ਗੁਰਦੁਆਰਾ ਸ਼ਹੀਦ ਬਾਬਾ ਮਤੀ ਜੀ ਵਿਖੇ ਮਨਾਇਆ ਗਿਆ ਭਾਦੋਂ ਦੇ ਸੰਗਰਾਂਦ ਦਾ ਦਿਹਾੜਾ

ਆਦਮਪੁਰ (ਦਲਜੀਤ ਸਿੰਘ ਕਲਸੀ )- ਅੱਜ ਪਵਿੱਤਰ ਪਾਵਨ ਭਾਦੋਂ ਮਹੀਨੇ ਦੀ ਸੰਗਰਾਂਦ ਬੜੀ ਸ਼ਰਧਾ ਤੇ ਸਦਭਾਵਨਾ ਨਾਲ ਗੁਰਦੁਆਰਾ ਸ਼ਹੀਦ ਬਾਬਾ ਮਤੀ ਜੀ ਡਰੋਲੀ ਕਲਾਂ (ਜਲੰਧਰ )ਵਿਖੇ ਮਨਾਈ ਗਈ। ਜਿਸ ਵਿੱਚ ਹਜੂਰੀ ਰਾਗੀ ਭਾਈ ਗੁਰਜੀਤ ਸਿੰਘ ਜੀ ਗੁਰਦੁਆਰਾ ਸ਼ਹੀਦ ਬਾਬਾ ਮਤੀ ਜੀ, ਕਥਾ ਵਾਚਕ ਗਿਆਨੀ ਅਜੇਪਾਲ ਸਿੰਘ ਜੀ ਬਸੀ ਪਠਾਣਾ ਫਤਿਹਗੜ੍ਹ ਸਾਹਿਬ, ਹਜੂਰੀ ਰਾਗੀ ਭਾਈ ਸਰਵਣ ਸਿੰਘ ਜੀ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਢਾਡੀ ਜੱਥਾ ਅਵਤਾਰ ਸਿੰਘ ਜੀ ਚੰਦ ਨਵਾਂ ਸ਼ਹਿਰ ਵਾਲੇ ਨੇ ਆਪੋ ਆਪਣੀਆਂ ਹਾਜ਼ਰੀਆਂ ਭਰ ਕੇ ਸੰਗਤਾਂ ਨੂੰ ਰਸ ਭਿੰਨਾ ਕੀਰਤਨ ਸ਼ਬਦ ਗੁਰਬਾਣੀ ਨਾਲ ਜੋੜਿਆ। ਇਹ ਸਾਰਾ ਹੀ ਪ੍ਰੋਗਰਾਮ ਸਵੇਰੇ ਅੰਮ੍ਰਿਤ ਵੇਲੇ ਤੋਂ ਦੁਪਹਿਰ 2 ਵਜੇ ਤੱਕ ਚੱਲਦਾ ਇਹ ਰਿਹਾ। ਇਸ ਉਪਰੰਤ ਆਈਆਂ ਸੰਗਤਾਂ ਵਾਸਤੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਜੀ ਅਤੇ ਸਮੂਹ ਕਮੇਟੀ ਵੱਲੋਂ  ਹਰ ਸੰਭਵ ਸੇਵਾ ਕੀਤੀ ਗਈ। ਸੰਗਤ ਵਾਸਤੇ ਪੇਮਸ ਹਸਪਤਾਲ ਜਲੰਧਰ ਵੱਲੋਂ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਵਿੱਚ ਚੈੱਕ ਅਪ ਕਰਕੇ ਫਰੀ ਦਵਾਈਆਂ ਦਿੱਤੀਆਂ ਗਈਆਂ। ਸਟੇਜ ਸੈਕਟਰੀ ਦੀ ਸੇਵਾ ਮਾਸਟਰ ਸਰਦਾਰ ਸਰਜੀਤ ਸਿੰਘ ਜੀ ਡਰੋਲੀ ਕਲਾਂ  ਵੱਲੋਂ ਨਿਭਾਈ ਗਈ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

Leave a Comment

Your email address will not be published. Required fields are marked *

Scroll to Top