ਜਲੰਧਰ – ਕਾਰਪੋਰੇਸ਼ਨ ਦੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਾਰਡ ਨੰਬਰ ਛੇ ਵਿੱਚ ਚੋਣਾਂ ਲੜ ਰਹੇ ਗੁਰਨਾਮ ਸਿੰਘ ਮੁਲਤਾਨੀ ਦੇ ਹੱਕ ਵਿੱਚ ਪਿੰਡ ਲੱਧੇਵਾਲੀ ਵਿਖੇ ਡੋਰ ਟੂ ਡੋਰ ਪ੍ਰਚਾਰ ਕੀਤਾ। ਲੋਕਾਂ ਨੇ ਉਨ੍ਹਾਂ ਦੇ ਪਹੁੰਚਣ ਤੇ ਜ਼ੋਰਦਾਰ ਸਵਾਗਤ ਕੀਤਾ। ਪਿੰਡ ਲੱਧੇਵਾਲੀ ਦੇ ਵਾਸੀਆਂ ਨੇ ਪੂਰਨ ਭਰੋਸਾ ਦਿੱਤਾ ਕਿ ਅਸੀਂ ਪਿਛਲੀਆਂ ਚੋਣਾਂ ਵਿੱਚ ਵੀ ਤੁਹਾਡੀ ਪੂਰੀ ਮਦਦ ਕੀਤੀ ਅਤੇ ਹੁਣ ਵੀ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਨਾਮ ਸਿੰਘ ਮੁਲਤਾਨੀ ਨੂੰ ਪੂਰਨ ਬਹੁਮਤ ਨਾਲ ਜਿਤਾਵਾਂਗੇ ਤਾਂ ਜੋ ਇਲਾਕੇ ਦਾ ਵਿਕਾਸ ਹੋ ਸਕੇ। ਗੁਰਨਾਮ ਸਿੰਘ ਮੁਲਤਾਨੀ ਇਸ ਇਲਾਕੇ ਦੇ ਪਹਿਲਾਂ ਵੀ ਕੌਂਸਲਰ ਰਹਿ ਚੁੱਕੇ ਹਨ। ਉਹਨਾਂ ਨੇ ਪਹਿਲਾਂ ਵੀ ਸਾਡੇ ਇਲਾਕੇ ਲਈ ਬਹੁਤ ਕੰਮ ਕੀਤਾ ਹੈ। ਗੁਰਨਾਮ ਸਿੰਘ ਮੁਲਤਾਨੀ ਰਾਮਾ ਮੰਡੀ ਹਲਕੇ ਤੋਂ ਅਲੱਗ ਅਲੱਗ ਵਾਰਡਾਂ ਤੋਂ ਪਹਿਲਾਂ ਵੀ ਕੌਂਸਲਰ ਰਹਿ ਚੁੱਕੇ ਹਨ ਅਤੇ ਉਹਨਾਂ ਦੀ ਪਤਨੀ ਵੀ ਕੌਂਸਲਰ ਰਹਿ ਚੁੱਕੇ ਹਨ। ਵੋਟਰਾਂ ਨੂੰ ਪੂਰਨ ਭਰੋਸਾ ਹੈ ਕਿ ਕਾਰਪੋਰੇਸ਼ਨ ਦੇ ਐਕਸਪੀਰੀਅਂਸ ਨੂੰ ਲੈ ਕੇ ਗੁਰਨਾਮ ਸਿੰਘ ਮੁਲਤਾਨੀ ਕਾਫੀ ਕੰਮ ਦੀ ਜਾਣਕਾਰੀ ਰੱਖਦੇ ਹਨ। ਗੁਰਨਾਮ ਸਿੰਘ ਮੁਲਤਾਨੀ ਨੇ ਵੀ ਲੋਕਾਂ ਨੂੰ ਭਰੋਸਾ ਦਿੱਤਾ ਕਿ ਅਧੂਰੇ ਪਏ ਕੰਮਾਂ ਨੂੰ ਮੈਂ ਪਹਿਲ ਦੇ ਅਧਾਰ ਤੇ ਕਰਾਂਗਾ ਅਤੇ ਮੈਂਬਰ ਪਾਰਲੀਮੈਂਟ ਦੇ ਸਹਿਯੋਗ ਨਾਲ ਲੱਧੇਵਾਲੀ ਪਿੰਡ ਵਿੱਚ ਵਿਕਾਸ ਦੀ ਲਹਿਰ ਚਲਾਵਾਂਗਾ। ਇਸ ਮੌਕੇ ਸਾਬਕਾ ਕੌਸਲਰ ਮਨਦੀਪ ਮੁਲਤਾਨੀ, ਪ੍ਰਧਾਨ ਸੁਲਿੰਦਰ ਸਿੰਘ ਕੰਡੀ, ਪੱਪੂ ਜਸਵਾਲ, ਰਣਜੋਤ ਸਿੰਘ (ਯੋਧਾ), ਡੀਐਸਪੀ ਹਰਬੰਸ ਅਤੇ ਇਲਾਕੇ ਦੇ ਹੋਰ ਵੀ ਮੋਹਤਵਾਰ ਵੀ ਮੌਜੂਦ ਸਨ।

















































