CRPF ਦੇ ਜਵਾਨ ਸ਼ਹੀਦ B.S. ਰਾਹੀ ਨੇ ਸੱਟਾਂ ਲੱਗਣ ਦੇ ਬਾਵਜੂਦ ਵੀ ਫੌਜਾਂ ਸਮੇਤ ਕਿਵੇਂ ਸਥਿਤੀ ਸੰਭਾਲੀ

ਜਲੰਧਰ:- ਸੀਆਰਪੀਐਫ ਦੇ ਅਸਿਸਟੈਂਟ ਕਮਾਂਡਰ ਸ਼ਹੀਦ ਬਲਵੰਤ ਸਿੰਘ ਰਾਹੀ ਦਾ ਜਨਮ 01 ਅਪ੍ਰੈਲ 1944 ਪਿਤਾ ਅੱਛਰ ਸਿੰਘ ਦੇ ਘਰੇ ਪਿੰਡ ਰਾਮਪੁਰ ਜਿਲਾ ਰੋਪੜ ਵਿਖੇ ਹੋਇਆ। ਬੀਐਸ ਰਾਹੀ ਨੇ ਆਪਣੀ ਮੁੱਢਲੀ ਪੜ੍ਹਾਈ ਸਰਕਾਰੀ ਹਾਈ ਸਕੂਲ ਰੋਪੜ ਵਿਖੇ ਕੀਤੀ। ਚਾਰ ਭਰਾ ਦੋ ਭੈਣਾਂ ਬੜਾ ਹੀ ਖੁਸ਼ਹਾਲ ਪਰਿਵਾਰ ਹੈ।ਪੜਾਈ ਪੂਰੀ ਕਰਨ ਤੋਂ ਬਾਅਦ 1963 ਵਿੱਚ ਬੀਐਸ ਰਾਹੀ ਸੀਆਰਪੀਐਫ ਵਿੱਚ ਭਰਤੀ ਹੋ ਗਏ ਅਤੇ ਟ੍ਰੇਨਿੰਗ ਲਈ ਟ੍ਰੇਨਿੰਗ ਸੈਂਟਰ ਨੀਮਚ ਵਿੱਚ ਪਹੁੰਚ ਗਏ। ਉੱਥੇ ਪਹੁੰਚਣ ਤੇ ਉਹਨਾਂ ਨੂੰ ਸੀਆਰਪੀਐਫ ਦੇ ਉਸਤਾਦ ਅਜੀਤ ਸਿੰਘ ਘੁੰਮਣ ਮਿਲੇ, ਜੋ ਕਿ ਜ਼ਿਲਾ ਹੁਸ਼ਿਆਰਪੁਰ ਪਿੰਡ ਮਾਣਕ ਢੇਰੀ ਦੇ ਰਹਿਣ ਵਾਲੇ ਸਨ। ਅਜੀਤ ਸਿੰਘ ਨੇ ਇਹਨਾਂ ਨੂੰ ਸੀਆਰਪੀਐਫ ਦੀ ਨਿਯਮਾਂ ਬਾਰੇ ਦੱਸਿਆ। ਬਾਕੀ ਜਵਾਨਾਂ ਦੇ ਨਾਲ ਬੀਐਸ ਰਾਹੀ ਨੂੰ ਛੱਡ ਦਿੱਤਾ ਗਿਆ। ਦੂਸਰੇ ਦਿਨ ਆਪਣੇ ਨਾਲ ਦੇ ਜਵਾਨਾਂ ਨਾਲ ਦਫਤਰ ਪਹੁੰਚੇ, ਜਿੱਥੇ ਇਹਨਾਂ ਦੀ ਜਾਣ ਪਹਿਚਾਣ ਸੀਨੀਅਰ ਅਧਿਕਾਰੀਆਂ ਨਾਲ ਕਰਵਾਈ। ਸੀਨੀਅਰ ਅਧਿਕਾਰੀਆਂ ਨੇ ਇਹਨਾਂ ਨੂੰ ਫੋਰਸ ਨੰਬਰ ਅਤੇ ਕੁਝ ਸੀਆਰਪੀਐਫ ਦਾ ਜਰੂਰੀ ਸਮਾਨ ਦਿੱਤਾ।

