ਕੋਟਾ (ਰਾਜਸਥਾਨ), ਇਹ ਆਖਰੀ ਸ਼ਬਦ ਕੋਟਾ ’ਚ ਰਹਿ ਕੇ ਜੇ. ਈ. ਈ. ਦੀ ਪ੍ਰੀਖਿਆ ਦੀ ਤਿਆਰੀ ਕਰਨ ਵਾਲੇ 16 ਸਾਲਾ ਨਾਬਾਲਗ ਦੇ ਹਨ,‘‘ਪਾਪਾ, ਮੈਂ ਜੇ. ਈ. ਈ. ਨਹੀਂ ਕਰ ਸਕਦਾ। ਮੁਆਫ਼ ਕਰਨਾ, ਮੈਂ ਜਾ ਰਿਹਾ ਹਾਂ।’’ਜੋ ਉਸ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੇ ਪਿਤਾ ਨੂੰ ਆਖੇ ਸਨ।ਪੁਲਸ ਦੇ ਡਿਪਟੀ ਸੁਪਰਡੈਂਟ ਧਰਮਵੀਰ ਸਿੰਘ ਨੇ ਦੱਸਿਆ ਕਿ ਬਿਹਾਰ ਦੇ ਭਾਗਲਪੁਰ ਦੇ ਰਹਿਣ ਵਾਲੇ ਅਭਿਸ਼ੇਕ ਮੰਡਲ ਦੀ ਲਾਸ਼ ਸ਼ੁੱਕਰਵਾਰ ਸਵੇਰੇ ਇਥੋਂ ਦੇ ਵਿਗਿਆਨ ਨਗਰ ਇਲਾਕੇ ’ਚ ਸਥਿਤ ਇਕ ਪੇਇੰਗ ਗੈਸਟ ਹਾਊਸ ਤੋਂ ਬਰਾਮਦ ਕੀਤੀ ਗਈ। ਵੀਰਵਾਰ ਦੇਰ ਰਾਤ ਉਸ ਦੀ ਮੌਤ ਹੋ ਗਈ।
ਪੁਲਸ ਟੀਮ ਨੂੰ ਮੌਕੇ ਤੋਂ ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ, ਜਿਸ ’ਚ ਮ੍ਰਿਤਕ ਨੇ ਆਪਣੇ ਪਿਤਾ ਨੂੰ ਜੇ. ਈ. ਈ. (ਜੁਆਇੰਟ ਐਂਟਰੈਂਸ ਐਗਜ਼ਾਮ) ਪਾਸ ਨਾ ਕਰਨ ਬਾਰੇ ਅਸਮਰੱਥਾ ਪ੍ਰਗਟਾਈ ਹੈ।ਸੁਸਾਈਡ ਨੋਟ ’ਚ ਲਿਖਿਆ ਸੀ ਕਿ ਪਾਪਾ, ਮੈਂ ਜੇ. ਈ. ਈ. ਨਹੀਂ ਕਰ ਸਕਦਾ। ਮੁਆਫ਼ ਕਰਨਾ, ਮੈਂ ਜਾ ਰਿਹਾ ਹਾਂ। ਅਭਿਸ਼ੇਕ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਕੋਟਾ ’ਚ ਜਨਵਰੀ ਤੋਂ ਲੈ ਕੇ ਹੁਣ ਤਕ ਕੋਚਿੰਗ ਦੇ ਵਿਦਿਆਰਥੀਆਂ ਵਲੋਂ ਖ਼ੁਦਕੁਸ਼ੀ ਕਰਨ ਦਾ ਇਹ 5ਵਾਂ ਮਾਮਲਾ ਹੈ। ਸਾਲ 2023 ’ਚ ਕੋਟਾ ’ਚ 26 ਵਿਦਿਆਰਥੀਆਂ ਨੇ ਖ਼ੁਦਕੁਸ਼ੀ ਕੀਤੀ ਸੀ।
‘‘

















































