ਜਲੰਧਰ – ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਅਤੇ ਦਿਹਾਤੀ ਵੱਲੋਂ ਮਾਣਯੋਗ ਪੰਜਾਬ ਦੇ ਗਵਰਨਰ ਸ਼੍ਰੀ ਗੁਲਾਬ ਚੰਦ ਕਟਾਰੀਆਂ ਦੇ ਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਇੱਕ ਮੰਗ ਪੱਤਰ ਸੌਂਪਿਆ ਗਿਆ। ਇਹ ਮੰਗ ਪੱਤਰ ਏ ਡੀ ਸੀ ਜਰਨਲ ਅਮਨਿੰਦਰ ਕੌਰ ਬਰਾੜ ਜੀ ਨੂੰ ਸੌਂਪਿਆ ਗਿਆ। ਇਸ ਮੰਗ ਪੱਤਰ ਵਿੱਚ ਪੰਜਾਬ ਸਰਕਾਰ ਵੱਲੋਂ ਮਿਤੀ 01-05-2026 ਨੂੰ ਸੱਦੇ ਗਏ ਵਿਸ਼ੇਸ਼ ਸੈਸ਼ਨ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਜੋ ਹਾਲਾਤ ਸਨ, ਉਹ ਸਾਰੇ ਪੰਜਾਬ ਨੇ ਦੇਖਿਆ। ਇਹ ਸ਼ੈਸ਼ਨ ਮਜਦੂਰ ਦਿਵਸ ਦੇ ਮੌਕੇ ਤੇ ਗਰੀਬ ਮਜ਼ਦੂਰਾਂ, ਮੁਲਾਜ਼ਮਾਂ, ਵਪਾਰੀਆਂ, ਅਤੇ ਕਿਸਾਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਕੋਈ ਐਲਾਨ ਇਸ ਸ਼ੈਸ਼ਨ ਵਿੱਚ ਪੰਜਾਬ ਦੀ ਸਰਕਾਰ ਕਰੇਗੀ। ਪਰ ਪੰਜਾਬ ਦੇ ਮੁੱਖ ਮੰਤਰੀ ਨਸ਼ੇ ਦੇ ਹਾਲਾਤ ਵਿੱਚ ਵਿਧਾਨ ਸਭਾ ਵਿੱਚ ਆਏ। ਜੇਕਰ ਪੰਜਾਬ ਦਾ ਮੁਖੀਆਂ ਹੀ ਵਿਧਾਨ ਸਭਾ ਦੇ ਪਵਿੱਤਰ ਸਦਨ ਵਿੱਚ ਇਹੋ ਜਿਹੇ ਹਾਲਾਤ ਵਿੱਚ ਆਵੇਗਾ ਤਾਂ ਪੰਜਾਬ ਦਾ ਕਿ ਭਵਿੱਖ ਹੋਵੇਗਾ। ਇਕ ਪਾਸੇ ਪੰਜਾਬ ਦੀ ਸਰਕਾਰ ਯੁੱਧ ਨਸ਼ਿਆਂ ਵਿਰੁਧ ਅਭਿਆਨ ਚਲਾ ਰਹੀ ਹੈ ਤੇ ਦੂਜੇ ਪਾਸੇ ਪੰਜਾਬ ਸਰਕਾਰ ਦੇ ਮੁਖੀਆਂ ਹੀ ਸਦਨ ਵਿਚ ਮਰਿਆਦਾ ਅਤੇ ਲੋਕਤੰਤਰ ਦੀਆਂ ਧੱਜੀਆਂ ਉਡਾ ਰਹੇ ਹਨ। ਸਾਡੀ ਮਾਣਯੋਗ ਗਵਰਨਰ ਸਾਹਿਬ ਕੋਲ ਇਹ ਮੰਗ ਹੈ ਕਿ ਇਸ ਸਾਰੇ ਮਾਮਲੇ ਦੀ ਉੱਚੀ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਮੁੱਖ ਮੰਤਰੀ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿਖ ਵਿਚ ਕੋਈ ਵੀ ਸਦਨ ਦੀ ਪਵਿੱਤਰਤਾਂ ਨੂੰ ਠੇਸ ਪਹੁੰਚਾਉਣ ਦੀ ਹਿਮੰਤ ਨਾ ਕਰ ਸਕੇ। ਇਸ ਮੌਕੇ ਤੇ ਜਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਅਤੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ, ਜਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ, ਵਿਧਾਇਕ ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ, ਸੁਖਵਿੰਦਰ ਸਿੰਘ ਕੋਟਲੀ ਵਿਧਾਇਕ, ਡਾ ਨਵਜੋਤ ਦਾਹੀਆ ਹਲਕਾ ਇੰਚਾਰਜ ਨਕੋਦਰ, ਸਾਬਕਾ ਐਸ ਐਸ ਪੀ ਰਜਿੰਦਰ ਸਿੰਘ ਹਲਕਾ ਇੰਚਾਰਜ ਕਰਤਾਰਪੁਰ, ਸੁਰਿੰਦਰ ਕੌਰ ਹਲਕਾ ਇੰਚਾਰਜ ਜਲੰਧਰ ਵੈਸਟ , ਚੌਧਰੀ ਸੁਰਿੰਦਰ ਸਿੰਘ ਸਾਬਕਾ ਵਿਧਾਇਕ, ਡਾ ਜਸਲੀਨ ਸੇਠੀ, ਵਿਪਨ ਕੁਮਾਰ, ਰਾਜਨ ਸ਼ਾਰਦਾ, ਪ੍ਰਭਦਿਆਲ ਭਗਤ, ਪਰਮਜੀਤ ਬਲ , ਪ੍ਰੇਮ ਪਾਲ ਡੁਮੇਲੀ, ਵਿੱਕੀ ਆਬਾਦਪੁਰਾ, ਸਤਪਾਲ ਮੀਕਾ, ਰਵਿੰਦਰ ਸਿੰਘ ਲਾਡੀ, ਜਗਦੀਪ ਸੋਨੂੰ ਸੰਧਰ, ਰਸ਼ਪਾਲ ਜੱਖੂ , ਜਗਜੀਤ ਕੰਬੋਜ, ਦੀਪਕ ਸ਼ਰਮਾ ਮੋਨਾ, ਪ੍ਰੇਮ ਨਾਥ ਦਕੋਹਾ, ਰਾਜੇਸ਼ ਜਿੰਦਲ ਮੌਜੂਦ ਸਨ।

















































