ਦੁਕਾਨ ਤੋਂ ਫੋਨ ਉਠਾ ਕੇ ਓਏ ਫਰਾਰ ਨੌਜਵਾਨਾਂ ਨੂੰ ਹੁਸ਼ਿਆਰਪੁਰ ਪੁਲਿਸ ਨੂੰ ਕੀਤਾ ਕਾਬੂ

ਹੁਸਿ਼ਆਰਪੁਰ:- ਮਾਨਯੋਗ ਐਸ.ਐਸ.ਪੀ ਸਾਹਿਬ ਸ੍ਰੀ ਸੁਰਿੰਦਰ ਲਾਂਬਾ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਜਿਲ੍ਹਾ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾ ਮੁਤਾਬਿਕ ਇਲਾਕਾ ਥਾਣਾ ਵਿੱਚ ਵੱਧ ਰਹੀਆ ਲੱਟਾ, ਖੋਹ ਦੀਆਂ ਵਾਰਦਾਤਾਂ ਅਤੇ ਨਸ਼ਿਆ ਨੂੰ ਠੱਲ ਪਾਉਣ ਲਈ ਚਲਾਈ ਸ਼ਪੈਸ਼ਲ ਮੁਹਿੰਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ .ਐਸ.ਪੀ (ਡੀ) ਦੀ ਰਹਿਨੁਮਾਈ ਹੇਠ ਅਤੇ ਸ੍ਰੀ ਹਰਜੀਤ ਸਿੰਘ ਰੰਧਾਵਾ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਬ- ਡਵੀਜਨ ਟਾਂਡਾ ਜੀ ਦੀਆ ਹਦਾਇਤਾ ਮੁਤਾਬਿਕ ਇੰਸਪੈਕਟਰ ਅਜੈਬ ਸਿੰਘ ਮੁੱਖ ਅਫਸਰ ਥਾਣਾ ਗੜਦੀਵਾਲਾ ਦੀ ਨਿਗਰਾਨੀ ਹੇਠ ਥਾਣਾ ਗੜਦੀਵਾਲਾ ਦੇ ਇਲਾਕਾ ਵਿੱਚ ਚੱਲ ਰਹੀ ਚੈਕਿੰਗ ਦੌਰਾਨ ਸਥਾਨਕ ਪੁਲਿਸ ਵੱਲੋਂ ਦੋ ਨੌਜਵਾਨਾਂ ਨੂੰ ਵੱਖ-ਵੱਖ ਥਾਵਾਂ ਤੇ ਲੁੱਟ ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੇ ਦੋਸ਼ ਹੇਠ ਗਿ੍ਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ।ਇਸ ਸਬੰਧੀ ਥਾਣਾ ਗੜ੍ਹਦੀਵਾਲਾ ਦੇ ਐਸ.ਐਚ.ਓ ਇੰਸਪੈਕਟਰ ਅਜੈਬ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਵਿਵੇਕ ਗੁਪਤ ਪੁੱਤਰ ਸ੍ਰੀ ਸੁਦਰਸ਼ਨ ਕੁਮਾਰ ਵਾਸੀ ਵਾਂਰਡ ਨੰਬਰ-02 ਮਕਾਨ ਨੰਬਰ-46 ਟਾਂਡਾ ਰੋਡ ਗੜ੍ਹਦੀਵਾਲਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਮੈ ਮੇਨ ਰੋਡ ਗੜ੍ਹਦੀਵਾਲਾ ਵਿਖੇ ਹਰੇ ਰਾਮਾ ਟੈਲੀਕਾਮ ਦੀ ਦੁਕਾਨ ਕਰਦਾ ਹਾਂ ਕਿ ਮਿੱਤੀ 14 ਜੁਲਾਈ ਨੂੰ ਸ਼ਾਮ 5:30ਵਜੇ ਦੇ ਕਰੀਬ ਬਿਨ੍ਹਾਂ ਨੰਬਰੀ ਪਲਟੀਨਾ ਕਾਲੇ ਰੰਗ ਦੇ ਮੋਟਰਸਾਈਕਲ ਤੇ ਦੋ ਨੌਜਵਾਨ ਆਏ ਸਨ।