ਕੁਝ ਹੀ ਦਿਨਾਂ ਵਿੱਚ ਇਹਨਾਂ ਦੀ ਟ੍ਰੇਨਿੰਗ ਸ਼ੁਰੂ ਹੋ ਗਈ। ਸਰਦੀ ਦੇ ਦਿਨ ਹੋਣ ਕਰਕੇ ਸਾਰੇ ਜਵਾਨ ਬਰਾਕ ਵਿੱਚੋਂ ਹੀ ਦੌੜਨਾ ਸ਼ੁਰੂ ਕਰ ਦਿੰਦੇ ਅਤੇ ਆਪਣੀ ਟ੍ਰੇਨਿੰਗ ਦਾ ਸਮਾਨ ਲੈ ਕੇ ਗਰਾਊਂਡ ਵਿੱਚ ਪਹੁੰਚ ਜਾਂਦੇ। ਪਹਿਲਾਂ ਹਫਤਾ ਟ੍ਰੇਨਿੰਗ ਦਾ ਬਹੁਤ ਵਧੀਆ ਨਿਕਲਿਆ। ਦੂਸਰੇ ਹਫਤੇ ਵਿੱਚ ਬੀਐਸ ਰਾਹੀ ਨੂੰ ਆਪਣੇ ਨਾਲ ਦੇ ਸਾਥੀਆਂ ਦਾ ਗਾਈਡ ਬਣਾ ਦਿੱਤਾ ਗਿਆ। ਬੀਐਸ ਰਾਹੀ ਬੜੇ ਫੁਰਤੀਲੇ ਸਨ ਅਤੇ ਆਪਣੇ ਸਾਥੀਆਂ ਸਮੇਤ ਸਭ ਤੋਂ ਪਹਿਲਾਂ ਮੈਦਾਨ ਵਿੱਚ ਹਾਜ਼ਰ ਹੋ ਜਾਂਦੇ ਸਨ। ਕਰੋਲਿੰਗ ਕਰਨਾ, ਖੱਡੇ ਟੱਪਣਾ, ਰੱਸੇ ਤੇ ਚੜਨ ਅਤੇ ਘੋੜਾ ਟੱਪਣਾ ਬੀਐਸ ਰਾਹੀ ਬਹੁਤ ਚਾਅ ਨਾਲ ਕਰਦੇ। ਟ੍ਰੇਨਿੰਗ ਵਿੱਚ ਵੀ ਬੀਐਸ ਰਾਹੀ ਪਹਿਲੇ ਗਾਈਡ ਵਜੋਂ ਜਾਣੇ ਜਾਂਦੇ। ਇਹਨਾਂ ਦੀ ਪਲਟੂਨ ਬਹੁਤ ਹੀ ਫੁਰਤੀਲੀ ਟਰੇਨਿੰਗ ਸੈਂਟਰ ਵਿੱਚ ਮੰਨੀ ਜਾਂਦੀ ਸੀ। ਟ੍ਰੇਨਿੰਗ ਤੋਂ ਬਾਅਦ ਸਾਰੇ ਜਵਾਨ ਜੰਗਲ ਕੈਂਪ ਲਈ ਚਲੇ ਗਏ। ਜੰਗਲ ਕੈਂਪ ਵਿੱਚ ਗਰਮੀ ਦਾ ਮਾਹੌਲ ਸੀ ਅਤੇ ਸੰਘਣੇ ਦਰਖਤਾਂ ਥੱਲੇ ਇਹਨਾਂ ਲਈ ਟੈਂਟ ਲਗਾਏ ਗਏ। ਜੰਗਲ ਵਿੱਚ ਆਉਣ ਤੋਂ ਬੀਐਸ ਰਾਹੀ ਬਹੁਤ ਸਾਰੇ ਜਵਾਨਾਂ ਦੀ ਪਾਣੀ ਦੀ ਸੇਵਾ ਵੀ ਕਰਦੇ। ਸਾਰੇ ਜਵਾਨ ਇਹਨਾਂ ਨੂੰ ਬਾਬਾ ਕਹਿ ਕੇ ਪੁਕਾਰਦੇ ਸਨ। ਜੰਗਲ ਕੈਂਪ ਦੇ ਸੰਘਣੇ ਰਸਤਿਆਂ ਦੀ ਬੀਐਸ ਰਾਹੀ ਸੀਨੀਅਰ ਅਧਿਕਾਰੀਆਂ ਤੋਂ ਬਹੁਤ ਚੰਗੇ ਤਰੀਕੇ ਨਾਲ ਜਾਂਚ ਕਰਦੇ। ਟ੍ਰੇਨਿੰਗ ਪੂਰੀ ਹੋਣ ਤੇ ਸਾਰੇ ਜਵਾਨ ਨੀਮਚ ਗਰੁੱਪ ਸੈਂਟਰ ਵਿਖੇ ਪਹੁੰਚ ਜਾਂਦੇ। ਕਸਮ ਪਰੇਡ ਹੋਣ ਤੋਂ ਬਾਅਦ ਸਾਰੇ ਜਵਾਨ ਗੁਰਦੁਆਰੇ, ਮੰਦਰ, ਮਸਜਿਦ ਤੇ ਚਰਚ ਜਾ ਕੇ ਆਸ਼ੀਰਵਾਦ ਲੈਂਦੇ। ਇਹਨਾਂ ਸਾਰਿਆਂ ਜਵਾਨਾਂ ਨੂੰ ਕੁਝ ਦਿਨਾਂ ਦੀ ਛੁੱਟੀ ਦੇ ਕੇ ਘਰ ਭੇਜਿਆ ਜਾਂਦਾ।

ਘਰ ਪਹੁੰਚਣ ਤੇ ਪਰਿਵਾਰ ਵਾਲੇ ਇਹਨਾਂ ਦਾ ਬਹੁਤ ਹੀ ਸਤਿਕਾਰ ਕਰਦੇ। ਪਿੰਡ ਦੇ ਬਜ਼ੁਰਗ ਬੀਐਸ ਰਾਹੀ ਨੂੰ ਕਮਾਂਡੋ ਕਹਿ ਕੇ ਪੁਕਾਰਦੇ। ਘਰ ਵਾਲਿਆਂ ਵਲੋਂ ਵਿਆਹ ਦੀ ਚਰਚਾ ਕਰਨ ਤੇ ਇਹ ਕੁਝ ਨਾ ਬੋਲਦੇ। ਛੁੱਟੀ ਪੂਰੀ ਕਰਕੇ ਆਉਣ ਤੇ ਇਹਨਾਂ ਦੀ ਪੋਸਟੀੰਗ ਮਨੀਪੁਰ ਦੇ ਜੰਗਲਾਂ ਵਿੱਚ ਹੋ ਗਈ। ਕੁਝ ਸਾਲਾਂ ਬਾਅਦ ਮਨੀਪੁਰ ਤੋਂ ਮੱਧ ਪ੍ਰਦੇਸ਼ ਫਿਰ ਅਸਾਮ, ਨਾਗਾਲੈਂਡ ਅਤੇ ਦਿੱਲੀ ਆਦਿ ਸਟੇਟਾਂ ਵਿੱਚ ਹੁੰਦੀ ਗਈ। ਛੁੱਟੀ ਲੈ ਕੇ ਦੁਬਾਰਾ ਘਰ ਆਉਣ ਤੇ ਇਹਨਾਂ ਦਾ ਵਿਆਹ ਜਰਨੈਲ ਕੌਰ ਪਿੰਡ ਗੋਸਲਾ ਜਿਲਾ ਰੋਪੜ ਨਾਲ ਕਰ ਦਿੱਤਾ ਗਿਆ। ਇਹਨਾਂ ਦੀ ਧਰਮ ਪਤਨੀ ਪਾਠ ਪੂਜਾ ਬਹੁਤ ਕਰਦੀ ਸੀ। ਇਹਨਾਂ ਦੇ ਘਰ ਦੋ ਬੇਟੇ ਅਤੇ ਇੱਕ ਬੇਟੀ ਨੇ ਜਨਮ ਲਿਆ।

