ਪੰਜਾਬ ਸਰਕਾਰ ਦੀਆ ਹਦਾਇਤਾ ਅਨੁਸਾਰ ਮਾੜੇ ਅਨਸਰਾ ਅਤੇ ਨਸ਼ੇ ਦੇ ਤਸਕਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਾਲੂ ਕੀਤੀ ਗਈ ਹੈ। ਜਿਸ ਅਧੀਨ ਸ੍ਰੀ ਸੁਰਿੰਦਰ ਲਾਂਬਾ IPS ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਵੱਲੋ ਦਿੱਤੇ ਦਿਸ਼ਾ ਨਿਰਦੇਸ਼ਾ ਦੀ ਰਹਿਨੁਮਾਈ ਹੇਠ ਸ੍ਰੀ ਪਰਮਿੰਦਰ ਸਿੰਘ ਖੱਖ DSP ਗੜਸ਼ੰਕਰ ਜੀ ਦੀਆ ਹਦਾਇਤਾ ਅਨੁਸਾਰ ਐਸ.ਆਈ. ਬਲਜਿੰਦਰ ਸਿੰਘ ਮੁੱਖ ਅਫਸਰ ਥਾਣਾ ਮਾਹਿਲਪੁਰ ਦੀ ਦੇਖ ਰੇਖ ਹੇਠ ASI ਜਸਬੀਰ ਸਿੰਘ ਚੌਕੀ ਸੈਲਾ ਖੁਰਦ ਥਾਣਾ ਮਾਹਿਲਪੁਰ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਸੈਲਾ ਖੁਰਦ ਤੋਂ ਪੈਂਸਰਾ, ਮਜਾਰਾ ਡੀਗਰੀਆ ਨੂੰ ਜਾ ਰਹੇ ਸੀ ਤਾ ਪੈਸਰਾ ਚੋਈ ਪਾਸ ਦੇ ਨੌਜਵਾਨਾ ਨੂੰ ਸ਼ੱਕ ਦੀ ਬਿਨਾਹ ਕਾਬੂ ਕਰਕੇ ਨਾਮ, ਪਤਾ ਪੁਛਿਆ ਨੌਜਵਾਨਾ ਨੇ ਕ੍ਰਮਵਾਰ ਆਪਣਾ ਨਾਮ ਮੰਗਾ ਰਾਮ ਪੁੱਤਰ ਮੂਰਤ ਰਾਮ ਅਤੇ ਸੰਨੀ ਕੁਮਾਰ ਪੁੱਤਰ ਰਾਜੂ ਵਾਸੀਆਂਨ ਸੈਲਾ ਖੁਰਦ ਥਾਣਾ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਦੱਸਿਆ। ਜਿਹਨਾਂ ਦੇ ਕਬਜ਼ੇ ਵਿਚਲੇ ਵੱਖ-ਵੱਖ ਬੋਰਾ ਪਲਾਸਟਿਕ ਵਿੱਚੋਂ 24-24 ਬੋਤਲਾ ਸ਼ਰਾਬ ਮਾਰਕਾ Santra Sale for in Himachal Pardesh ਬਰਾਮਦ ਕਰਕੇ ਉਨ੍ਹਾਂ ਦੇ ਖਿਲਾਫ ਮੁੱਕਦਮਾ ਨੰਬਰ 101 ਮਿਤੀ 29.05.2024 ਅ/ਪ 61-1-14 The Excise Act ਥਾਣਾ ਮਹਿਲਾਪੁਰ ਦਰਜ ਰਜਿਸਟਰ ਕਰਕੇ ਕਾਰਵਾਈ ਅਮਲ ਵਿੱਚ ਲਿਆਦੀ ਗਈ ਹੈ ।

















































