ਕਿਸਾਨਾਂ ਦੇ ਮੱਦੇਨਜ਼ਰ ਸ਼ੰਭੂ ਬਾਰਡਰ ਤੇ ਤਾਇਨਾਤ ਸਬ ਇੰਸਪੈਕਟਰ ਦੀ ਮੌਤ ਹੋਈ

ਨੈਸ਼ਨਲ ਡੈਕਸ-ਕਿਸਾਨਾ ਦੇ ਦੌਰਾਨ ਸ਼ੰਭੂ ਬਾਰਡਰ ਤੇ’ਪਾਣੀਪਤ ਜੀਆਰਪੀ ‘ਚ ਖਰਖੌਦਾ ਦੇ ਵਾਰਡ 10 ਦੇ ਰਹਿਣ ਵਾਲੇ ਸਬ ਇੰਸਪੈਕਟਰ ਹੀਰਾਲਾਲ ਦੀ ਮੌਤ ਹੋ ਗਈ। ਉਨ੍ਹਾਂ ਦਾ ਅੰਤਿਮ ਸੰਸਕਾਰ ਖਰਖੌਦਾ ਵਿਚ ਸਰਕਾਰੀ ਸਲਾਮੀ ਨਾਲ ਕੀਤਾ ਗਿਆ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦੀ ਮੌਤ ਸਿਹਤ ਖਰਾਬ ਹੋਣ ਕਾਰਨ ਹੋਈ ਸੀ। ਹੀਰਾਲਾਲ ਦੀ ਮੌਤ ‘ਤੇ ਪਰਿਵਾਰ ਚ ਸੋਗ ਦੀ ਲਹਿਰ ਹੈ।

ਹੀਰਾਲਾਲ ਨੂੰ ਤਿੰਨ -ਚਾਰ ਦਿਨ ਪਹਿਲਾਂ ਸਮਾਲਖਾ ਚੌਂਕੀ ਤੋਂ ਅੰਬਾਲਾ ਭੇਜਿਆ ਗਿਆ ਸੀ। ਉਨ੍ਹਾਂ ਦੀ ਡਿਊਟੀ ਸ਼ੰਭੂ ਬਾਰਡਰ ਤੇ ਲਗਾਈ ਗਈ ਸੀ। ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ,2 ਬੱਚੇ ਸੀ ਉਨ੍ਹਾਂ ਦੇ, ਅਤੇ ਉਨ੍ਹਾਂ ਦੀ ਪਤਨੀ ਦੀ ਮੌਤ ਪਹਿਲਾਂ ਹੋ ਚੁੱਕੀ ਸੀ।

Leave a Comment

Your email address will not be published. Required fields are marked *

Scroll to Top