ਚੰਗੀ ਡਿਊਟੀ ਕਰਨ ਨਾਲ ਸੀਆਰਪੀਐਫ ਨੇ ਇਹਨਾਂ ਨੂੰ ਐਲਪੀਏ ਦਾ ਅਵਾਰਡ ਵੀ ਦਿੱਤਾ। ਫਿਰ ਇਹਨਾਂ ਦੀ ਪੋਸਟਿੰਗ ਜੰਮੂ ਕਸ਼ਮੀਰ ਵਿਖੇ ਹੋ ਗਈ। 1993 ਵਿੱਚ ਬੀਐਸ ਰਾਹੀ ਜੰਮੂ ਕਸ਼ਮੀਰ ਵਿੱਚ ਆ ਗਏ। ਉਸ ਸਮੇਂ ਅੱਤਵਾਦ ਦਾ ਬਹੁਤ ਜ਼ੋਰ ਸੀ। ਸੀਆਰਪੀਐਫ ਦੇ ਜਵਾਨ ਸਿਵਲ ਲੋਕਾਂ ਦੀ ਬਹੁਤ ਸੁਰੱਖਿਆ ਕਰਦੇ ਸਨ। ਬਾਹਰਲੀਆਂ ਸਟੇਟਾਂ ਤੋਂ ਆਏ ਹੋਏ ਅੱਤਵਾਦੀ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾ ਲੈਂਦੇ। ਔਰਤਾਂ ਤੇ ਬੱਚਿਆਂ ਤੇ ਵੀ ਬਹੁਤ ਅੱਤਿਆਚਾਰ ਕਰਦੇ ਸਨ। ਇਸ ਅੱਤਿਆਚਾਰ ਨੂੰ ਰੋਕਣ ਲਈ ਬੀਐਸ ਰਾਹੀ ਦੀ ਡਿਊਟੀ ਸਰਕਾਰ ਵੱਲੋਂ ਲਗਾਈ ਗਈ। ਸੀਆਰਪੀਐਫ ਦੇ ਜਵਾਨਾਂ ਦੀ ਟੁਕੜੀ ਹਰ ਪਿੰਡ ਵਿੱਚ ਪਹੁੰਚਦੀ ਅਤੇ ਲੋਕਾਂ ਨੂੰ ਸੁਰੱਖਿਅਤ ਕਰਦੀ। ਜੰਮੂ ਕਸ਼ਮੀਰ ਦੇ ਲੋਕ ਹਰ ਰੋਜ਼ ਬੀਐਸ ਰਾਹੀ ਅਤੇ ਇਹਨਾਂ ਦੀ ਟੀਮ ਦਾ ਇੰਤਜ਼ਾਰ ਕਰਦੇ ਅਤੇ ਜ਼ਿੰਦਗੀ ਦੇ ਦਿਨ ਬਤੀਤ ਕਰਦੇ। ਕੁਝ ਅੱਤਵਾਦੀਆਂ ਦੇ ਗਰੁੱਪਾਂ ਨੇ ਇਹਨਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਪਰ ਬੀਐਸ ਰਾਹੀ ਬੇਖੌਫ ਹੋ ਕੇ ਲੋਕਾਂ ਦੀ ਰੱਖਿਆ ਕਰਦੇ ਅਤੇ ਆਪਣੀ ਡਿਊਟੀ ਨੂੰ ਆਪਣਾ ਫਰਜ ਸਮਝਦੇ ਹੋਏ ਦਿਨ ਰਾਤ ਆਪਣੇ ਜਵਾਨਾਂ ਨਾਲ ਸਖਤ ਡਿਊਟੀ ਕਰਦੇ। ਇਹਨਾਂ ਦੀ ਡਿਊਟੀ ਵਿੱਚ ਲੋਕ ਆਰਾਮ ਨਾਲ ਆਪਣੀ ਨੀਂਦ ਪੂਰੀ ਕਰਦੇ ਅਤੇ ਆਪਣੇ ਕੰਮ ਵੀ ਕਰਦੇ।

