ਸ੍ਰੀ ਸੁਰਿੰਦਰ ਲਾਂਬਾ IPS ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਤੇ ਸ਼ਿਕੰਜਾ ਕਸਦੇ ਹੋਏ ਸ੍ਰੀ ਸਰਬਜੀਤ ਸਿੰਘ ਬਾਹੀਆਂ P.P.S ਪੁਲਿਸ ਕਪਤਾਨ ਤਫਤੀਅ ਹੁਸ਼ਿਆਰਪੁਰ, ਸੀ ਸਿਵਦਰਸ਼ਨ ਸਿੰਘ ਸੰਧੂ P.P.S ਉਪ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ. ਸੀ ਅਮਰਨਾਥ P.P.S ਉਪ ਪੁਲਿਸ ਕਪਤਾਨ ਸਬ ਡਵੀਜ਼ਨ ਸਿਟੀ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ Insp. ਗੁਰਪ੍ਰੀਤ ਇੰਚਾਰਜ ਸੀ.ਆਈ.ਏ ਸਟਾਫ ਹੁਸ਼ਿਆਰਪੁਰ ਅਤੇ Insp. ਰਾਮ ਸਿੰਘ ਮੁੱਖ ਅਫਸਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦੇ ਅਧੀਨ ਵਿਸ਼ੇਸ਼ ਟੀਮਾਂ ਵਲੋਂ ਮਿਤੀ 24-05-2024 ਨੂੰ ਭਾਰਤ ਗੈਸ ਏਜੰਸੀ ਵਾਲੀ ਗਲੀ ਵਿੱਚ 02 ਔਰਤਾਂ ਪਾਸੋਂ ਲੈਟ ਖੋਹ ਕਰਨ ਵਾਲੇ ਗਿਰੋਹ ਦੇ 03 ਮੈਂਬਰ ਚੰਰੀਸ਼ੁਦਾ ਮੋਟਰਸਾਈਕਲ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵਲੋਂ ਪ੍ਰੈਸ ਨੂੰ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਮਿਤੀ 21-05-2024 ਨੂੰ 02 ਔਰਤਾਂ ਗੁਪਤਾ ਹਸਪਤਾਲ ਹੁਸਿਆਰਪੁਰ ਤੋਂ ਦਵਾਈ ਲੈਣ ਲਈ ਹੁਸ਼ਿਆਰਪੁਰ ਆਈਆਂ ਸਨ ਤੇ ਜਦੋਂ ਉਹ ਦਵਾਈ ਲੈ ਕੇ ਹਸਪਤਾਲ ਤੋਂ ਬਾਹਰ ਨਿਕਲ ਕੇ ਵਾਪਸੀ ਸਮੇਂ ਭਾਰਤ ਗੈਸ ਏਜੰਸੀ ਵਾਲੀ ਗਲੀ ਨੇੜੇ ਪਹੁੰਚੀਆਂ ਤਾਂ ਉਹਨਾਂ ਪਾਸੋਂ ਮੋਟਰਸਾਈਕਲ ਸਵਾਰ 03 ਨਾ-ਮਲੂਮ ਵਿਅਕਤੀਆਂ ਉਹਨਾਂ ਵਿਚੋਂ ਇੱਕ ਔਰਤ ਦੇ ਹੱਥ ਵਿੱਚ ਫੜਿਆ ਹੋਇਆ ਪਰਸ ਝਪਟਾਂ ਮਾਰ ਕੇ ਖੋਹ ਕੇ ਫਰਾਰ ਹੋ ਗਏ ਸਨ ਜੋ ਪਰਸ ਵਿੱਚ ਨਗਦੀ ਅਤੇ ਮੋਬਾਇਲ ਫੋਨ ਮੌਜੂਦ ਸੀ। ਜਿਸਤੇ ਇਹਨਾਂ ਨਾ ਮਲੂਮ ਵਿਅਕਤੀਆਂ ਖਿਲਾਫ ਮੁਕਦਮਾ ਨੰਬਰ 121 ਮਿਤੀ 22- 05-2024 ਅਧ. 379-ਬੀ. 