ਜਲੰਧਰ- ਸੀ.ਆਰ.ਪੀ.ਐਫ. ਐਸੋਸੀਏਸ਼ਨ ਵੱਲੋਂ ਸਾਰਿਆਂ ਵੀਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 15 ਅਗਸਤ ਤੇ ਦਿਹਾੜੇ ਤੇ ਜੋ ਗਰੁੱਪ ਸੈਂਟਰ ਜਲੰਧਰ ਦੇ ਡੀ ਆਈ ਜੀ ਸ਼੍ਰੀ ਰਾਕੇਸ਼ ਰਾਉ ਵੱਲੋਂ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਹੈ ਜੋ ਆਪਣੇ ਗਰੁੱਪ ਸੈਂਟਰ ਦੇ ਨੇੜੇ ਕਰਤਾਰਪੁਰ ਜੰਗੀ ਸ਼ਹੀਦਾਂ ਦੀ ਯਾਦਗਾਰ ਬਣੀ ਹੈ ਉਸ ਜਗ੍ਹਾ ਤੇ 15 ਅਗਸਤ ਵਾਲੇ ਦਿਨ ਇੱਕ ਬੈਂਡ ਦੀ ਪਾਰਟੀ ਦਾ ਆਯੋਜਿਤ ਕੀਤਾ ਗਿਆ। ਉੱਥੇ ਇੱਕ ਬੈਂਡ ਵੱਲੋਂ ਵਧੀਆ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਜਿਹੜੇ ਸਾਡੇ ਹਿੰਦੁਸਤਾਨ ਦੇ ਸ਼ਹੀਦਾਂ ਦੀ ਯਾਦ ਵਿੱਚ ਇੱਕ ਜੰਗੀ ਸ਼ਹੀਦਾਂ ਦੀ ਯਾਦ ਬਣੀ ਹੈ। ਉਸ ਜਗ੍ਹਾ ਤੇ ਸਲਾਮ ਕੀਤਾ ਜਾਵੇਗਾ। ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਵੱਲੋਂ ਸੀ.ਆਰ.ਪੀ.ਐਫ. ਦੇ ਸਾਰੇ ਜਵਾਨਾਂ, ਐਕਸਮੇਨ, ਸ਼ਹੀਦ ਪਰਿਵਾਰ ਤੇ ਸਾਰੀ ਪੈਰਾਮਿਲਟਰੀ ਫੋਰਸ ਨੂੰ ਇਹ ਬੇਨਤੀ ਕਰਦਾ ਕਿ ਤੁਸੀਂ 15 ਅਗਸਤ ਵਾਲੇ ਦਿਨ ਸ਼ਾਮ ਨੂੰ 5 ਵਜੇ ਜੰਗੀ ਸ਼ਹੀਦਾਂ ਦੀ ਯਾਦਗਰ ਵਿੱਚ ਕਰਤਾਰਪੁਰ ਵਿਖੇ ਪਹੁੰਚ ਕੇ ਪ੍ਰੋਗਰਾਮ ਵਿੱਚ ਹਿੱਸਾ ਪਾਉ। ਗਰੁੱਪ ਸੈਂਟਰ ਦੇ ਡੀਆਈਜੀ ਮਿਸਟਰ ਰਾਕੇਸ਼ ਰਾਓ ਜੀ ਦੇ ਹੁਕਮਾਂ ਅਨੁਸਾਰ ਉਸ ਜਗ੍ਹਾ ਤੇ ਇੱਕ ਪ੍ਰੋਗਰਾਮ ਉਲੀਕਿਆ ਗਿਆ ਉਸ ਪ੍ਰੋਗਰਾਮ ਦਾ ਆਨੰਦ ਮਾਣੋ ਅਤੇ ਆਪਣੇ ਹਿੰਦੁਸਤਾਨ ਦੇ ਸ਼ਹੀਦਾਂ, ਜਿਹਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨ ਲਈ 15 ਅਗਸਤ ਵਾਲੇ ਦਿਨ ਗਰੁੱਪ ਸੇਟਰ ਦੇ ਕਰਤਾਰਪੁਰ ਜੰਗੀ ਸ਼ਹੀਦਾਂ ਦੀ ਯਾਦ ਵਿਖੇ ਪਹੁੰਚ ਕੇ ਉਹਨਾਂ ਨੂੰ ਸਲਾਮ ਕਰੀਏ। ਸਾਡੇ ਨਾਲ ਦੇ ਵੀਰ ਸਾਡੀ ਪੈਰਾਮਿਲਟਰੀ ਫੋਰਸ ਤੇ ਆਰਮੀ ਦੇ ਵੀਰ ਜਿਨਾਂ ਨੇ ਆਪਣੀ ਦੇਸ਼ ਦੀ ਆਨ ਅਤੇ ਸਾਨ ਨੂੰ ਬਰਕਰਾਰ ਰੱਖਣ ਵਾਸਤੇ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਆਪਣੀਆਂ ਜਾਨਾਂ ਦੀਆਂ ਬਾਜੀਆਂ ਲਾ ਕੇ ਕੁਰਬਾਨ ਹੋ ਗਏ। ਉਹਨਾਂ ਵੀਰਾਂ ਵਾਸਤੇ ਜਾਂ ਉਹਨਾਂ ਪਰਿਵਾਰਾਂ ਲਈ ਅਸੀ ਕੋਈ ਉਪਰਾਲੇ ਤਾਂ ਨਹੀਂ ਕਰ ਸਕਦੇ ਪਰ ਅੱਜ ਸਾਡੇ ਗਰੁੱਪ ਸੈਂਟਰ ਦੇ ਡੀਆਈਜੀ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ। ਸੀ.ਆਰ.ਪੀ.ਐਫ. ਐਕਸਮੇਨ ਵੈਲਫੇਅਰ ਐਸੋਸੀਏਸਨ ਪੰਜਾਬ ਪੂਰੇ ਜੋਰ ਸੋਰ ਨਾਲ ਇਸ ਪ੍ਰੋਗਰਾਮ ਵਿੱਚ ਹਿੱਸਾ ਲਵੇਗੀ ਤੇ ਸਾਡੀ ਜੋ ਵੀ ਬਣਦੀ ਡਿਊਟੀ ਹੈ ਅਸੀਂ ਕਰਾਂਗੇ। ਜੋ ਵੀ ਗਰੁੱਪ ਸੈਂਟਰ ਵੱਲੋਂ ਸਾਨੂੰ ਆਦੇਸ਼ ਮਿਲੇਗਾ ਅਸੀਂ ਉਹਨਾਂ ਦੇ ਨਾਲ ਪੂਰੇ ਇਸ ਪ੍ਰੋਗਰਾਮ ਨੂੰ ਸਿਰੇ ਲਾਵਾਂਗੇ। ਸਾਰੀ ਪੈਰਾਮਿਲਟਰੀ ਫੋਰਸ ਦੇ ਜਵਾਨਾਂ ਤੇ ਆਰਮੀ ਦੇ ਜਵਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਜਗ੍ਹਾ ਤੇ ਪਹੁੰਚੋ ਤੇ ਸ਼ਹੀਦਾਂ ਨੂੰ ਸਮਰਪਿਤ ਇਸ ਬੈਂਡ ਦੇ ਆਯੋਜਨ ਪ੍ਰੋਗਰਾਮ ਦਾ ਆਨੰਦ ਮਾਣੋ ਤੇ ਆਪਣੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰੋ ਤਾਂ ਕਿ ਜਿਹੜੇ ਸਾਡੇ ਵੀਰ ਹੋਰ ਬਾਰਡਰਾਂ ਤੇ ਡਿਊਟੀਆਂ ਦੇ ਰਹੇ ਹਨ ਉਹਨਾਂ ਦਾ ਉਤਸਾਹ ਵੱਧ ਸਕੇ। ਇਸ ਪ੍ਰੋਗਰਾਮ ਵਿੱਚ ਪਹੁੰਚ ਕੇ ਡੀਆਈਜੀ ਮਨਿਸਟਰ ਰਾਕੇਸ ਰਾਓ ਜੀ ਅਤੇ ਹੋਰ ਸੀਨੀਅਰ ਆਏ ਹੋਏ ਅਧਿਕਾਰੀਆਂ ਦੇ ਵਿਚਾਰਾਂ ਨੂੰ ਸੁਣੀਏ ਅਤੇ ਸਾਰੇ ਵੀਰ ਉਥੇ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਟ ਕਰੋ। ਜੈ ਹਿੰਦ

















































