ਸੱਟਾਂ ਲੱਗਣ ਦੇ ਬਾਵਜੂਦ ਵੀ ਸ਼ਹੀਦ ਜਗਤਾਰ ਸਿੰਘ ਵਿਦਰੋਹੀਆਂ ਨਾਲ ਬਹਾਦਰੀ ਨਾਲ ਕਿਵੇਂ ਲੜਿਆ

ਜਲੰਧਰ:-  ਸ਼ਹੀਦ ਜਗਤਾਰ ਸਿੰਘ 16 ਬਟਾਲੀਅਨ ਦਾ ਜਵਾਨ ਪਿਤਾ ਰੱਲਾ ਸਿੰਘ ਪਿੰਡ ਪਪਰਾਲਾ ਜਿਲ੍ਹਾ ਰੋਪੜ ਦਾ ਰਹਿਣ ਵਾਲਾ ਸੀ। ਜਿਸ ਦਾ ਜਨਮ 4 ਸਤੰਬਰ 1968 ਨੂੰ ਹੋਇਆ। ਇਹਨਾਂ ਨੇ ਆਪਣੀ ਮੁੱਢਲੀ ਪੜ੍ਹਾਈ ਸਰਕਾਰੀ ਹਾਈ ਸਕੂਲ ਕੋਟਲਾ ਨਿਹੰਗ ਰੋਪੜ ਵਿਖੇ ਕੀਤੀ। ਜਗਤਾਰ ਸਿੰਘ ਦੇ ਦੋ ਭਰਾ ਅਤੇ ਤਿੰਨ ਭੈਣਾਂ ਹਨ। 1990 ਵਿੱਚ ਜਗਤਾਰ ਸਿੰਘ ਸੀਆਰਪੀਐਫ ਵਿੱਚ ਭਰਤੀ ਹੋ ਗਏ। ਕੁਝ ਦਿਨਾਂ ਬਾਅਦ ਜਗਤਾਰ ਸਿੰਘ ਟ੍ਰੇਨਿੰਗ ਲਈ 1991 ਨੂੰ ਨਾਗਪੁਰ ਚਲੇ ਗਏ। ਟ੍ਰੇਨਿੰਗ ਕਰਦੇ ਸਮੇਂ ਬਹੁਤ ਕਠਿਨਾਈਆਂ ਆਈਆਂ ਪਰ ਜਗਤਾਰ ਸਿੰਘ ਨੇ ਬੜੀ ਹਿੰਮਤ ਨਾਲ ਆਪਣੀ ਟ੍ਰੇਨਿੰਗ ਪੂਰੀ ਕੀਤੀ। ਜੰਗਲ ਕੈਂਪ ਵਿੱਚ ਵੀ ਸੀਆਰਪੀਐਫ ਦੇ ਜਵਾਨਾਂ ਨੇ ਬੜੇ ਸੁਚੱਜੇ ਢੰਗ ਨਾਲ ਟ੍ਰੇਨਿੰਗ ਕੀਤੀ। ਟ੍ਰੇਨਿੰਗ ਪੂਰੀ ਹੋਣ ਤੇ ਇਹਨਾਂ ਦੀ ਕਸਮ ਪਰੇਡ ਨਾਗਪੁਰ ਵਿਖੇ ਹੀ ਕੀਤੀ ਗਈ।

