ਕੁੜੀ ਨਾਲ ਬਣਾਉਂਦਾ ਰਿਹਾ ਸਰੀਰਕ ਸੰਬੰਧ ਕੈਨੇਡਾ ਦਾ ਸਿਟੀਜਨ ਦੱਸ ,32 ਲੱਖ ਠੱਗੇ

ਮਲੋਟ :– ਖ਼ੁਦ ਨੂੰ ਕੈਨੇਡਾ ਦਾ ਸਿਟੀਜ਼ਨ ਦੱਸ ਕੇ ਸ਼ਿਕਾਇਤਕਰਤਾ ਦਾ ਸਰੀਰਕ ਸ਼ੋਸ਼ਣ ਕਰਦਾ ਰਿਹਾ ਤੇ ਉਸ ਦੇ ਪਰਿਵਾਰ ਤੋਂ ਥਾਣਾ ਲੰਬੀ ਦੀ ਪੁਲਸ ਨੇ ਇਕ ਕੁੜੀ ਦੀ ਸ਼ਿਕਾਇਤ ’ਤੇ ਜਾਂਚ ਉਪਰੰਤ ਇਕ ਵਿਅਕਤੀ ਤੇ ਉਸ ਦੀ ਮਾਂ ਵਿਰੁੱਧ ਕਥਿਤ ਮਿਲੀਭੁਗਤ ਨਾਲ ਧੋਖਾਦੇਹੀ ਤੇ ਜਬਰ-ਜ਼ਿਨਾਹ ਦਾ ਮਾਮਲਾ ਦਰਜ ਕੀਤਾ ਹੈ,32 ਲੱਖ ਤੋਂ ਵੱਧ ਰਕਮ ਦੀ ਠੱਗੀ ਮਾਰ ਗਿਆ।

ਪੀੜਤਾ ਨੇ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਨਵਜੋਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਖੋਟੇ ਜ਼ਿਲਾ ਮੋਗਾ ਤੇ ਉਸ ਦੀ ਮਾਤਾ ਵਲੋਂ ਕਿਹਾ ਗਿਆ ਕਿ ਮੁੰਡਾ ਕੈਨੇਡਾ ਦਾ ਸਿਟੀਜ਼ਨ ਹੈ ਤੇ ਵਿਆਹ ਕਰਵਾ ਕੇ ਉਸ ਨੂੰ ਆਪਣੇ ਨਾਲ ਲੈ ਜਾਵੇਗਾ। ਉਕਤ ਮੁੰਡੇ ਤੇ ਉਸ ਦੇ ਪਰਿਵਾਰ ਨੇ ਵੱਖ-ਵੱਖ ਤਰੀਕਾਂ ’ਚ ਪੀੜਤ ਧਿਰ ਤੋਂ 32 ਲੱਖ 43 ਹਜ਼ਾਰ 743 ਰੁਪਏ ਵੀ ਲੈ ਲਏ ਤੇ ਉਸ ਦੇ ਮਾਤਾ-ਪਿਤਾ ਦੀ ਗੈਰ-ਹਾਜ਼ਰੀ ’ਚ ਉਸ ਦੇ ਘਰ ਆ ਕੇ ਬਠਿੰਡਾ ਤੇ ਚੰਡੀਗੜ੍ਹ ਦੇ ਵੱਖ-ਵੱਖ ਹੋਟਲਾਂ ’ਚ ਉਸ ਨਾਲ ਸਰੀਰਕ ਸਬੰਧ ਬਣਾਏ।

ਪੀੜਤ ਧਿਰ ਨੂੰ ਜਦੋਂ ਪਤਾ ਲੱਗਾ ਕਿ ਉਕਤ ਮੁੰਡਾ ਕੈਨੇਡਾ ਦਾ ਸਿਟੀਜ਼ਨ ਹੋਣ ਬਾਰੇ ਝੂਠ ਬੋਲਦਾ ਹੈ ਤੇ ਉਹ ਵਿਆਹਿਆ ਹੋਇਆ ਹੈ ਤਾਂ ਉਨ੍ਹਾਂ ਨੇ ਪੁਲਸ ਨੂੰ ਇਸ ਬਾਰੇ ਸ਼ਿਕਾਇਤ ਕੀਤੀ।

ਪੁਲਸ ਵਲੋਂ ਵੀ ਤਸਦੀਕ ਕੀਤਾ ਗਿਆ ਕਿ ਉਕਤ ਮੁੰਡੇ ਨਵਜੋਤ ਸਿੰਘ ਦਾ ਵਿਆਹ ਹਰਨੀਤ ਕੌਰ ਪੁੱਤਰੀ ਜਗਤਾਰ ਸਿੰਘ ਵਾਸੀ ਹਜ਼ੂਰ ਜ਼ਿਲਾ ਲੁਧਿਆਣਾ ਨਾਲ ਹੋਇਆ ਹੈ ਤੇ ਉਸ ਦੇ 1 ਸਾਲ ਦੀ ਬੱਚੀ ਵੀ ਹੈ। ਇਸ ਮਾਮਲੇ ’ਤੇ ਲੰਬੀ ਪੁਲਸ ਨੇ ਨਵਜੋਤ ਸਿੰਘ ਤੇ ਉਸ ਦੀ ਮਾਤਾ ਬਲਜਿੰਦਰ ਕੌਰ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਵਲੋਂ ਅਗਲੀ ਜਾਂਚ ਜਾਰੀ ਹੈ

Leave a Comment

Your email address will not be published. Required fields are marked *

Scroll to Top