ਜਲੰਧਰ (ਬਿਊਰੋ ਰਿਪੋਰਟ) – ਸੀ.ਆਰ.ਪੀ.ਐਫ. ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਵੱਲੋਂ ਐਕਸਮੈਨ ਅਤੇ ਸ਼ਹੀਦ ਪਰਿਵਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਗਰੁੱਪ ਸੈਟਰ ਜਲੰਧਰ ਸੀ.ਆਰ.ਪੀ.ਐਫ. ਵਿੱਚ ਭਰਤੀ ਚੱਲ ਰਹੀ ਹੈ। ਇਸ ਲਈ ਕੋਈ ਵੀ ਸ਼ਹੀਦ ਪਰਿਵਾਰ ਜਾ ਐਕਸਮੈਨ 18 ਤਰੀਕ ਤੱਕ ਕੰਟੀਨ ਜਾਂ ਦਫਤਰ ਗਰੁੱਪ ਸੈਟਰ ਜਲੰਧਰ ਨਹੀ ਜਾਵੇਗਾ। ਇਹ ਹੁਕਮ ਸੀ.ਆਰ.ਪੀ.ਐਫ. ਦੇ ਡੀਆਈਜੀ ਜਲੰਧਰ ਵੱਲੋਂ ਦਿੱਤੇ ਗਏ ਹਨ। ਕਿਉਂਕਿ ਗੇਟ ਤੇ ਕਾਫ਼ੀ ਭੀੜ ਹੋਣ ਕਰਕੇ ਉੱਥੇ ਐਟਰੀ ਵੀ ਨਹੀਂ ਕੀਤੀ ਜਾਵੇਗੀ ਅਤੇ ਨਾ ਹੀ ਕਿਸੇ ਨੂੰ ਅੰਦਰ ਜਾਣ ਦਿੱਤਾ ਜਾਵੇਗਾ। ਇਸ ਕਰਕੇ ਕੋਈ ਵੀ ਐਕਸਮੈਨ ਜਾਂ ਸ਼ਹੀਦ ਪਰਿਵਾਰ 18 ਤਰੀਕ ਤੱਕ ਗਰੁੱਪ ਸੈਟਰ ਜਲੰਧਰ ਨਾ ਜਾਵੇ। ਜੇਕਰ ਕਿਸੇ ਨੂੰ ਵੀ ਜਰੂਰੀ ਕੰਮ ਹੈ ਤਾਂ ਉਹ ਐਸੋਸੀਏਸ਼ਨ ਦੇ ਦਫਤਰ ਨੰਗਲ ਸਾਮਾਂ ਜਲੰਧਰ ਸੰਪਰਕ ਕਰ ਸਕਦੇ ਹਨ ਅਤੇ ਆਪਣੀ ਅਰਜ਼ੀ ਪੱਤਰ ਦੇ ਸਕਦਾ ਹੈ ਤਾਂ ਜੋ ਤੁਹਾਨੂੰ ਕੋਈ ਮੌਕੇ ਤੇ ਮੁਸ਼ਕਲ ਨਾ ਆ ਸਕੇ।

















