ਟ੍ਰੇਨਿੰਗ ਪੂਰੀ ਹੋਣ ਤੇ ਸੀਆਰਪੀਐਫ ਦੇ ਸਾਰੇ ਜਵਾਨ ਕੁਝ ਦਿਨਾਂ ਦੀ ਛੁੱਟੀ ਲੈ ਕੇ ਆਪਣੇ ਆਪਣੇ ਪਿੰਡ ਚਲੇ ਗਏ। ਪਿੰਡ ਪਹੁੰਚਣ ਤੇ ਇਹਨਾਂ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਜਗਤਾਰ ਸਿੰਘ ਦਾ ਸਵਾਗਤ ਕੀਤਾ। ਜਗਤਾਰ ਸਿੰਘ ਦੇ ਆਉਣ ਦੀ ਖੁਸ਼ੀ ਵਿੱਚ ਪਿਤਾ ਵੱਲੋਂ ਇੱਕ ਛੋਟਾ ਜਿਹਾ ਚਾਹ ਪਾਣੀ ਦਾ ਪ੍ਰੋਗਰਾਮ ਵੀ ਕੀਤਾ ਗਿਆ। ਪਰਿਵਾਰ ਵਾਲਿਆਂ ਨੇ ਜਗਤਾਰ ਸਿੰਘ ਨਾਲ ਵਿਆਹ ਦੀ ਗੱਲ ਕੀਤੀ ਪਰ ਉਹਨਾਂ ਨੇ ਕੋਈ ਹਾਂ ਜਾਂ ਨਾਂ ਦਾ ਜਵਾਬ ਨਹੀਂ ਦਿੱਤਾ। ਜਗਤਾਰ ਸਿੰਘ ਛੁੱਟੀ ਕੱਟ ਕੇ ਵਾਪਸ ਆਪਣੀ ਬਟਾਲੀਅਨ ਵਿਖੇ ਪਹੁੰਚ ਗਏ ਅਤੇ ਨਾਗਾਲੈਂਡ ਆਪਣੀ ਵਿਸ਼ੇਸ਼ ਡਿਊਟੀ ਤੇ ਚੱਲ ਪਏ।

ਨਾਗਾਲੈਂਡ ਵਿੱਚ ਉਸ ਸਮੇਂ ਵਿਦਰੋਹੀਆਂ ਦਾ ਬਹੁਤ ਜ਼ੋਰ ਸੀ। ਹਰ ਰੋਜ਼ ਇਹ ਬਹਾਦਰ ਜਵਾਨ ਉਲਫਾ ਅੱਤਵਾਦੀਆਂ ਨਾਲ ਲੋਹਾ ਲੈਂਦੇ ਰਹਿੰਦੇ। ਜਗਤਾਰ ਸਿੰਘ ਪਿਤਾ ਦੀ ਚਿੱਠੀ ਆਉਣ ਤੇ ਛੁੱਟੀ ਲੈ ਕੇ ਆਪਣੇ ਪਿੰਡ ਆ ਗਏ। ਜਿੱਥੇ ਉਹਨਾਂ ਦੇ ਪਿਤਾ ਨੇ 18 ਨਵੰਬਰ 1993 ਨੂੰ ਜਗਤਾਰ ਸਿੰਘ ਦਾ ਵਿਆਹ ਸੁਨੀਤਾ ਰਾਣੀ ਨਾਲ ਕਰ ਦਿੱਤਾ। ਥੋੜੇ ਦਿਨ ਜਗਤਾਰ ਸਿੰਘ ਨੇ ਆਪਣੀ ਧਰਮ ਪਤਨੀ ਨਾਲ ਕੱਟੇ ਅਤੇ ਆਪਣੀ ਡਿਊਟੀ ਤੇ ਚਲੇ ਗਏ। ਜਗਤਾਰ ਸਿੰਘ ਆਪਣੀ ਡਿਊਟੀ ਦਾ ਬਹੁਤ ਪਾਬੰਦ ਸੀ। ਜਗਤਾਰ ਸਿੰਘ ਦੇ ਬਹਾਦਰੀ ਦੇ ਕਿੱਸੇ ਸੀਆਰਪੀਐਫ ਵਿੱਚ ਆਮ ਚਲਦੇ ਰਹਿੰਦੇ ਸਨ। ਜਗਤਾਰ ਸਿੰਘ ਦੇ ਘਰ ਦੋ ਬੱਚਿਆਂ ਨੇ ਜਨਮ ਲਿਆ। ਘਰ ਪਹੁੰਚਣ ਤੇ ਜਗਤਾਰ ਸਿੰਘ ਹੱਸਦੇ ਖੇਡਦੇ ਆਪਣੇ ਪਰਿਵਾਰ ਨਾਲ ਸਮਾਂ ਬਤੀਤ ਕਰਦੇ। ਜਦੋਂ ਵੀ ਜਗਤਾਰ ਸਿੰਘ ਘਰੇ ਛੁੱਟੀ ਆਉਂਦੇ ਤਾਂ ਬੱਚਿਆਂ ਲਈ ਕੁਝ ਨਾ ਕੁਝ ਜਰੂਰ ਲੈ ਕੇ ਹੀ ਆਉਂਦੇ। ਬੱਚੇ ਹਮੇਸ਼ਾ ਆਪਣੇ ਪਿਤਾ ਦੀ ਛੁੱਟੀ ਆਉਣ ਦਾ ਇੰਤਜ਼ਾਰ ਕਰਦੇ ਰਹਿੰਦੇ। ਉਨ੍ਹਾਂ ਦੇ ਮਾਤਾ ਪਿਤਾ ਆਪਣੇ ਬੇਟੇ ਦੇ ਬੱਚਿਆਂ ਨਾਲ ਆਪਣੇ ਚੰਗੇ ਦਿਨ ਬਤੀਤ ਕਰਦੇ ਅਤੇ ਆਪਣੇ ਬੇਟੇ ਨੂੰ ਹਮੇਸ਼ਾ ਯਾਦ ਕਰਦੇ ਰਹਿੰਦੇ। ਜਗਤਾਰ ਸਿੰਘ ਦੀ ਪੋਸਟਿੰਗ 16 ਬਟਾਲੀਅਨ ਸੀਆਰਪੀਐਫ ਵਿੱਚ ਹੋ ਗਈ।

