ਹੁਸ਼ਿਆਰਪੁਰ: – ਗੁਰਦੁਆਰਾ ਜਨਮ ਅਸਥਾਨ ਸੰਤ ਬਾਬਾ ਨਿਧਾਨ ਸਿੰਘ ਪਿੰਡ ਨਡਾਲੋਂ ਵਿਖੇ ਸੰਤ ਬਾਬਾ ਨਰਿੰਦਰ ਸਿੰਘ, ਸੰਤ ਬਾਬਾ ਬਲਵਿੰਦਰ ਸਿੰਘ ਸੰਪਰਦਾਇ ਕਾਰ ਸੇਵਾ ਸ੍ਰੀ ਹਜ਼ੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਤੇ ਜਥੇਦਾਰ ਬਾਬਾ ਗੁਰਮੀਤ ਸਿੰਘ ਨਡਾਲੋਂ ਵਾਲਿਆਂ ਦੀ ਦੇਖ-ਰੇਖ ਹੇਠ ਸ੍ਰੀ ਗੁਰੂ ਅਰਜਨ ਦੇਵ ਜੀ, ਬਾਬਾ ਦੀਪ ਸਿੰਘ ਜੀ, ਘੱਲੂਘਾਰਾ ਦਿਵਸ ਤੇ ਪੰਥ ਦੇ ਸਮੂਹ ਸਿੰਘ-ਸਿੰਘਣੀਆਂ ਦੀ ਸ਼ਹਾਦਤ ਨੂੰ ਸਮਰਪਿਤ ਮਨਾਏ ਜਾ ਰਹੇ 4 ਰੋਜ਼ਾ ਸ਼ਹੀਦੀ ਜੋੜ ਮੇਲੇ ਦੀਆਂ ਤਿਆਰੀਆਂ ਸਬੰਧੀ ਇਕੱਤਰਤਾ ਜਥੇਦਾਰ ਬਾਬਾ ਗੁਰਮੀਤ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੌਕੇ ਸਮਾਗਮ ਨੂੰ ਸੁਚੱਜੇ ਅਤੇ ਵਧੀਆ ਢੰਗ ਨਾਲ ਨੇਪਰੇ ਚਾੜ੍ਹਨ ਸਬੰਧੀ ਵਿਚਾਰਾ ਕੀਤੀਆ ਗਈਆਂ ਤੇ ਸਮੂਹ ਸੇਵਾਦਾਰਾਂ ਦੀਆਂ ਵੱਖ-ਵੱਖ ਡਿਊਟੀਆਂ ਵੀ ਲਗਾਈਆਂ ਗਈਆਂ। ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਜਥੇਦਾਰ ਬਾਬਾ ਗੁਰਮੀਤ ਸਿੰਘ ਸ੍ਰੀ ਹਜੂਰ ਸਾਹਿਬ ਵਾਲਿਆਂ ਨੇ ਦੱਸਿਆ ਕਿ 29 ਮਈ ਨੂੰ ਨਾਮ ਸਿਮਰਨ ਅਖੰਡ ਜਾਪ ਆਰੰਭ ਹੋਣਗੇ, ਜਿਸ ਦੇ ਭੋਗ 31 ਮਈ ਨੂੰ ਪਾਏ ਜਾਣਗੇ, 30 ਮਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਸ ਦੇ ਭੋਗ । ਜੂਨ ਨੂੰ ਪਾਏ ਜਾਣਗੇ। ਉਪਰੰਤ ਢਾਡੀ ਗਿਆਨੀ ਗੁਰਪ੍ਰੀਤ ਸਿੰਘ ਲਾਂਡਰਾਂ, ਕਵੀਸ਼ਰ ਗਿਆਨੀ ਗੁਰਕੀਰਤ ਸਿੰਘ ਡਬਲ ਐਮ. ਏ., ਭਾਈ ਰਣਜੋਧ ਸਿੰਘ ਨਡਾਲੋਂ, ਬਾਬਾ ਜਸਪਾਲ ਸਿੰਘ ਨੇਕੀ ਵਾਲੇ, ਭਾਈ ਸੁਖਦੇਵ ਸਿੰਘ ਨਡਾਲੋਂ ਆਈਆਂ ਸੰਗਤਾਂ ਨੂੰ ਗੁਰਬਾਣੀ ਕੀਰਤਨ, ਕਥਾ, ਢਾਡੀ ਵਾਰਾਂ ਤੇ ਕਵੀਸਰੀ ਵਾਰਾਂ ਰਾਹੀਂ ਨਿਹਾਲ ਕਰਨਗੇ। ਇਸ ਮੌਕੇ ਇਕਬਾਲ ਸਿੰਘ ਖੇੜਾ, ਜਸਬੀਰ ਸਿੰਘ ਭੱਟੀ, ਭਾਈ ਲਖਵਿੰਦਰ ਸਿੰਘ ਬਿੰਦਾ, ਅਮਰਜੀਤ ਸਿੰਘ ਰਾਜਾ ਜਾਂਗਲੀਆਣਾ, ਭਾਈ ਅਕਾਸਦੀਪ ਸਿੰਘ ਬਾਸਰਕੇ ਗਿੱਲਾਂ, ਭਾਈ ਜਰਨੈਲ ਸਿੰਘ ਨਡਾਲੋਂ, ਧਰਮਿੰਦਰ ਸਿੰਘ ਸੋਨੂੰ, ਕਮਲਜੀਤ ਸਿੰਘ ਰਾਣਾ ਅਜਨੇਹਾ, ਬਲਜਿੰਦਰ ਸਿੰਘ ਪੰਜੜ, ਲਵਲੀਨ ਸਿੰਘ ਨਰੂੜ, ਸੁਖਦੇਵ ਸਿੰਘ ਨਰੂੜ, ਮਨਜੀਤ ਸਿੰਘ ਰਣਧੀਰਗੜ, ਮਾ. ਇਕਬਾਲ ਸਿੰਘ ਅਜਨੋਹਾ, ਤਰਲੋਚਨ ਸਿੰਘ ਟੋਡਰਪੁਰ, ਕ੍ਰਿਪਾਲ ਸਿੰਘ ਅਜਨੋਹਾ, ਸੰਤੋਖ ਸਿੰਘ ਪਾਸ਼ਟਾ, ਮਾ. ਰਸ਼ਪਾਲ ਸਿੰਘ ਜਲਵੇਹੜਾ, ਬਲਵੀਰ ਸਿੰਘ ਨਡਾਲੋਂ, ਸਰਵਿੰਦਰ ਸਿੰਘ ਝੀਂਡਾ, ਮਲਕੀਅਤ ਸਿੰਘ ਲਾਲਪੁਰ, ਮਨਜੀਤ ਸਿੰਘ ਲਾਲਪੁਰ, ਅਮਰ ਹੀਰਾ, ਰਾਘਵ ਸੁਖਜੀਤ ਕਾਲਰਾ, ਸਿਮਰਨਜੀਤ ਸਿੰਘ, ਕਮਲਜੀਤ ਸਿੰਘ ਪੰਜੌੜ, ਪਰਮਜੀਤ ਸਿੰਘ ਪੰਜੌੜ, ਸੁਖਵਿੰਦਰ ਸਿੰਘ ਅਜਨੇਹਾ ਆਦਿ ਹਾਜ਼ਰ ਸਨ।

















































