ਸੀ.ਆਰ.ਪੀ.ਐਫ. ਐਸੋਸੀਏਸ਼ਨ ਦੇ ਉਪਰਾਲੇ ਨਾਲ ਗਰੁੱਪ ਸੈਂਟਰ ਦੀ ਕੰਟੀਨ ਵਿੱਚ ਕਿਵੇਂ ਵਾਧਾ ਹੋਇਆ

ਜਲੰਧਰ- ਸੀ.ਆਰ.ਪੀ.ਐਫ. ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਸੰਗਠਨ ਤੋਂ ਬਾਅਦ ਐਸੋਸੀਏਸ਼ਨ ਨੇ ਜਵਾਨਾਂ ਅਤੇ ਸ਼ਹੀਦ ਪਰਿਵਾਰਾਂ ਦੇ ਹੱਕਾਂ ਲਈ ਐਨ ਸੀ ਸੀ ਦੇ ਚੇਅਰਮੈਨ ਵੀ.ਪੀ.ਐਸ. ਪਵਾਰ ਦੇ ਸਹਿਯੋਗ ਨਾਲ ਜੰਤਰ ਮੰਤਰ ਦਿੱਲੀ ਵਿੱਚ ਵੀ ਧਰਨੇ ਪ੍ਰਦਰਸ਼ਨ ਕੀਤੇ। ਪੰਜਾਬ ਦੇ ਬਹੁਤ ਸਾਰੇ ਐਕਸਮੈਨਾਂ ਨੇ ਦਿੱਲੀ ਦੀਆਂ ਇਹਨਾਂ ਰੈਲੀਆਂ ਵਿੱਚ ਹਿੱਸਾ ਲਿਆ। ਸੀ.ਆਰ.ਪੀ.ਐਫ. ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੀਆਂ ਮੀਟਿੰਗਾਂ ਦਾ ਸਿਲਸਿਲਾ ਸੀ.ਆਰ.ਪੀ.ਐਫ. ਗਰੁੱਪ ਸੈਂਟਰ ਜਲੰਧਰ ਵਿੱਚ ਚਾਲੂ ਹੋ ਗਿਆ। ਹਰ ਮੀਟਿੰਗ ਵਿੱਚ ਡੀ ਆਈ ਜੀ ਸੁਨੀਲ ਥੋਰਪੇ ਅਤੇ ਮਨਿਸਟਰੀ ਸਟਾਫ ਵੀ ਹਾਜ਼ਰ ਹੁੰਦਾ ਸੀ।

ਸੀ.ਆਰ.ਪੀ.ਐਫ. ਐਸੋਸੀਏਸ਼ਨ ਦੇ ਉਪਰਾਲੇ ਨਾਲ ਗਰੁੱਪ ਸੈਂਟਰ ਦੀ ਕੰਟੀਨ ਵਿੱਚ ਵੀ ਵਾਧਾ ਕੀਤਾ ਗਿਆ। ਹਰ ਐਕਸਮੈਨ ਨੂੰ ਕੰਟੀਨ ਦੀਆਂ ਸਹੂਲਤਾਂ ਬਾਰੇ ਦੱਸਿਆ ਗਿਆ।ਉਸ ਟਾਈਮ ਦੇ ਬੀਜੇਪੀ ਪੰਜਾਬ ਪ੍ਰਧਾਨ ਕਮਲ ਸ਼ਰਮਾ ਨੇ ਸਾਰੀਆਂ ਮੰਗਾਂ ਦਿੱਲੀ ਦੀ ਸਰਕਾਰ ਨੂੰ ਭੇਜਿਆ ਅਤੇ ਸਰਕਾਰ ਨੇ ਮੰਗਾ ਕਬੂਲ ਕੀਤੀਆ ਇਨ੍ਹਾਂ ਗਤੀਵਿਧੀਆਂ ਨੂੰ ਦੇਖ ਕੇ ਚੰਡੀਗੜ੍ਹ ਦੇ ਐਕਸਮੈਨਾਂ ਨੇ ਵੀ ਮੀਟਿੰਗ ਕਰਨ ਦਾ ਪ੍ਰਗਟਾਵਾ ਕੀਤਾ। ਚੰਡੀਗੜ੍ਹ ਵਿੱਚ ਐਨ ਡਬਲਯੂ ਐਸ ਵਿੱਚ ਮੀਟਿੰਗ ਕੀਤੀ ਗਈ। ਜਿਸ ਵਿੱਚ ਪੰਜਾਬ ਦੇ ਸੀਨੀਅਰ ਅਧਿਕਾਰੀ ਡੀ ਆਈ ਜੀ, ਆਈ ਜੀ ਆਦਿ ਨੇ ਵਿਚਾਰ ਵਿਟਾਂਦਰੇ ਕੀਤੇ।