4 ਮਾਰਚ 2004 ਨੂੰ, 16 ਬਟਾਲੀਅਨ ਦੇ ਸੈਨਿਕਾਂ ਨੇ ਪਿੰਡ ਦਾਸਾਪਾਰਾ, PS ਮਾਨਿਕਪੁਰ ਜ਼ਿਲ੍ਹਾ: ਬੋਂਗਾਈਗਾਓਂ ਵਿਖੇ ਉਲਫਾ ਵਿਦਰੋਹੀਆਂ ਦੇ ਵਿਰੁੱਧ ਇੱਕ ਮੁਹਿੰਮ ਚਲਾਈ। ਆਪਰੇਸ਼ਨ ਦੌਰਾਨ ਅੱਤਵਾਦੀਆਂ ਨਾਲ ਜ਼ਬਰਦਸਤ ਮੁਕਾਬਲਾ ਹੋਇਆ। ਜਵਾਨਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਵਿਦਰੋਹੀਆਂ ਦੀ ਭਾਰੀ ਗੋਲੀਬਾਰੀ ਵਿਚ ਅੱਗੇ ਵਧਿਆ ਅਤੇ ਦੋ ਵਿਦਰੋਹੀਆਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਮੁਕਾਬਲੇ ਦੌਰਾਨ ਸ਼ਹੀਦ ਸੀਟੀਆਈ ਜਗਤਾਰ ਸਿੰਘ ਜੋ ਹਮਲੇ ਦੀ ਅਗਵਾਈ ਕਰ ਰਿਹਾ ਸੀ ਅਤੇ ਸਾਹਮਣੇ ਤੋਂ ਲੜ ਰਿਹਾ ਸੀ, ਨੂੰ ਗੰਭੀਰ ਸੱਟਾਂ ਲੱਗੀਆਂ। ਸੱਟਾਂ ਦੇ ਬਾਵਜੂਦ, ਉਸਨੇ ਵਿਦਰੋਹੀਆਂ ਨਾਲ ਬਹਾਦਰੀ ਨਾਲ ਲੜਿਆ ਅਤੇ ਉਹਨਾਂ ਨੂੰ ਬੇਅਸਰ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ। ਬਾਅਦ ਵਿਚ ਉਸ ਬਹਾਦਰ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਸ਼ਹੀਦੀ ਪ੍ਰਾਪਤ ਕੀਤੀ। ਜਿਸ ਦਿਨ ਸੀਆਰਪੀਐਫ ਨੇ ਆਪਣੇ ਇੱਕ ਬਹਾਦਰ ਅਤੇ ਬਹਾਦਰ ਸਿਪਾਹੀ ਨੂੰ ਗੁਆ ਦਿੱਤਾ ਜੋ ਹੋਰ ਸੈਨਿਕਾਂ ਲਈ ਬਹਾਦਰੀ ਅਤੇ ਦਲੇਰੀ ਦੀ ਇੱਕ ਮਿਸਾਲ ਸੀ। ਉਸਦੀ ਬਹਾਦਰੀ ਲਈ, ਉਸਨੂੰ ਮਰਨ ਉਪਰੰਤ ਬਹਾਦਰੀ ਲਈ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ।