ਜਿਨ੍ਹਾਂ ਵਲੋਂ ਦੁਕਾਨ ਤੇ ਆਕੇ ਨਵੇਂ ਮੋਬਾਇਲ ਫੋਨ ਦਿਖਾਉਣ ਲਈ ਕਿਹਾ ਜਿਨ੍ਹਾਂ ਨੇ ਕਾਫੀ ਮੋਬਾਈਲਾਂ ਵਿਚੋਂ ਦੋ ਮੋਬਾਈਲ ਫੋਨ ਆਈਐਨਓਆਰਡੀ-03 ਲਾਈਟ,ਤੇ ਦੂਸਰਾ ਰੈਡਮੀ 13 ਸੀ ਵੇਖਕੇ ਕਾਊਂਟਰ ਤੇ ਰਖਾ ਲਏ।ਜਦੋਂ ਉੱਕਤ ਨੌਜਵਾਨਾਂ ਦੇ ਕਹਿਣ ਤੇ ਉਨ੍ਹਾ ਨੂੰ ਪਾਣੀ ਪਿਲਾਉਣ ਲੱਗਾ ਤਾਂ ਉੱਕਤ ਦੋਵੇਂ ਨੌਜਵਾਨ ਦੁਕਾਨ ਤੋਂ ਫੋਨ ਉਠਾਕੇ ਫਰਾਰ ਹੋ ਗਏ।ਜਿਸ ਸਬੰਧੀ ਪੁਲਿਸ ਵੱਲੋਂ ਮਾਮਲਾ ਦਰਜ਼ ਕਰਕੇ ਉੱਕਤ ਨੌਜਵਾਨਾਂ ਨੂੰ ਵੱਖ-ਵੱਖ ਟੈਕਨੀਕਲ ਤਰੀਕੇ ਨਾਲ ਸੋਰਸ ਲਗਾਕੇ ਦੋਸੀਆਨ ਹਰਦੀਪ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਬਿਛੋਈ ਥਾਣਾ ਜੱਬੋਵਾਲ,ਗੁਰਕੀਰਤ ਸਿੰਘ ਪੁੱਤਰ ਗੁਰਚਰਨਜੀਤ ਸਿੰਘ ਵਾਸੀ ਲੇਹਿਲੀ ਖੁਰਦ ਥਾਣਾ ਚੱਬੋਵਾਲ ਨੂੰ ਹਸਬ ਜਾਬਤਾ ਗਿਫਤਾਰ ਕਰਕੇ ਅਤੇ ਉਨ੍ਹਾਂ ਪਾਸੋ ਵੱਖ-ਵੱਖ ਥਾਵਾਂ ਤੋ ਚੋਰੀ ਕੀਤੇ ਚੋਰੀਸ਼ੁਦਾ ਮੋਬਾਈਲ ਫੋਨ ਤੇ ਇੱਕ ਚੋਰੀਸ਼ੁਦਾਂ ਮੋਟਰਸਾਈਕਲ ਬਰਾਮਦ ਕੀਤਾ ਗਿਆ।ਇਸ ਮੌਕੇ ਪੁਲਿਸ ਵੱਲੋਂ ਉੱਕਤ ਦੋਵੇਂ ਨੌਜਵਾਨਾਂ ਨੂੰ ਚੋਰੀ ਦੇ ਮੋਬਾਇਲ ਫੋਨਾਂ ਤੇ ਚੋਰੀਸ਼ੁਦਾਂ ਮੋਟਰਸਾਈਕਲ ਸਮੇਤ ਗਿ੍ਫਤਾਰ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ।ਇਸ ਮੌਕੇ ਇੰਸਪੈਕਟਰ ਅਜੈਬ ਸਿੰਘ ਨੇ ਦੱਸਿਆ ਕਿ ਉੱਕਤ ਗਿ੍ਫਤਾਰ ਨੌਜਵਾਨਾਂ ਵਲੋਂ ਹੁਸਿਆਰਪੁਰ ਜਿਲ੍ਹੇ ਦੇ ਵੱਖ-ਵੱਖ ਥਾਣਿਆਂ ਤੋ ਇਲਾਵਾ ਹੋਰ ਵੀ ਬਹੁਤ ਥਾਵਾਂ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ।ਜਿਨ੍ਹਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਰਿਮਾਂਡ ਹਾਸਲ ਕਰਕੇ ਸਖਤੀ ਨਾਲ ਪੁੱਛਗਿੱਛ ਕਰਨ ਤੇ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

Leave a Comment

Your email address will not be published. Required fields are marked *

Scroll to Top