ਇਸ ਤੋਂ ਬਾਅਦ ਡੀ ਆਈ ਜੀ ਸੁਨੀਲ ਥੋਰਪੇ ਨੇ ਐਸ਼ੋਸੀਏਸ਼ਨ ਦੇ ਸਹਿਯੋਗ ਨਾਲ ਦਿੱਲੀ, ਚੰਡੀਗੜ੍ਹ, ਹਰਿਆਣਾ, ਰਾਜਸਥਾਨ, ਹਿਮਾਚਲ, ਜੰਮੂ ਕਸ਼ਮੀਰ ਅਤੇ ਪੰਜਾਬ ਦੇ ਐਕਸ ਡੀ ਆਈ ਜੀ ਅਤੇ ਐਕਸ ਆਈ ਜੀ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਗਰੁੱਪ ਸੈਂਟਰ ਜਲੰਧਰ ਵਿੱਚ ਰੱਖੀ। ਇਸ ਮੀਟਿੰਗ ਦਾ ਸਾਰਾ ਪ੍ਰਬੰਧ ਪੰਜਾਬ ਦੀ ਐਸੋਸੀਏਸ਼ਨ ਨੇ ਬੜੇ ਧੂਮ ਧਾਮ ਨਾਲ ਕੀਤਾ। ਐਕਸਮੈਨ ਅਤੇ ਸ਼ਹੀਦ ਪਰਿਵਾਰਾਂ ਦੀ ਚਰਚਾ ਕਰਕੇ ਉਹਨਾਂ ਦੀਆਂ ਮੁਸ਼ਕਿਲਾਂ ਡੀ ਜੀ ਪੀ ਸੀ.ਆਰ.ਪੀ.ਐਫ. ਅਤੇ ਹੋਮ ਮਨਿਸਟਰ ਨੂੰ ਭੇਜੀਆਂ ਗਈਆਂ।

ਇਹਨਾਂ ਮੀਟਿੰਗਾਂ ਦਾ ਸਿਲਸਿਲਾ ਦੇਖ ਕੇ ਜੰਮੂ ਤੇ ਕਸ਼ਮੀਰ ਦੇ ਐਕਸਮੈਨ ਨੇ ਵੀ ਐਸੋਸੀਏਸ਼ਨ ਦਾ ਗਠਨ ਕੀਤਾ ਅਤੇ ਪੰਜਾਬ ਦੀ ਐਸੋਸੀਏਸ਼ਨ ਨਾਲ ਮਿਲ ਕੇ ਕੰਮ ਕਰਨ ਦੀਆਂ ਗਤੀਵਿਧੀਆਂ ਨੂੰ ਤੇਜ਼ ਕੀਤਾ। ਫਿਰ ਹਿਮਾਚਲ, ਪੰਜਾਬ, ਜੰਮੂ ਕਸ਼ਮੀਰ, ਹਰਿਆਣਾ, ਰਾਜਸਥਾਨ ਅਤੇ ਹੋਰ ਸਟੇਟਾਂ ਦੇ ਐਕਸਮੈਨਾਂ ਨੇ ਮਿਲ ਕੇ ਜੰਤਰ ਮੰਤਰ ਤੇ ਜਾ ਕੇ ਆਪਣੀਆਂ ਮੰਗਾਂ  ਦੋਹਰਾਈਆਂ। ਪੰਜਾਬ ਦੀ ਐਸ਼ੋਸ਼ੀਏਸ਼ਨ ਨੇ ਹਰਿਆਣੇ ਵਿੱਚ ਐਸੋਸੀਏਸ਼ਨ ਦਾ ਗਠਨ ਕੀਤਾ।

