ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ’ਚ ਬੂਥਾਂ ਦੀ ਨਿਲਾਮੀ ਹੁਣ 26 ਨੂੰ

ਜਲੰਧਰ, 19 ਦਸੰਬਰ : ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ, ਜਲੰਧਰ ਦੇ 57 ਬੂਥਾਂ ਦੀ ਨਿਲਾਮੀ ਦੋ ਸਾਲਾਂ ਵਾਸਤੇ 26 ਦਸੰਬਰ 2024 ਨੂੰ ਸਵੇਰੇ 11:00 ਵਜੇ ਸਹਾਇਕ ਕਮਿਸ਼ਨਰ (ਜ) ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਦਫ਼ਤਰ ਵਿਖੇ ਕੀਤੀ ਜਾ ਰਹੀ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪਹਿਲਾਂ ਇਹ ਨਿਲਾਮੀ 20 ਦਸੰਬਰ 2024 ਨੂੰ ਰੱਖੀ ਗਈ ਸੀ ਪਰ ਪੰਜਾਬ ਰਾਜ ਵਿੱਚ ਨਗਰ ਨਿਗਮ ਦੀਆਂ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਕਰਕੇ ਨਿਲਾਮੀ ਦੀ ਮਿਤੀ ਵਿੱਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਚਹਿਰੀ ਕੰਪਾਊਂਡ ਦੇ ਕੈਂਸਲ ਕੀਤੇ ਗਏ ਬੂਥਾਂ ਦੀ ਨਿਲਾਮੀ ਕਚਹਿਰੀ ਕੰਪਾਊਂਡ ਰੂਲਜ਼-2003 ਮੁਤਾਬਕ ਕੀਤੀ ਜਾਵੇਗੀ। ਬੋਲੀ ਵਾਲੇ ਦਿਨ ਜੇਕਰ ਜਨਤਕ ਛੁੱਟੀ ਦਾ ਐਲਾਨ ਹੋ ਜਾਂਦਾ ਹੈ ਤਾਂ ਬੋਲੀ ਅਗਲੇ ਕੰਮ ਵਾਲੇ ਦਿਨ ਕੀਤੀ ਜਾਵੇਗੀ।
ਬੁਲਾਰੇ ਨੇ ਅੱਗੇ ਦੱਸਿਆ ਕਿ ਡਿਪਟੀ ਕਮਿਸ਼ਨਰ, ਜਲੰਧਰ ਬਿਨਾਂ ਕੋਈ ਕਾਰਨ ਦੱਸੇ ਕਿਸੇ ਵੀ ਬੋਲੀ ਜਾਂ ਸਾਰੀਆਂ ਬੋਲੀਆਂ ਨੂੰ ਰੱਦ ਕਰਨ ਦਾ ਅਧਿਕਾਰ ਰਾਖਵਾਂ ਰੱਖਦੇ ਹਨ। ਬੋਲੀ ਨਾਲ ਸਬੰਧਤ ਜੇਕਰ ਕੋਈ ਕੋਰੀਜੰਡਮ/ਸੋਧ ਹੋਈ ਤਾਂ ਦਫ਼ਤਰ ਦੀ ਵੈਬਸਾਈਟ  www.jalandhar.nic.in ਅਤੇ ਨੋਟਿਸ ਬੋਰਡ ’ਤੇ ਹੀ ਅਪਲੋਡ ਕੀਤੀ ਜਾਵੇਗੀ ਅਤੇ ਇਸ ਸਬੰਧੀ ਵੱਖਰੇ ਤੌਰ ’ਤੇ ਕੋਈ ਇਸ਼ਤਿਹਾਰ ਜਾਰੀ ਨਹੀਂ ਕੀਤਾ ਜਾਵੇਗਾ।

Leave a Comment

Your email address will not be published. Required fields are marked *

Scroll to Top