ਜਗਤਾਰ ਦੀ ਇਸ ਬਹਾਦਰੀ ਦਾ ਕਿੱਸਾ ਸੀਆਰਪੀਐਫ ਅਤੇ ਪਿੰਡ ਵਿੱਚ ਆਮ ਚਰਚਾ ਦਾ ਵਿਸ਼ਾ ਬਣ ਗਿਆ। ਸੀਆਰਪੀਐਫ ਦੇ ਸੀਨੀਅਰ ਅਧਿਕਾਰੀ ਵੀ ਜਗਤਾਰ ਸਿੰਘ ਨੂੰ ਹਮੇਸ਼ਾ ਯਾਦ ਕਰਦੇ ਅਤੇ ਚਰਚਾ ਕਰਦੇ ਰਹਿੰਦੇ। ਜਗਤਾਰ ਸਿੰਘ ਦੀ ਸ਼ਹੀਦੀ ਦੀ ਖਬਰ ਉਹਨਾਂ ਦੇ ਪਿੰਡ ਪਪਰਾਲਾ ਵਿਖੇ ਦਿੱਤੀ ਗਈ। ਸ਼ਹੀਦੀ ਦੀ ਖਬਰ ਸੁਣਦੇ ਹੀ ਇਹਨਾਂ ਦੀ ਧਰਮ ਪਤਨੀ ਸੁਨੀਤਾ ਰਾਣੀ ਆਪਣੀ ਸੁੱਧ ਬੁਧ ਖੋਹ ਬੈਠੀ। ਉਹਨਾਂ ਦੇ ਪਰਿਵਾਰ ਨੇ ਸੁਨੀਤਾ ਅਤੇ ਉਸਦੇ ਬੱਚਿਆਂ ਨੂੰ ਸੰਭਾਲਿਆ। ਪਿੰਡ ਦਾ ਭਾਈਚਾਰਾ ਸ਼ਹੀਦ ਜਗਤਾਰ ਸਿੰਘ ਦੇ ਘਰ ਪਹੁੰਚ ਗਿਆ ਅਤੇ ਪਰਿਵਾਰ ਨੂੰ ਸੰਭਾਲਿਆ।