ਸਾਰੇ ਇੰਡੀਆ ਦੇ ਸੀ.ਆਰ.ਪੀ.ਐਫ. ਦੇ ਸਾਰੇ ਓਲੰਪਿਕ ਖਿਡਾਰੀਆਂ ਨੂੰ ਇਕੱਠਾ ਕਰਕੇ ਮੀਟਿੰਗ ਕੀਤੀ ਗਈ ਅਤੇ ਸੁਝਾਅ ਲਏ ਗਏ। ਗਰੁੱਪ ਸੈਂਟਰ ਦੇ ਡੀ ਆਈ ਜੀ ਦੀ ਕੋਸ਼ਿਸ਼ ਅਤੇ ਸੀ.ਆਰ.ਪੀ.ਐਫ. ਐਕਸਮੈਨ ਵੈਲਫੇਅਰ ਐਸ਼ੋਸੀਏਸ਼ਨ ਦੇ ਉਪਰਾਲੇ ਨਾਲ ਐਕਸਮੈਨਾਂ ਨੂੰ ਲਿਕਰ ਦੇਣ ਦਾ ਪ੍ਰਬੰਧ ਵੀ ਕਰ ਦਿੱਤਾ ਗਿਆ। ਗਰੁੱਪ ਸੈਂਟਰ ਵਿੱਚ ਜਵਾਨਾਂ ਨੂੰ ਦੋ ਵਾਰ ਲਿਕਰ ਮਿਲਣੀ ਸ਼ੁਰੂ ਹੋ ਗਈ ਅਤੇ ਨਾਲ ਹੀ ਹਰ ਇੱਕ ਜਿਲ੍ਹੇ ਵਿੱਚ ਮੋਬਾਇਲ ਕੰਟੀਨ ਸ਼ੁਰੂ ਕਰ ਦਿੱਤੀ ਗਈ। ਡੀ ਆਈ ਜੀ ਦੇ ਹੁਕਮਾਂ ਅਨੁਸਾਰ ਐਸੋਸੀਏਸ਼ਨ ਮੀਟਿੰਗ ਦੀ ਜਗ੍ਹਾ ਦਾ ਪ੍ਰਬੰਧ ਕਰਦੀ ਸੀ।

ਡੀ ਆਈ ਜੀ ਸੁਨੀਲ ਥੋਰਪੇ ਅਤੇ ਮਨਿਸਟਰੀ ਸਟਾਫ ਦੀ ਮਦਦ ਨਾਲ ਕੰਟੀਨ ਅਤੇ ਲੀਕਰ ਹਰ ਜ਼ਿਲ੍ਹੇ ਵਿੱਚ ਮੋਬਾਇਲ ਕੰਟੀਨ ਜਰੀਏ ਜਾਣੀ ਸ਼ੁਰੂ ਹੋ ਗਈ। ਜਿਸ ਜਿਲ੍ਹੇ ਵਿੱਚ ਵੀ ਮੀਟਿੰਗ ਹੁੰਦੀ ਉਸ ਜਗ੍ਹਾ ਦਾ ਪ੍ਰਬੰਧ ਸੀ.ਆਰ.ਪੀ.ਐਫ. ਐਕਸਮੈਨ ਵੈਲਫੇਅਰ ਐਸੋਸੀਏਸ਼ਨ ਦੀ ਟੀਮ ਕਰਦੀ। ਇਸ ਤਰ੍ਹਾਂ ਐਕਸਮੈਨਾਂ ਨੂੰ ਇੰਝ ਲੱਗਦਾ ਸੀ ਕਿ ਜਿਵੇਂ ਉਹ ਦੁਬਾਰਾ ਸੀ.ਆਰ.ਪੀ.ਐਫ. ਵਿੱਚ ਭਰਤੀ ਹੋਣ। ਐਸੋਸੀਏਸ਼ਨ ਪੰਜਾਬ ਸ਼ਹੀਦਾਂ ਦੇ ਪਿੰਡਾਂ ਪਿੰਡਾਂ ਵਿੱਚ ਜਾ ਕੇ ਉਨ੍ਹਾਂ ਦੀਆਂ ਬਰਸੀਆਂ ਤੇ ਪਹੁੰਚਦੇ ਅਤੇ ਪਰਿਵਾਰਾਂ ਦੀ ਹੌਸਲਾ ਅਫਜਾਈ ਕਰਦੇ। ਐਸੋਸੀਏਸ਼ਨ ਟੀਮ ਅਤੇ ਡਿਪਟੀ ਕਮਾਂਡੈਂਟ ਕੇਹਰ ਸਿੰਘ ਸੀ ਆਰ ਪੀ ਐਫ  ਭਿੱਖੀ ਪਿੰਡ ਵੀ ਮੌਜੂਦ ਸਨ।

Leave a Comment

Your email address will not be published. Required fields are marked *

Scroll to Top