ਬੀਐਸ ਰਾਹੀ ਨੂੰ ਅੱਤਵਾਦੀਆ ਦੀਆਂ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਪਰ ਉਹ ਆਪਣੀ ਡਿਊਟੀ ਤੋਂ ਕੋਈ ਢਿਲ ਨਾ ਵਰਤਦੇ। ਦਿਨ ਰਾਤ ਲੋਕਾਂ ਦੀ ਸੇਵਾ ਵਿੱਚ ਲੱਗੇ ਰਹਿੰਦੇ ਅਤੇ ਆਪਣੀ ਗੱਡੀ ਵਿੱਚ ਦੇਸ਼ ਭਗਤੀ ਅਤੇ ਢਾਡੀਆਂ ਦੀਆਂ ਬਾਰਾਂ ਵੀ ਸੁਣਦੇ ਰਹਿੰਦੇ ਤੇ ਆਪਣਾ ਮਨੋਰੰਜਨ ਵੀ ਕਰਦੇ। ਬੀਐਸ ਰਾਹੀ ਸਵੇਰੇ ਜਲਦ ਹੀ ਉੱਠਦੇ ਅਤੇ ਆਪਣੇ ਨਿਤਨੇਮ ਦੇ ਬਹੁਤ ਪਾਬੰਦ ਸਨ। ਬਾਅਦ ਵਿੱਚ ਆਪਣੀ ਡਿਊਟੀ ਸ਼ੁਰੂ ਕਰ ਦਿੰਦੇ। ਜਵਾਨਾਂ ਦੇ ਨਾਲ ਇਹਨਾਂ ਦਾ ਤਾਲਮੇਲ ਬਹੁਤ ਹੀ ਵਧੀਆ ਸੀ। ਇਸੇ ਤਰਹਾਂ ਹੀ ਲਗਾਤਾਰ ਆਪਣੀ ਡਿਊਟੀ ਕਰਦੇ ਇੱਕ ਦਿਨ ਸੰਘਣੇ ਜੰਗਲਾਂ ਦੇ ਰਾਸਤੇ ਵਿੱਚ ਆਪਣੇ ਸਾਥੀਆਂ ਸਮੇਤ ਲੁਕੇ ਹੋਏ ਅੱਤਵਾਦੀਆਂ ਦੀ ਸੂਚਨਾ ਮਿਲਣ ਤੇ ਜਾ ਰਹੇ ਸਨ ਅੱਤਵਾਦੀਆਂ ਦੇ ਦੂਸਰੇ ਗਰੁੱਪ ਦੇ ਰਸਤੇ ਵਿੱਚ ਆਈਡੀ ਲਗਾਈ ਹੋਈ ਸੀ ਇਹਨਾਂ ਦੀ ਗੱਡੀ ਨੂੰ ਵੇਖ ਕੇ ਜਦੋਂ ਅੱਤਵਾਦੀ ਦੇ ਨਿਸ਼ਾਨੇ ਵਿੱਚ ਆ ਗਏ ਤਾਂ ਉਹਨਾਂ ਦੀ ਗੱਡੀ ਨੇ ਬੰਬ ਧਮਾਕਾ ਕਰ ਦਿੱਤਾ ਤਾਂ ਜੋ ਸੀਆਰਪੀਐਫ ਦੀ ਗੱਡੀ ਦਾ ਬਹੁਤ ਜਿਆਦਾ ਨੁਕਸਾਨ ਹੋਇਆ।

