਰੀ ਹੈ ।

Leave a Comment

Your email address will not be published. Required fields are marked *

Scroll to Top