ਲੋਕਾਂ ਦੀ ਸਹੂਲਤ ਲਈ ਲਗਾਏ ਸਮਾਧਾਨ ਕੈਂਪ ਦੌਰਾਨ ਪਬਲਿਕ ਦੀਆਂ ਕੁੱਲ 302 ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ।

LPN;-ਮਾਨਯੋਗ ਸ਼੍ਰੀ ਸੁਰੇਂਦਰ ਲਾਂਬਾ IPS ਸੀਨੀਅਰ ਕਪਤਾਨ ਪੁਲਿਸ, ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਭਰ ਦੇ ਸਮੂਹ ਥਾਣਿਆਂ ਅਤੇ ਸਬ-ਡਵੀਜਨ ਪੱਧਰ ਤੇ ਪਬਲਿਕ ਦੀਆਂ ਸ਼ਿਕਾਇਤਾਂ ਦਾ ਮੌਕਾ ਪਰ ਤੁਰੰਤ ਨਿਪਟਾਰਾ ਕਰਨ ਹਿੱਤ ਮਿਤੀ 16 ਅਤੇ 17 ਮਾਰਚ, 2024 ਨੂੰ ਸਮਾਧਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਪਬਲਿਕ ਦੀਆਂ ਕੁੱਲ 302 ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ। ਇਸ ਨਾਲ ਪਬਲਿਕ ਨੂੰ ਦੂਰ ਹੈਡਕੁਆਟਰ ਤੇ ਜਾਣ ਦੀ ਬਜਾਏ ਆਪਣੇ ਘਰ ਨੇੜਲੇ ਥਾਣਾ ਵਿਖੇ ਇਹ ਸਹੂਲਤ ਮਿਲਣ ਨਾਲ ਉਨ੍ਹਾਂ ਨੂੰ ਬਹੁੱਤ ਵੱਡੀ ਰਾਹਤ ਮਿਲੀ ਹੈ। ਭਵਿੱਖ ਵਿੱਚ ਵੀ ਹਰੇਕ ਹਫਤੇ ਅਜਿਹੇ ਸਮਾਧਾਨ ਕੈਂਪ ਲਗਾਕੇ ਪਬਲਿਕ ਨੂੰ ਇਹ ਸੁਵਿਧਾ ਦਿੱਤੀ ਜਾਂਦੀ ਰਹੇਗੀ।

Leave a Comment

Your email address will not be published. Required fields are marked *

Scroll to Top