34 ਭ:ਦ ਥਾਣਾ ਮਾਡਲ ਟਾਉਨ ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ ਗਿਆ ਤੇ ਇਸ ਖੋਹ ਨੂੰ ਟਰੇਸ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਜਿਸਤੇ ਉਪਰੋਕਤ ਟੀਮਾਂ ਵੱਲੋਂ ਮਿਤੀ 24-05-2024 ਨੂੰ ਉਪਰੋਕਤ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਦੋਸ਼ੀ ਸ਼ਿਵਮ ਉਰਫ ਈਸ਼ ਪੁੱਤਰ ਅਵਿਨਾਸ਼ ਚੰਦਰ ਵਾਸੀ ਮਕਾਨ ਨੰਬਰ 35 ਮੁਹੱਲਾ ਬਾਲਮੀਕ ਬਹਾਦਰਪੁਰ ਥਾਣਾ ਸਿਟੀ ਹੁਸ਼ਿਆਰਪੁਰ, ਕ੍ਰਿਸ਼ਨ ਚੰਦ ਉਰਫ ਸਾਜਨ ਪੁੱਤਰ ਬਲਵੀਰ ਚੰਦ ਵਾਸੀ ਹਰਦੋਖਾਨਪੁਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਅਤੇ ਰਾਹੁਲ ਉਰਫ ਸੁੱਖੀ ਪੁੱਤਰ ਗੁਰਵਿੰਦਰ ਕੁਮਾਰ ਵਾਸੀ ਠਠਿਆਰਾ ਮੁਹੱਲਾ ਬਹਾਦਰਪੁਰ ਥਾਣਾ ਸਿਟੀ ਹੁਸ਼ਿਆਰਪੁਰ ਜਿਲਾ ਹੁਸ਼ਿਆਰਪੁਰ ਨੂੰ ਟਰੇਸ ਕਰਕੇ ਚਰੀਸ਼ੁਦਾ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ। ਇਹਨਾਂ ਦੋਸ਼ੀਆਂ ਨੇ ਖੋਹ ਕਰਦੇ ਸਮੇਂ ਜਿਸ ਮੋਟਰਸਾਈਕਲ ਵਰਤਿਆ ਸੀ ਉਹ ਚੋਰੀਸੁਦਾ ਮੋਟਰਸਾਈਕਲ ਸੀ ਜਿਸਪਰ ਇਹਨਾਂ ਦੋਸ਼ੀਆਂ ਵਲੋਂ ਜਾਅਲੀ ਨੰਬਰ ਲਗਾਇਆ ਗਿਆ ਸੀ ਜਿਸ ਕਰਕੇ ਇਹਨਾਂ ਦੋਸ਼ੀਆਂ ਖਿਲਾਫ ਮੁਕਦਮਾ ਨੰਬਰ 127 ਮਿਤੀ 27- 05-2024 ਅ.. 379, 482, 411 ਭ:ਦ ਥਾਣਾ ਮਾਡਲ ਟਾਊਨ ਜਿਲ੍ਹਾ ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ ਗਿਆ ਹੈ। ਦੋਸ਼ੀਆਂ ਪਾਸੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ ਜਿਹਨਾਂ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾਵੇਗਾ। ਉਪਰੋਕਤ ਵਾਰਦਾਤ ਕਰਨ ਵਾਲੇ ਦੋਸ਼ੀਆਂ ਨੂੰ ਟੈਰਸ ਕਰਕੇ ਹਸ਼ਿਆਰਪਰ ਪੁਲਿਸ ਨੇ ਬਹੁਤ ਹੀ ਸਲਾਘਾਯੋਗ ਕੰਮ ਕੀਤਾ ਹੈ। ਮੁੱਕਦਮੇਂ ਵਿਚ ਅਗਲੇਰੀ ਤਫਤੀਸ਼ ਜਾਰੀ ਹੈ।

















































