ਹੁਸ਼ਿਆਰਪੁਰ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਅਤੇ ਨਸ਼ੀਲੇ ਟੀਕੇ ਕੀਤੇ ਬਰਾਮਦ

ਮਾਨਯੋਗ ਸ਼੍ਰੀ ਸੁਰੇਦਰ ਲਾਂਬਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ,ਸ੍ਰੀ ਸਰਬਜੀਤ ਸਿੰਘ ਬਾਹੀਆਂ ਐੱਸ.ਪੀ.(ਇਨਵੈਸਟੀਗੇਸ਼ਨ) ਹੁਸ਼ਿਆਰਪੁਰ ਜੀ ਦੀਆਂ ਹਦਾਇਤਾਂ ਅਨੁਸਾਰ ਭੈੜੇ ਪੁਰਸ਼ਾਂ, ਨਸ਼ੇ ਦੇ ਸਮੱਗਲਰਾਂ ਦੇ ਖਿਲਾਫ ਕੀਤੀ ਗਈ ਕਾਰਵਾਈ ਅਨੁਸਾਰ ਸ੍ਰੀ ਜਸਪ੍ਰੀਤ ਸਿੰਘ ਉਪ ਪੁਲਿਸ ਕਪਤਾਨ ਸਬ ਡਵੀਜਨ ਗੜਸ਼ੰਕਰ ਦੀ ਯੋਗ ਨਿਗਰਾਨੀ ਹੇਠ SI/SHO ਬਲਜਿੰਦਰ ਸਿੰਘ ਥਾਣਾ ਗੜ੍ਹਸ਼ੰਕਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਮਿਤੀ 19-12- 2024 ਨੂੰ INSP ਕੁਲਦੀਪ ਸਿੰਘ ਥਾਣਾ ਗੜ੍ਹਸ਼ੰਕਰ ਨੇ ਸਾਥੀ ਕਰਮਚਾਰੀਆਂ ਦੇ ਨਾਲ ਬਾਹੱਦ ਰਕਬਾ ਪੁੱਲ ਨਹਿਰ ਗੜ੍ਹਸ਼ੰਕਰ ਤੋ ਨਵਾਂਸ਼ਹਿਰ ਕੱਚੇ ਰਸਤੇ ਲਾਗੇ ਤੋ ਮੁਸੱਮੀ ਅਕਾਸ਼ ਪੁੱਤਰ ਜਗਦੇਵ ਕੁਮਾਰ ਵਾਸੀ ਵਾਰਡ ਨੰਬਰ 13, ਮੁਹੱਲਾ ਜੋੜਿਆ ਨੇੜੇ ਐਕਸਚੇਜ ਗੜ੍ਹਸ਼ੰਕਰ ਥਾਣਾ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਨੂੰ ਕਾਬੂ ਕਰਕੇ ਉਸ ਪਾਸੋ ਕੁੱਲ 10 ਪੱਤੇ ਹਰੇਕ ਪੱਤੇ ਵਿੱਚ 15/15 ਨਸ਼ੀਲੀਆਂ ਗੋਲੀਆਂ ਕੁੱਲ  150 ਨਸ਼ੀਲੀਆਂ ਗੋਲੀਆਂ ਮਾਰਕਾ ETIZOLAM TABLETS 0.5 MG ( ETIRON 0.5) ਰੰਗ ਸੰਤਰੀ ਅਤੇ ਖੁੱਲ੍ਹੇ ਨਸ਼ੀਲੇ ਟੀਕੇ ਕੁੱਲ 12 ਬਿਨਾਂ ਲੇਬਲ ਦੀ ਬ੍ਰਾਮਦਗੀ ਕਰਕੇ ਮੁਸੱਮੀ ਅਕਾਸ਼ ਉਕਤ ਦੇ ਖਿਲਾਫ਼ ਮੁਕੱਦਮਾ ਨੰਬਰ 187 ਮਿਤੀ 19-12-2024 ਅ/ਧ 22-61-85 NDPS ACT ਥਾਣਾ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ । ਮੁਸੱਮੀ ਅਕਾਸ਼ ਉਕਤ ਪਾਸੋ ਹੁਣ ਤੱਕ ਪੁੱਛਗਿੱਛ ਜਾਰੀ ਹੈ ।

ਮੁਸੱਮੀ ਅਕਾਸ਼ ਉਕਤ ਦੇ ਖਿਲਾਫ ਪਹਿਲਾਂ ਦਰਜ ਹੋਏ ਮੁਕੱਦਮੇ :-

  1. ਮੁਕੱਦਮਾ ਨੰਬਰ 129 ਮਿਤੀ 10-08-2015 ਅ/ਧ 380,411,457 ਭ.ਦ ਥਾਣਾ ਗੜੵਸ਼ੰਕਰ ਜਿਲ੍ਹਾ ਹੁਸ਼ਿਆਰਪੁਰ
  2. ਮੁਕੱਦਮਾ ਨੰਬਰ 102 ਮਿਤੀ 11-08-2016 ਅ/ਧ 323,324,326,148,149 ਭ.ਦ ਥਾਣਾ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ
  3. ਮੁਕੱਦਮਾ ਨੰਬਰ 18 ਮਿਤੀ 07-02-2022 ਅ/ਧ 379-ਬੀ, 34 ਭ.ਦ ਥਾਣਾ ਗੜੵਸ਼ੰਕਰ ਜਿਲ੍ਹਾ ਹੁਸ਼ਿਆਰਪੁਰ
  4. ਮੁਕੱਦਮਾ ਨੰਬਰ 174 ਮਿਤੀ 22-10-2019 ਅ/ਧ 341,323,308,506 ਭ. ਦ ਥਾਣਾ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ
  5. ਮੁਕੱਦਮਾ ਨੰਬਰ 26 ਮਿਤੀ 01-03-2022 ਅ/ਧ 380,411,454 ਭ. ਦ ਥਾਣਾ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ
  6. ਮੁਕੱਦਮਾ ਨੰਬਰ 42 ਮਿਤੀ 10-04-2023 ਅ/ਧ 379-ਬੀ ਭ.ਦ ਥਾਣਾ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top