ਗਰੀਬ ਨਿਵਾਜ ਪੀਰ ਕੁੱਤਬ ਸ਼ਾਹ ਵਲੀ ਕਾਦਰੀ ਜੀ ਦਰਗਾਹ ਵਿਖੇ ਸਲਾਨਾ ਜੋੜ ਮੇਲਾ 21 ਨਵੰਬਰ 2024 ਦਿਨ ਵੀਰਵਾਰ ਨੂੰ ਕਰਵਾਇਆ ਗਿਆ ।

ਆਦਮਪੁਰ (ਪਰਮਜੀਤ ਸਾਬੀ) – ਗਰੀਬ ਨਿਵਾਜ ਪੀਰ ਕੁੱਤਬ ਸ਼ਾਹ ਵਲੀ ਕਾਦਰੀ ਜੀ ਦਰਗਾਹ ਵਿਖੇ ਸਾਲਾਨਾ ਜੋੜ ਮੇਲਾ ਸਮੂਹ ਸੰਗਤ, ਸਰਪੰਚ, ਗ੍ਰਾਮ ਪੰਚਾਇਤ, ਨੰਬਰਦਾਰ, ਸਮੂਹ ਧਾਰਮਿਕ ਸੰਸਥਾਵਾਂ ਕਪੂਰ ਪਿੰਡ ਦੀਆਂ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ   ਬੜੀ ਸ਼ਰਧਾ ਭਾਵਨਾ ਨਾਲ ਮਿਤੀ 21 ਨਵੰਬਰ ਦਿਨ ਵੀਰਵਾਰ ਨੂੰ ਕਰਵਾਇਆ ਗਿਆ। ਇਸ ਮੌਕੇ ਬੀਬੀ ਸ਼ਰੀਫ਼ਾ ਜੀ ਉਦੇਸੀਆਂ ਵਾਲੇ ਦੀ ਸੰਗਤ ੳੁੱਚੇਚੇ ਤੌਰ ਤੇ ਪਹੁੰਚੇ ਅਤੇ ਕਵਾਲੀਅਾਂ ਅਤੇ ਸੂਫੀ ਮਹਿਫਲ ਦਾ ਪ੍ਰੋਗਰਾਮ ਸਵੇਰੇ 10:30.ਵਜੇ ਤੋਂ ਸ਼ਾਮ 3:00 ਵਜੇ ਤੱਕ ਕਰਵਾਇਆ ਗਿਆ । ੲਿਸ ਮੋਕੇ ਚਾਹ ਪਕੌੜਿਆਂ ਦਾ ਲੰਗਰ 10:00 ਤੋਂ 12:00 ਤੱਕ ਵਰਤਾੲਿਅਾ ਗਿਆ ਤੇ ਦੁਪਿਹਰ ਦਾ ਲੰਗਰ 2:00 ਤੋਂ 4:00 ਵਜੇ ਤੱਕ ਵਰਤਾੲਿਅਾ ਗਿਅਾ ਅਤੇ ਸਮਾਪਤੀ ਸ਼ਾਮ 5:00 ਵਜੇ ਕੀਤੀ ਗਈ । ੲਿਸ ਮੋਕੇ ਤੇ ਮੁੱਖ ਸੇਵਾਦਾਰ ਸੁਰਿੰਦਰ ਸਿੰਘ ਕਾਕਾ ਜੀ ਵਲੋਂ ਸਮੂਹ ਸੰਗਤਾਂ ਨੂੰ ਮੇਲੇ ‘ਚ ਅਾਇਅਾਂ ਹੋਇਅਾਂ ਸੰਗਤਾਂ ਦਾ ਧੰਨਵਾਦ ਕੀਤਾ।

Leave a Comment

Your email address will not be published. Required fields are marked *

Scroll to Top