CRPF EX-MEN Welfare Association:- ਪੰਜਾਬ ਵਲੋਂ ਡੀ.ਆਈ.ਜੀ ਰਕੇਸ਼ ਰਾਓ ਦੇ ਹੁਕਮਾਂ ਨਾਲ ਜੀ ਸੀ ਜਲੰਧਰ ਵਿੱਚ ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਕੰਡੀ ਨੇ ਆਏ ਹੋਏ ਸਾਰੇ ਐਕਸਮੈਨਾ ਦਾ ਅਤੇ ਡੀ.ਆਈ.ਜੀ ਸਾਹਿਬ ਦਾ ਧੰਨਵਾਦ ਕੀਤਾ। ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਆਏ ਹੋਏ ਸਾਰੇ ਪਰਿਵਾਰਾਂ ਨਾਲ ਗੱਲਬਾਤ ਕੀਤੀ। ਅਤੇ ਜੁਆਨਾਂ ਦੀਆਂ ਮੁਸ਼ਕਿਲਾ ਸੁਣਕੇ, ਉਨ੍ਹਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ। ਅਗਲੇ ਮਹੀਨੇ ਸ਼ਹੀਦ ਪਰਿਵਾਰਾਂ ਦੀ ਹੋਣ ਵਾਲੀ ਮੀਟਿੰਗ ਬਾਰੇ ਵੀ ਦੱਸਿਆ। ਗਰੁੱਪ ਸੈਂਟਰ ਦੇ ਮਨੀਸਟਰੀ ਸਟਾਫ਼ ਦੇ DSP ਜਗੀਰ ਸਿੰਘ ਨੇ ਸਾਰੇ ਪਰਿਵਾਰਾਂ ਦੀਆਂ ਗੱਲਾਂ ਸੁਣ ਕੇ, ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਤੁਹਾਡੀਆਂ ਮੁਸ਼ਕਿਲਾਂ ਡੀ.ਆਈ.ਜੀ ਸਾਹਿਬ ਕੋਲ ਪਹੁੰਚਾਇਆ ਜਾਵੇਗੀ ਆ। ਐਕਸਮੈਨਾ ਵਿਚ, ਉਸ ਸਮੇਂ ਖੁਸ਼ੀ ਦੀ ਲਹਿਰ ਆ ਗਈ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਸਾਡੀ ਕੰਟੀਨ ਤੇ 50% GST ਮਾਫ਼ ਹੋ ਗਈ। ਮੀਟਿੰਗ ਵਿੱਚ ਆਏ ਹੋਏ ਲੋਕਾਂ ਨੇ ਤਾੜੀਆਂ ਨਾਲ ਸਵਾਗਤ ਕੀਤਾ। ਐਸੋਸੀਏਸ਼ਨ ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਨੇ ਸਾਰਿਆਂ ਨੂੰ ਭਰੋਸਾ ਦਿੱਤਾ, ਤੁਹਾਡੀਆ ਹਰ ਮੁਸ਼ਕਿਲਾਂ ਨੂੰ ਜਲਦੀ ਹੱਲ ਕੀਤਾ ਜਾਵੇਗਾ। ਲੋਕਾਂ ਨੇ ਇਸ ਗੱਲ ਦਾ ਵੀ ਤਾੜੀਆਂ ਨਾਲ ਸਵਾਗਤ ਕੀਤਾ। ਇਸ ਮੌਕੇ ਤੇ ਡਿਪਟੀ ਕਮਾਂਡਰ, ਪ੍ਰਦੀਪ ਡੋਗਰਾ, ਹੁਸ਼ਿਆਰਪੁਰ DSP ਸੁਰਿੰਦਰ ਸਿੰਘ ਭਟਨੂਰਾ, DSP ਅਜੀਤ ਸਿੰਘ HP ,INSP ਬਖਸ਼ੀਸ਼ ਸਿੰਘ (HP) INSP ਜਗਜੀਤ ਸਿੰਘ ਅਤੇ ਸੁੱਚਾ ਸਿੰਘ ਕਪੂਰਥਲਾ, ਕੁਲਦੀਪ ਸਿੰਘ ਕਾਲੜਾ, ਬਿਕਰ ਸਿੰਘ, ਡਰੋਲੀ ਕਲਾਂ ,ਮਹਿਲ ਸਿੰਘ ਫਰੀਦਕੋਟ ਆਦਿ ਨੇ ਹਾਜ਼ਰ ਹੋ ਕੇ ਇਸ ਮੀਟਿੰਗ ਵਿੱਚ ਹਿੱਸਾ ਲਿਆ।

















































