ਨਵੀਂ ਦਿੱਲੀ:-
ਦਿੱਲੀ ਯੂਨੀਵਰਸਿਟੀ (ਡੀਯੂ) ਦੇ ਰਾਮਲਾਲ ਆਨੰਦ ਕਾਲਜ ‘ਚ ਅੱਜ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਦਹਿਸ਼ਤ ਫੈਲ ਗਈ। ਕਾਲਜ ਦੇ ਕਰਮਚਾਰੀ ਦੇ ਫ਼ੋਨ ‘ਤੇ ਬੰਬ ਦੀ ਧਮਕੀ ਦਾ ਸੁਨੇਹਾ ਆਇਆ ਸੀ। ਦੱਖਣੀ ਪੱਛਮੀ ਦਿੱਲੀ ਦੇ ਡੀਸੀਪੀ ਰੋਹਿਤ ਮੀਨਾ ਨੇ ਕਿਹਾ ਕਿ ਸਟਾਫ ਨੂੰ ਸਵੇਰੇ 9:34 ਵਜੇ ਵਟਸਐਪ ‘ਤੇ ਬੰਬ ਦੀ ਧਮਕੀ ਦਾ ਸੁਨੇਹਾ ਮਿਲਿਆ ਸੀ। ਸੂਚਨਾ ਮਿਲਣ ਦੇ ਤੁਰੰਤ ਬਾਅਦ ਪੁਲੀਸ ਦੀ ਟੀਮ ਐਂਬੂਲੈਂਸ ਤੇ ਬੰਬ ਠੁੱਸ ਕਰਨ ਵਾਲੇ ਦਸਤੇ ਸਮੇਤ ਕਾਲਜ ਪਹੁੰਚੀ ,ਅਤੇ ਫਿਰ ਵਿਦਿਆਰਥੀਆਂ ਅਤੇ ਸਟਾਫ਼ ਨੂੰ ਉਥੋਂ ਬਾਹਰ ਕੱਢਿਆ ਗਿਆ। ਕਾਲਜ ਵਿੱਚ ਤਲਾਸ਼ੀ ਅਤੇ ਜਾਂਚ ਚੱਲ ਰਹੀ ਹੈ ,ਪਰ ਹਾਲੇ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ।ਜਲਦ ਹੀ ਪਤਾ ਲਗਾਇਆ ਜਾਵੇਗਾ।

















































