ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲ਼ਾ ਜਲੰਧਰ ਵੱਲੋਂ 20 ਜੂਨ ਨੂੰ  ਸ਼ੰਭੂ ਬਾਰਡਰ ਵੱਲ ਰਵਾਨਾਂ ਹੋਣ ਵਾਲੇ ਕਾਫ਼ਲੇ ਸੰਬੰਧੀ ਚੱਲ ਰਹੀਆਂ ਨੁਕੜ ਮੀਟਿੰਗਾਂ

ਜਲੰਧਰ – (ਪਰਮਜੀਤ ਸਾਬੀ) ਅੱਜ ਮਿਤੀ 16/6/2024 ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲਾ ਜਲੰਧਰ ਦੇ ਜੋਨ ਸ਼ਾਹਕੋਟ ਅਤੇ ਜ਼ੋਨ ਸ਼ਹੀਦ ਸੰਦੀਪ ਕੁਮਾਰ ਤਲਵੰਡੀ ਸੰਘੇੜਾ ਦੀਆਂ  ਮੀਟਿੰਗਾਂ ਜਿਲ਼ਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਅਤੇ ਜਿਲਾ ਮੀਤ ਖਜਾਨਚੀ ਰਜਿੰਦਰ ਸਿੰਘ ਨੰਗਲਅੰਬੀਆਂ ਦੀ ਅਗਵਾਈ ਵਿਚ ਪਿੰਡ ਚੱਕ ਬਾਹਮਣੀਆਂ ,ਭੋਏਪੁਰ,ਕਿੱਲੀ,ਰਾਮੇ ,ਰਾਜੇਵਾਲ,ਕੰਗ ਕਲਾਂ,ਸਾਂਦਾਂ,ਰੋਂਤਾਂ,ਨੰਗਲਅੰਬੀਆਂ,ਮੰਡਿਆਲਾ,ਰਾਮਪੁਰ ਵਿਚ ਕੀਤੀਆਂ ਗਈਆਂ  ਜਿਸ ਵਿਚ ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ ਅਤੇ ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ ਉਚੇਚੇ ਤੌਰ ਤੇ ਪੁੱਜੇ ।ਇਸ ਮੌਕੇ ਤੇ ਗੱਲ ਬਾਤ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਦੁਆਰਾ ਬਿਜਲੀ ਦਰਾਂ ਵਿੱਚ ਕੀਤਾ ਨਾਜਾਇਜ਼ ਵਾਧਾ ਬਰਦਾਸ਼ਤ ਨਹੀ  ਕੀਤਾ ਜਾਵੇਗਾ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਉਹ ਇਹ ਵਾਧਾ ਤੁਰੰਤ ਵਾਪਸ ਲਵੇ ਅਤੇ ਬਿਜਲੀ ਇੱਕ ਰੂ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਦੇਵੇ ।ਉਹਨਾਂ ਅੱਗੇ ਕਿਹਾ ਕਿ ਕਿਹਾ ਕਿ ਜਿਲਾ ਜਲੰਧਰ ਤੋਂ  20 ਜੂਨ ਨੂੰ ਕਿਸਾਨਾਂ ਮਜ਼ਦੂਰਾਂ ਦੇ ਵਿਸ਼ਾਲ ਕਾਫ਼ਲੇ ਰਵਾਨਾਂ ਹੋ ਰਹੇ ਹਨ ਜਿਸ ਵਿਚ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਅਤੇ ਬੀਬੀਆਂ ਹਿੱਸਾ ਲੈਣਗੀਆਂ ਉਹਨਾਂ ਸਾਰੇ ਪਿੰਡਾਂ ਨੂੰ ਆਪਣੇ ਪਿੰਡਾਂ ਖਜਾਨੇ ਭਰਨ ਦੀ ਅਪੀਲ ਕੀਤੀ।