LPN,ਚੰਡੀਗ਼ੜ੍ਹ : -ਪੰਜਾਬ ਵਿਚ ਅਪ੍ਰੈਲ 2024 ਵਿਚ ਸਕੂਲਾਂ ’ਚ ਸ਼ੁਰੂ ਹੋਣ ਵਾਲੇ ਨਵੇਂ ਸੈਸ਼ਨ ਵਿਚ ਅਧਿਆਕਾਂ ਦੀ ਕਮੀ ਨੂੰ ਪੂਰਾ ਕਰਨ ਲਈ ਸਿੱਖਿਆ ਵਿਭਾਗ ਨੇ ਅਹਿਮ ਫੈਸਲਾ ਲਿਆ ਹੈ। ਸਕੂਲ ਆਫ ਐਮੀਨੈਂਸ, ਮੈਰੀਟੋਰੀਅਸ ਸਕੂਲ ਤੋਂ ਲੈ ਕੇ ਐੱਸ. ਸੀ. ਈ. ਆਰ. ਟੀ. ਅਤੇ ਡਾਈਟ ਵਿਚ ਸਟਾਫ ਤਾਇਨਾਤ ਕਰ ਦਿੱਤਾ ਗਿਆ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ, ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਸਕੇ। ਇਹ ਹੁਕਮ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਜਾਰੀ ਕਰ ਦਿੱਤੇ ਗਏ ਸਨ। ਸਕੂਲ ਆਫ ਐਮੀਨੈਂਸ ਵਿਚ 71 ਲੈਕਚਰਾਰ ਨੂੰ ਸੂਬੇ ਭਰ ਵਿਚ ਲਗਾਇਆ ਗਿਆ ਹੈ।
ਸਕੂਲ ਆਫ ਐਮੀਨੈਂਸ ਵਿਚ ਲੈਕਚਰਾਰ ਦੀ ਇਹ ਤਾਇਨਾਤੀ ਸੂਬੇ ਭਰ ਵਿਚ ਕੀਤੀ ਗਈ ਹੈ। ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਪ੍ਰਬੰਧਕੀ ਜ਼ਰੂਰਤਾਂ ਨੂੰ ਧਿਆਨ ਵਿਚ ਰੱਖ ਕੇ ਇਹ ਫ਼ੈਸਲਾ ਲਿਆ ਗਿਆ ਹੈ। ਤਾਇਨਾਤ ਕੀਤੇ ਗਏ ਸਟਾਫ ਵਲੋਂ ਵਾਲੰਟੀਅਰ ਤੌਰ ’ਤੇ ਸਕੂਲ ਆਫ ਐਮੀਨੈਂਸ ਵਿਚ ਤਬਾਦਲੇ ਲਈ ਬੇਨਤੀ ਕੀਤੀ ਗਈ ਸੀ। ਇਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਇਸੇ ਤਰ੍ਹਾਂ ਡਾਈਟ ਅਤੇ ਐੱਸ. ਸੀ. ਈ. ਆਰ. ਟੀ. ਵਿਚ ਤਾਇਨਾਤੀ ਕੀਤੀ ਗਈ ਹੈ।
ਪੰਜਾਬ ਦੇ 2 ਮੈਰੀਟੋਰੀਅਸ ਸਕੂਲਾਂ ਵਿਚ ਵੀ ਸਟਾਫ ਦੀ ਤਾਇਨਾਤੀ ਕੀਤੀ ਗਈ ਹੈ। ਮੈਰੀਟੋਰੀਅਸ ਸਕੂਲ ਜਲੰਧਰ ਵਿਚ ਅਜੇ ਕੁਮਾਰ ਬਾਹਰੀ ਅਤੇ ਸੰਗਰੂਰ ਮੈਰੀਟੋਰੀਅਸ ਸਕੂਲ ਅਰਜੋਤ ਕੌਰ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ। ਸਿੱਖਿਆ ਸਕੱਤਰ ਕਿਸ਼ੋਰ ਯਾਦਵ ਵਲੋਂ ਹੁਕਮ ਜਾਰੀ ਕੀਤੇ।

















































