ਜਲੰਧਰ : ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਕ੍ਰਿਸਮਿਸ ਦੇ ਤਿਉਹਾਰ ਦੇ ਸ਼ੁਭ ਮੌਕੇ ‘ਤੇ ਸ਼ਹਿਰ ਦੇ ਵੱਖ-ਵੱਖ ਚਰਚਾਂ ਦਾ ਦੌਰਾ ਕੀਤਾ ਅਤੇ ਸ਼ਹਿਰ ਵਾਸੀਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਪ੍ਰਾਰਥਨਾ ਕੀਤੀ ਕਿ ਪ੍ਰਭੂ ਯਿਸੂ ਮਸੀਹ ਦੀਆਂ ਸਿੱਖਿਆਵਾਂ ਸਾਰਿਆਂ ਨੂੰ ਸ਼ਾਂਤੀ ਅਤੇ ਖੁਸ਼ਹਾਲੀ ਦਾ ਮਾਰਗ ਦਿਖਾਉਣ। ਅੱਜ ਉਨ੍ਹਾਂ ਨੇ ਅੰਕੁਰ ਨਰੂਲਾ ਮਨਿਸਟਰੀ ਹੈਡ ਚਰਚ ਖਾਂਬਰਾ ਵਿਖੇ ਕ੍ਰਿਸਮਿਸ ਦੇ ਮੌਕੇ ‘ਤੇ ਆਯੋਜਿਤ ਵਿਸ਼ਾਲ ਇਕੱਠ ‘ਚ ਸ਼ਿਰਕਤ ਕੀਤੀ ਅਤੇ ਸ਼ਰਧਾਲੂਆਂ ਨਾਲ ਮੁਲਾਕਾਤ ਕੀਤੀ ਅਤੇ ਸਾਰਿਆਂ ਨੂੰ ਕ੍ਰਿਸਮਿਸ ਦੀਆਂ ਵਧਾਈਆਂ ਦਿੱਤੀਆਂ।
ਉਨ੍ਹਾਂ ਕਿਹਾ ਕਿ ਅੱਜ ਹਰ ਪਾਸੇ ਜਸ਼ਨ ਦਾ ਮਾਹੌਲ ਨਜ਼ਰ ਆ ਰਿਹਾ ਹੈ ਕਿਉਂਕਿ ਇਸ ਖੁਸ਼ੀ ਦੇ ਮੌਕੇ ‘ਤੇ ਸਾਰੇ ਦੇਸ਼ ਵਾਸੀ ਇਕੱਠੇ ਨਜ਼ਰ ਆ ਰਹੇ ਹਨ।
ਇਸ ਮੌਕੇ ਅੰਕੁਰ ਨਰੂਲਾ, ਵਿੱਕੀ ਮਸੀਹ, ਗੌਰਵ ਨਰੂਲਾ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

















