ਬੁਲਾਰਿਆਂ ਨੇ ਅੱਗੇ ਕਿਹਾ ਕਿ ਜੇਕਰ ਅਸੀਂ  ਦੇਸ਼ ਨੂੰ ਨਸ਼ਾ ਮੁਕਤ ਕਰਨਾ ਹੈ  , ਮਜ਼ਦੂਰਾਂ ਨੂੰ 200 ਦਿਨ ਰੋਜ਼ਗਾਰ ਦਿਵਾਉਣਾ ਹੈ  , ਮਜ਼ਦੂਰ ਨੂੰ 700 ਰੂ ਦਿਹਾੜੀ ਦਵਾਉਣੀ ਹੈ ,ਬੇ ਰੋਜ਼ਗਾਰੀ  ਦੂਰ ਕਰਨੀ  ਹੈ ,ਕਿਸਾਨਾਂ ਅਤੇ ਮਜ਼ਦੂਰਾਂ ਵਾਸਤੇ ਘੱਟੋ ਘੱਟ 10 ਹਜ਼ਾਰ ਰੂ : ਬੁਡਾਪਾ ਪੈਂਸ਼ਨ ਲੈਣੀ ਹੈ ,ਫਸਲਾਂ ਦੇ ਲਾਹੇਵੰਦ ਭਾਅ ਲੈਣੇ ਹਨ ,ਭਾਰਤ ਨੂੰ WTO ਦੀਆਂ ਨੀਤੀਆਂ ਤੋਂ ਬਾਹਰ ਕਰਨਾਂ ਹੈ ,ਕਿਸਾਨਾਂ ਮਜ਼ਦੂਰਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣੀਆਂ ਹਨ ,ਦਿੱਲੀ ਅੰਦੋਲਨ ਦੇ ਸ਼ਹੀਦਾਂ ਨੂੰ ਇਨਸਾਫ਼ ਦਿਵਾਉਣਾ ਹੈ  , ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦਿਵਾਉਣੇ ਹਨ,ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕਰਨਾ ਹੈ , ਡਾ ਸਵਾਮੀਨਾਥਨ ਕਮਿਸ਼ਨ ਰਿਪੋਰਟ ਅਨੁਸਾਰ ਫਸਲਾਂ ਦੇ ਭਾਅ ਲੈਣੇ ਹਨ,ਸਾਰੀਆਂ ਫਸਲਾਂ ਤੇ ਸਰਕਾਰੀ ਖਰੀਦ ਦਾ ਕਨੂੰਨ ਬਣਾਉਣਾ ਹੈ , ਦਿੱਲੀ ਅੰਦੋਲਨ ਦੌਰਾਨ ਕਿਸਾਨਾਂ ਮਜ਼ਦੂਰਾਂ ਤੇ ਹੋਏ ਪਰਚੇ‌ ਰੱਦ ਕਰਵਾਉਣੇ ਹਨ, ਦਿੱਲੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾ ਮਜ਼ਦੂਰਾ ਦੇ ਮੁਆਵਜ਼ੇ ਅਤੇ ਪਰਿਵਾਰ ਦੇ ਇਕ ਜੀਅ  ਨੂੰ ਸਰਕਾਰੀ ਨੌਕਰੀ ਦਿਵਾਉਣੀ ਹੈ , ਲਖੀਮਪੁਰ ਖੀਰੀ ਮਾਮਲੇ ਤੇ ਇਨਸਾਫ਼ ਲੈਣਾ ਹੈ ਸਾਨੂੰ ਹਰ ਹਾਲਤ ਵਿਚ ਸ਼ੰਭੂ ਮੋਰਚਾ ਕਾਮਯਾਬ ਕਰਨਾ ਪਵੇਗਾ  ।ਇਸ ਮੌਕੇ ਤੇ ਹੋਰਨਾ ਤੋ ਇਲਾਵਾ ਜਿਲਾ ਸਕੱਤਰ ਜਰਨੈਲ ਸਿੰਘ ਰਾਮੇ, ਜਿਲਾ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ,ਜਿਲਾ ਖਜਾਨਚੀ ਜਗਦੀਸ਼ ਪਾਲ ਸਿੰਘ ਚੱਕ ਬਾਹਮਣੀਆਂ ,ਦਲਬੀਰ ਸੰਘ ਕੰਗ ਕਲਾਂ,ਸੁਖਪਾਲ ਸਿੰਘ ਰੌਤਾਂ,ਸ਼ੇਰ ਸਿੰਘ ਰਾਮੇ,ਹਰਪ੍ਰੀਤ ਸਿੰਘ ਭੋਏਪੁਰ,ਸਵਰਨ ਸਿੰਘ ਕਿੱਲੀ ,ਹਰਫੂਲ ਸਿੰਘ ਰਾਜੇਵਾਲ,ਰਣਜੀਤ ਕੌਰ ਰਾਮਪੁਰ,ਬਾਬਾ ਬਲਜੀਤ ਸਿੰਘ ਸਾਂਦਾਂ ,ਇਸ਼ਵਰ ਸਿੰਘ ਮੰਢਾਲਾ,ਨਿਰਮਲ ਸਿੰਘ ਜਾਣੀਆਂ ਅਤੇ ਹੋਰ ਵੀ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਅਤੇ ਬੀਬੀਆਂ ਹਾਜਰ ਸਨ।

Leave a Comment

Your email address will not be published. Required fields are marked *

Scroll to Top