ਸ਼੍ਰੀ ਅੰਮ੍ਰਿਤਸਰ ਸਹਿਬ ਵਿਖੇ ਸੇਵਾ ਸੁਸਾਇਟੀ ਦਾ ਹੋਇਆ ਵਿਸ਼ੇਸ਼ ਸਨਮਾਨ ( ਭਾਈ ਸੁਖਜੀਤ ਸਿੰਘ ਡਰੋਲੀ ) ਉਹ ਰੱਬ ਦੇ ਬੇਹੱਦ ਪਿਆਰੇ ਹੁੰਦੇ ਨੇ ਜੋਂ ਤਨ ਮਨ ਧਨ ਨਾਲ ਸੇਵਾ ਕਰਦੇ ਨੇ ਇਹਨਾਂ ਸਤਰਾਂ ਨੂੰ ਸਿੱਧ ਕੀਤਾ ਹੈ
ਖਾਲਸਾ ਬਲੱਡ ਡੋਨੇਟ ਯੂਨਿਟੀ (ਰਜਿ) ਸ਼੍ਰੀ ਅੰਮ੍ਰਿਤਸਰ ਸਹਿਬ ਜੀਆ ਦੀ ਸਮੁੱਚੀ ਟੀਮ ਨੇ ਜਿਨ੍ਹਾਂ ਵੱਲੋਂ ਜੱਥੇਦਾਰ ਸ : ਮੁਖਤਿਆਰ ਸਿੰਘ ਜੀ ਭੁੱਲਰ ਜੀਆ ਦੀ ਸਲਾਨਾ ਬਰਸੀ ਸਮਾਗਮਾਂ ਦੇ ਸੰਬੰਧ ਵਿੱਚ ਬੜੇ ਵੱਡੇ ਪੱਧਰ ਤੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿਚ ਵੱਧ ਚੜ੍ਹ ਕੇ ਨੌਜਵਾਨ ਵੀਰਾਂ ਭੈਣਾਂ ਵੱਲੋਂ ਮਾਨਵਤਾ ਦੀ ਸੇਵਾ ਨੂੰ ਮੁੱਖ ਰੱਖਦਿਆਂ
ਭਵਿੱਖ ਵਿੱਚ ਕਿਸੇ ਦੀ ਕੀਮਤੀ ਜਾਨ ਬਲੱਡ ਦੀ ਕਮੀਂ ਕਰਕੇ ਨਾਂ ਜਾਂ ਸਕੇ
ਇਸ ਮਕਸਦ ਨਾਲ ਤਕਰੀਬਨ ਗਿਆਰਾਂ ਸੋ (1100 )ਪ੍ਰਾਣੀਆਂ ਨੇ ਪੰਜਾਬ ਦੀਆਂ ਅੱਠ (8) ਨਾਮਵਰ ਬਲੱਡ ਬੈਂਕਾਂ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਡੋਨੇਟ ਕੀਤਾ । ਇਸ ਸ਼ਾਨਦਾਰ ਬਲੱਡ ਕੈਂਪ ਵਿੱਚ ਵੱਖ ਵੱਖ ਸ਼ਖ਼ਸੀਅਤਾਂ, ਰਾਜਨੀਤਕ ਅਤੇ ਧਾਰਮਿਕ ਹਸਤੀਆਂ ਤੋਂ ਇਲਾਵਾ
ਦੁਆਬੇ ਇਲਾਕੇ ਦੀ ਸਿਰਮੌਰ ਸੰਸਥਾ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਵੱਲੋਂ ਵੀ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਗਈ।
ਜਿਸ ਉਪਰੰਤ ਸਾਡੇ ਵੱਡੇ ਵੀਰ ਮੋਹਿਤ ਭਾਜੀ , ਸ਼੍ਰੀ ਵਿਕਾਸ ਕਪੂਰ ਜੀ , ਸਰਦਾਰ ਜਗਪ੍ਰੀਤ ਸਿੰਘ ਧਾਮੀ ਜੀ, ਸਰਦਾਰ ਹਰਜੋਤ ਸਿੰਘ ਜੀ ਖਾਲਸਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵਲੋਂ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।
ਅੰਤ ਵਿੱਚ ਪੱਤਰਕਾਰ ਭਾਈਚਾਰੇ ਨਾਲ ਗੱਲਬਾਤ ਦੌਰਾਨ ਭਾਈ ਸੁਖਜੀਤ ਸਿੰਘ ਜੀ ਡਰੋਲੀ ਕਲਾਂ ਨੇ ਇਸ ਬਲੱਡ ਡਓਨਏਸ਼ਨ ਕੈਂਪ ਦੀ ਭਰਪੂਰ ਸ਼ਲਾਘਾ ਕੀਤੀ।

















































