ਸ਼੍ਰੋਮਣੀ ਭਟੋਏ ਗੋਤ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਪਿੰਡ ਕਾਲਰਾ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।

ਆਦਮਪੁਰ ( ਪਰਮਜੀਤ ਸਾਬੀ )  ਸ਼੍ਰੋਮਣੀ ਭਟੋਏ ਗੋਤ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਪ੍ਰਧਾਨ ਸ. ਬੂਟਾ ਸਿੰਘ, ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ, ਸਰਪੰਚ ਅਤੇ ਅੈਨ.ਅਾਰ.ਅਾਈ. ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਕਾਲਰਾਂ ਵਿਖੇ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ। ਇਸ ਮੌਕੇ ਸਾਬਕਾ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਨੇ ੳੁੱਚੇਚੇ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਸੂਬੇਦਾਰ ਬਲਦੇਵ ਸਿੰਘ(ਕਾਲਰਾਂ ਵਾਲੇ), ਭਾਈ ਬਲਦੇਵ ਸਿੰਘ (ਜਲੰਧਰ ਵਾਲੇ), ਭਾਈ ਹੀਰਾ ਸਿੰਘ ਰਤਨ ਜੀ (ਹੁਸ਼ਿਆਰਪੁਰ ਵਾਲੇ), ਬਾਬਾ ਜਤਿੰਦਰ ਸਿੰਘ ਖਾਲਸਾ (ਪਿੱਪਲੀ ਸਾਹਿਬ ਵਾਲੇ) ਵਲੋਂ ਸੰਗਤਾਂ ਨੂੰ ਗੁਰੂ ਕੀ ਬਾਣੀ ਨਾਲ ਜੋੜਿਆ ਗਿਆ। ਇਸ ਮੌਕੇ ਸਟੇਜ ਸੈਕਟਰੀ ਦੀ ਭੂਮਿਕਾ ਸ. ਗੁਰਪਾਲ ਸਿਘ (ਸਰਪੰਚ ਪਿੰਡ ਜੰਡਿਆਲੀ ) ਵਲੋਂ ਨਿਭਾਈ ਗਈ।  ਇਸ ਮੌਕੇ ਜੀ.ਅਾਰ.ਡੀ. ਕਲੀਨਿਕ ਘੋੜਾਵਾਹੀ ਵੱਲੋਂ ਡਾ.ਮਨਿੰਦਰ ਭਟੋਅਾ ਅਧੀਨ ਸੰਪੂਰਨ ਹੈਲਥ ਚੈਕਅਪ ਸੇਵਾਵਾਂ ਮੁਫਤ ਦਿੱਤੀਅਾਂ ਗਈਆਂ। ਇਸ ਮੌਕੇ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ। ਇਸ ਮੋਕੇ ਪ੍ਰਧਾਨ ਸ. ਬੂਟਾ ਸਿੰਘ ਅਤੇ ਗ੍ਰਾਮ ਪੰਚਾਇਤ ਵੱਲੋਂ ਅਾਇਅਾਂ ਹੋਇਅਾ ਸੰਗਤਾਂ ਦਾ ਧੰਨਵਾਦ ਕੀਤਾ ਗਿਆ।

Leave a Comment

Your email address will not be published. Required fields are marked *

Scroll to Top