ਕੁਝ ਦਿਨਾਂ ਬਾਅਦ ਸੀਆਰਪੀਐਫ ਦੇ ਜਵਾਨ ਸ਼ਹੀਦ ਜਗਤਾਰ ਸਿੰਘ ਦਾ ਮ੍ਰਿਤਕ ਸਰੀਰ ਲੈ ਕੇ ਪਿੰਡ ਪਹੁੰਚ ਗਏ। ਇਹ ਗੱਡੀ ਪਿੰਡ ਪਹੁੰਚਣ ਤੇ ਪਿੰਡ ਵਾਸੀਆਂ ਗੱਡੀ ਕੋਲ ਪਹੁੰਚ ਗਏ। ਸ਼ਹੀਦ ਜਗਤਾਰ ਸਿੰਘ ਦੇ ਪਰਿਵਾਰ ਅਤੇ ਭਾਈਚਾਰੇ ਨੇ ਸ਼ਹੀਦ ਜਗਤਾਰ ਸਿੰਘ ਦੇ ਮ੍ਰਿਤਕ ਸਰੀਰ ਦੇ ਦਰਸ਼ਨ ਕੀਤੇ। ਭੈਣ ਭਰਾ ਸਾਰਾ ਪਰਿਵਾਰ ਬਹੁਤ ਹੀ ਰੋ ਕੁਰਲਾ ਰਹੇ ਸਨ। ਸੀਆਰਪੀਐਫ ਦੇ ਜਵਾਨਾਂ ਨੇ ਇਹਨਾਂ ਦੇ ਪਰਿਵਾਰ ਨੂੰ ਸੰਭਾਲਿਆ। ਸ਼ਹੀਦ ਜਗਤਾਰ ਸਿੰਘ ਅਮਰ ਰਹੇ ਦੇ ਨਾਅਰੇ ਲਗਾਉਂਦੇ ਹੋਏ ਪਿੰਡ ਵਾਸੀ ਅਤੇ ਜਵਾਨ ਸਿਵਿਆਂ ਨੂੰ ਚੱਲ ਪਏ। ਸਿਵਿਆਂ ਤੇ ਪਹੁੰਚਣ ਤੇ ਸੀਆਰਪੀਐਫ ਦੇ ਸੀਨੀਅਰ ਅਧਿਕਾਰੀ ਅਤੇ ਡੀ ਆਈ ਜੀ ਵੀ ਪਹੁੰਚ ਚੁੱਕੇ ਸਨ। ਸੀਨੀਅਰ ਅਧਿਕਾਰੀਆਂ ਨੇ ਪਰਿਵਾਰ ਨਾਲ ਮੁਲਾਕਾਤ ਕੀਤੀ। ਸੀਆਰਪੀਐਫ ਦੀ ਪਰੰਪਰਾ ਅਨੁਸਾਰ ਫਾਇਰ ਕਰਕੇ ਸ਼ਹੀਦ ਜਗਤਾਰ ਸਿੰਘ ਨੂੰ ਸਲਾਮੀ ਭੇਟ ਕੀਤੀ ਅਤੇ ਸੀਨੀਅਰ ਅਫਸਰਾਂ ਨੇ ਸਲੂਟ ਕਰਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਸ਼ਹੀਦ ਦੇ ਪਿਤਾ ਅਤੇ ਬੇਟੇ ਵੱਲੋਂ ਸ਼ਹੀਦ ਜਗਤਾਰ ਸਿੰਘ ਨੂੰ ਅਗਨੀ ਭੇਟ ਕਰ ਦਿੱਤਾ ਗਿਆ। ਮਾਂ ਆਪਣੇ ਬੱਚਿਆਂ ਨੂੰ ਗਲ ਲਾ ਕੇ ਰੋ ਰਹੀ ਸੀ। ਸੀਆਰਪੀਐਫ ਤੇ ਅਧਿਕਾਰੀਆਂ ਨੇ ਸਾਰੇ ਪਰਿਵਾਰ ਨੂੰ ਸੰਭਾਲਿਆ ਅਤੇ ਗਰੁੱਪ ਸੈਂਟਰ ਜਲੰਧਰ ਬੁਲਾਇਆ ਗਿਆ।

2013 ਵਿੱਚ ਸ਼ਹੀਦ ਜਗਤਾਰ ਸਿੰਘ ਦੇ ਪਰਿਵਾਰ ਨੂੰ ਉਸ ਸਮੇਂ ਦੇ ਡੀਆਈਜੀ ਸੁਨੀਲ ਥੋਰਪੇ ਸਰ ਨੇ ਗਰੁੱਪ ਸੈਂਟਰ ਜਲੰਧਰ ਬੁਲਾਇਆ ਅਤੇ ਪਰਿਵਾਰ ਦਾ ਮਾਨ ਸਨਮਾਨ ਕੀਤਾ ਗਿਆ। ਡੀਆਈਜੀ ਸਰ ਨੇ ਸ਼ਹੀਦ ਜਗਤਾਰ ਸਿੰਘ ਦੇ ਪਰਿਵਾਰ ਨੂੰ ਸੀਆਰਪੀਐਫ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਅਤੇ ਹੋਰ ਅਹੁਦੇਦਾਰਾਂ ਨਾਲ ਵੀ ਮੁਲਾਕਾਤ ਕਰਵਾਈ। ਸੀਆਰਪੀਐਫ ਐਸੋਸੀਏਸ਼ਨ ਵੱਲੋਂ ਇਹਨਾਂ ਦੇ ਪਰਿਵਾਰ ਦਾ ਮਾਨ ਸਨਮਾਨ ਕੀਤਾ ਗਿਆ ਅਤੇ ਬਚਨ ਦਿੱਤਾ ਕਿ ਬਾਕੀ ਪਰਿਵਾਰਾ ਵਾਂਗ ਇਸ ਪਰਿਵਾਰ ਦਾ ਵੀ ਸ਼ਹੀਦਾਂ ਦੇ ਪ੍ਰੋਗਰਾਮਾਂ ਵਿੱਚ ਮਾਨ ਸਨਮਾਨ ਕੀਤਾ ਜਾਵੇਗਾ। ਜੈ ਹਿੰਦ।

Leave a Comment

Your email address will not be published. Required fields are marked *

Scroll to Top