ਨਵੀਂ ਦਿੱਲੀ:-ਸੰਭੂ ਬਾਰਡਰ ਦੀ ਵੱਡੀ ਖ਼ਬਰ ਹੈ ਕਿ ਨਿਹੰਗ ਸਿੰਘ ਨੂੰ ਗੋਲੀ ਵੱਜੀ ਹੈ, ਨਿਹੰਗ ਸਿੰਘ ਨੂੰ ਦੇਖਦੇ ਹੀ ਕਿਸਾਨਾਂ ‘ਚ’ਰੌਲਾ ਪੈ ਗਿਆ।ਵੱਖ-ਵੱਖ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਚਲੋ’ਅੰਦੋਲਨ ਚਲਾ ਰਹੇ ਹਨ।ਇਸ ਸਮੇਂ ਸੈਂਕੜੇ ਕਿਸਾਨ ਸਰਹੱਦਾਂ ‘ਤੇ ਡੇਰੇ ਲਾਏ ਹੋਏ ਹਨ।
ਉਨ੍ਹਾਂ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਪੂਰੀ ਤਰ੍ਹਾਂ ਤਿਆਰ ਹਨ। ਕਿਸਾਨ ਫਸਲਾਂ ਤੇ ਐਮ.ਐੱਸ.ਪੀ.ਦੀ ਗਾਰੰਟੀ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਸਾਲ 2021ਦੇ ਵਾਅਦੇ ਨੂੰ ਨਿਭਾਉਣ ਕਾਰਨ ਦਿੱਲੀ ਪ੍ਰਦਰਸ਼ਨ ਕਰਨ ਜਾ ਰਹੇ ਹਨ।ਇਸ ਦੌਰਾਨ ਹਰਿਆਣਾ ਪੁਲਸ ਵਲੋਂ ਕੀਤੇ ਜਾ ਰਹੇ ਅੱਥਰੂ ਗੈਸ ਦੇ ਹਮਲਿਆਂ ਚ ਕਈ ਕਿਸਾਨ ਜ਼ਖ਼ਮੀ ਵੀ ਹੋਏ ਹਨ।ਇਸ ਮਾਮਲੇ ਚ ਅੱਜ ਕਿਸਾਨਾਂ ਅਤੇ ਕੇਂਦਰੀ ਮੰਤਰੀਆਂ ਵਿਚਾਲੇ ਚੰਡੀਗੜ੍ਹ ਵਿਖੇ ਮੀਟਿੰਗ ਵੀ ਸੱਦੀ ਗਈ ਹੈ, ਜਿਸ ਤੋਂ ਬਾਅਦ ਇਹ ਪਤਾ ਲੱਗੇਗਾ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਤਿਆਰ ਹੈ ਜਾਂ ਨਹੀਂ।

















