ਜੰਮੂ-ਕਸ਼ਮੀਰ ‘ਚ ਅੱਤਵਾਦ ਵਿਰੋਧੀ ਮੁਹਿੰਮਾਂ ਲਈ 30 ਬਟਾਲੀਅਨ ਸੀ.ਆਰ.ਪੀ.ਐੱਫ. 29 ਜੁਲਾਈ 1995 ਨੂੰ, ਬੀਐਨ ਦੇ ਸੈਨਿਕਾਂ ਨੂੰ ਲਿਜਾਣ ਵਾਲੇ ਵਾਹਨ ਇੱਕ ਖੇਤਰ ਦੇ ਦਬਦਬੇ ਵਾਲੇ ਗਸ਼ਤ ਦੌਰਾਨ ਇੱਕ ਹਮਲੇ ਵਿੱਚ ਭੱਜ ਗਏ। ਅੱਤਵਾਦੀਆਂ ਨੇ ਪਹਿਲਾਂ ਆਈਡੀ ਦਾ ਧਮਾਕਾ ਕੀਤਾ ਅਤੇ ਉਸ ਤੋਂ ਬਾਅਦ ਜਵਾਨਾਂ ‘ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਧਮਾਕੇ ਦੀ ਸਿੱਧੀ ਲਪੇਟ ਵਿਚ ਇਕ ਗੱਡੀ ਆ ਗਈ ਅਤੇ ਸ਼ਹੀਦ ਸ਼ ਬੀ ਐਸ ਰਾਹੀ, ਐਸ. Comdt. ਗੰਭੀਰ ਸੱਟਾਂ ਲੱਗੀਆਂ। ਸੱਟਾਂ ਦੇ ਬਾਵਜੂਦ ਉਸ ਨੇ ਤੁਰੰਤ ਫੌਜਾਂ ਸਮੇਤ ਸਥਿਤੀ ਸੰਭਾਲੀ ਅਤੇ ਜਵਾਬੀ ਕਾਰਵਾਈ ਕੀਤੀ। ਮੁਕਾਬਲੇ ਤੋਂ ਬਾਅਦ ਅੱਤਵਾਦੀ ਇਲਾਕੇ ਤੋਂ ਭੱਜ ਗਏ। ਸੱਟਾਂ ਲੱਗਣ ਦੇ ਬਾਵਜੂਦ ਸ਼ਹੀਦ ਸ਼ ਬੀ ਐਸ ਰਾਹੀ, ਐਸ. Comdt. ਸਾਹਮਣੇ ਤੋਂ ਆਪਣੇ ਬੰਦਿਆਂ ਦੀ ਅਗਵਾਈ ਕੀਤੀ ਅਤੇ ਕੌਮ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਉਸ ਦੀ ਬਹਾਦਰੀ ਭਰੀ ਕਾਰਵਾਈ ਸੀਆਰਪੀਐਫ ਦੀਆਂ ਸਰਵੋਤਮ ਪਰੰਪਰਾਵਾਂ ਵਿੱਚ ਸਾਹਸ, ਅਗਵਾਈ ਅਤੇ ਨਿਰਸਵਾਰਥ ਸਮਰਪਣ ਦੀ ਚਮਕਦੀ ਮਿਸਾਲ ਵਜੋਂ ਸਾਹਮਣੇ ਆਉਂਦੀ ਹੈ।

ਜਿਸ ਵਿੱਚ ਅਸਿਸਟੈਂਟ ਕਮਾਂਡਰ ਬੀਐਸ ਰਾਹੀ ਸ਼ਹੀਦੀ ਪ੍ਰਾਪਤ ਕਰ ਗਏ। ਸੀਆਰਪੀਐਫ ਐਕਸਮੈਨ ਵੈਲਫੇਅਰ ਐਸ਼ੋਸ਼ੀਏਸ਼ਨ ਬੀਐਸ ਰਾਹੀ ਨੂੰ ਸਲੂਟ ਕਰਦੀ ਹੈ ਜਿਸ ਨੇ ਆਪਣੇ ਸੱਟਾ ਲੱਗਣ ਦੇ ਬਾਵਜੂਦ ਵੀ ਤੁਰੰਤ ਆਪਣੀ ਫੌਜ ਨੂੰ ਸੰਭਾਲਿਆ ਤੇ ਡੱਟ ਕੇ ਮੁਕਾਬਲਾ ਕੀਤਾ। ਅੱਤਵਾਦੀਆਂ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ। ਬਾਕੀ ਦੇ ਜਵਾਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਸ਼ਹੀਦ ਹੋਏ ਜਵਾਨਾਂ ਨੂੰ ਬਟਾਲੀਅਨ ਵਿਖੇ ਹੈਡ ਕੁਆਰਟਰ ਲਿਆਂਦਾ ਗਿਆ। ਇਹ ਖਬਰ ਬੀਐਸ ਰਾਹੀ ਦੇ ਘਰ ਭੇਜੀ ਗਈ ਅਤੇ ਸ਼ਹੀਦ ਬੀਐਸ ਰਾਹੀ ਦੀ ਧਰਮ ਪਤਨੀ ਛੋਟੇ ਬੱਚਿਆਂ ਨੂੰ ਲੈ ਕੇ ਸਹਿਮ ਕੇ ਬੈਠ ਗਈ ਤੇ ਬੱਚਿਆਂ ਨੂੰ ਗਲਵੱਕੜੀ ਵਿੱਚ ਲੈ ਕੇ ਰੋਣ ਲੱਗੀ। ਛੋਟੇ ਛੋਟੇ ਬੱਚੇ ਆਪਣੀ ਮਾਤਾ ਨੂੰ ਚੁੱਪ ਕਰਵਾ ਰਹੇ ਸਨ, ਜਿਨਾਂ ਨੂੰ ਆਪਣੇ ਪਿਤਾ ਦੀ ਸ਼ਹੀਦੀ ਦੀ ਜਾਣਕਾਰੀ ਨਹੀਂ ਸੀ।

ਕੁਝ ਹੀ ਦਿਨਾਂ ਵਿੱਚ ਸ਼ਹੀਦ ਬੀਐਸ ਰਾਹੀ ਦਾ ਮ੍ਰਿਤਕ ਸਰੀਰ ਉਹਨਾਂ ਦੇ ਘਰ ਪਹੁੰਚਾਇਆ ਗਿਆ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਛਾ ਗਈ। ਚੰਡੀਗੜ੍ਹ ਤੋਂ ਸੀਆਰਪੀਐਫ ਦੇ ਸੀਨੀਅਰ ਅਧਿਕਾਰੀ ਵੀ ਉਹਨਾਂ ਦੇ ਪਿੰਡ ਪਹੁੰਚ ਗਏ। ਪਿੰਡ ਵਾਸੀਆਂ ਅਤੇ ਸੀਨੀਅਰ ਅਧਿਕਾਰੀਆਂ ਨੇ ਸ਼ਹੀਦ ਬੀਐਸ ਰਾਹੀ ਦੇ ਦਰਸ਼ਨ ਕੀਤੇ ਅਤੇ ਸੀਆਰਪੀਐਫ ਜਿੰਦਾਬਾਦ, ਸ਼ਹੀਦ ਬੀਐਸ ਰਾਹੀ ਅਮਰ ਰਹੇ ਦੇ ਨਾਅਰੇ ਲਗਾਉਦੇ ਹੋਏ ਸਿਵਿਆਂ ਨੂੰ ਚੱਲ ਪਏ। ਸੀਆਰਪੀਐਫ ਦੇ ਜਵਾਨਾਂ ਨੇ ਸ਼ਹੀਦ ਦੀ ਚਿਖਾ ਬਣਾਈ ਅਤੇ ਫਾਇਰ ਕਰਕੇ ਸਲਾਮੀ ਭੇਟ ਕੀਤੀ। ਸੀਨੀਅਰ ਅਧਿਕਾਰੀਆਂ ਨੇ ਵੀ ਸਲਿਊਟ ਦੇ ਕੇ ਬੀਐਸ ਰਾਹੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਛੋਟੇ ਬੱਚਿਆਂ ਨੇ ਆਪਣੇ ਪਿਤਾ ਨੂੰ ਅਗਨੀ ਭੇਟ ਕੀਤਾ। ਸ਼ਹੀਦ ਬੀਐਸ ਰਾਹੀ ਦੀ ਪਤਨੀ ਨੇ ਵੀ ਆਖਰੀ ਵਾਰ ਦਾ ਸਲੂਟ ਆਪਣੇ ਪਤੀ ਨੂੰ ਕੀਤਾ। ਸੀਨੀਅਰ ਅਧਿਕਾਰੀਆਂ ਨੇ ਪਰਿਵਾਰ ਨੂੰ ਹੌਸਲਾ ਦਿੱਤਾ ਅਤੇ ਚੰਡੀਗੜ੍ਹ ਹੈਡ ਆਫਿਸ ਬੁਲਾਇਆ ਗਿਆ ਜਿੱਥੇ ਉਹਨਾਂ ਦਾ ਮਾਨ ਸਨਮਾਨ ਕੀਤਾ ਗਿਆ।

2014 ਵਿੱਚ ਜਲੰਧਰ ਗਰੁੱਪ ਸੈਂਟਰ ਦੇ ਡੀਆਈਜੀ ਸੁਨੀਲ ਥੋਰਪੇ ਨੇ ਸ਼ਹੀਦ ਬੀਐਸ ਰਾਹੀ ਦੇ ਪਰਿਵਾਰ ਨੂੰ ਗਰੁੱਪ ਸੈਂਟਰ ਜਲੰਧਰ ਬੁਲਾਇਆ ਅਤੇ ਉਹਨਾਂ ਦਾ ਮਾਨ ਸਨਮਾਨ ਕੀਤਾ। ਸੀਆਰਪੀਐਫ ਐਕਸਮੈਨ ਵੈਲਫੇਅਰ ਐਸ਼ੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਅਤੇ ਹੋਰ ਅਹੁਦੇਦਾਰਾਂ ਨਾਲ ਵੀ ਮਿਲਵਾਇਆ। ਸੀਆਰਪੀਐਫ ਐਸ਼ੋਸ਼ੀਏਸ਼ਨ ਨੇ ਸ਼ਹੀਦ ਬੀਐਸ ਰਾਹੀ ਦੇ ਪਰਿਵਾਰ ਦਾ ਮਾਨ ਸਨਮਾਨ ਕੀਤਾ ਅਤੇ ਵਚਨ ਦਿੱਤਾ ਕਿ ਬਾਕੀ ਸ਼ਹੀਦਾਂ ਵਾਂਗ ਇਸ ਪਰਿਵਾਰ ਦਾ ਵੀ ਮਾਨ ਸਨਮਾਨ ਹਰ ਸਾਲ ਕੀਤਾ ਜਾਵੇਗਾ। ਜੈ ਹਿੰਦ।

Leave a Comment

Your email address will not be published. Required fields are marked *

Scroll to Top