ਨਿਹੰਗ ਸਿੰਘ ਜਥੇਬੰਦੀਆਂ ’ਤੇ ਨਜਾਇਜ਼ ਪਰਚਿਆਂ ਦਾ ਸਿੱਖ ਜਥੇਬੰਦੀਆਂ ਵੱਲੋਂ ਡਟ ਕੇ ਵਿਰੋਧ

ਜਲੰਧਰ – ਅੱਜ ਜਲੰਧਰ ਸ਼ਹਿਰ ਦੀਆਂ ਅਨੇਕਾਂ ਵੱਡੀਆਂ ਸਿੱਖ ਧਾਰਮਿਕ ਜਥੇਬੰਦੀਆਂ ਦੀ ਇੱਕ ਮਹੱਤਵਪੂਰਨ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਥਾਣਾ ਡਿਵੀਜ਼ਨ ਨੰਬਰ 4 ਵਿੱਚ ਨਿਹੰਗ ਸਿੰਘਾਂ ਉੱਤੇ ਦਰਜ ਕੀਤੇ ਗਏ ਨਜਾਇਜ਼ ਪਰਚੇ ਦੀ ਆਗੂਆਂ ਵਲੋਂ ਸਖ਼ਤ ਨਿੰਦਾ ਕੀਤੀ ਗਈ। ਸਿੱਖ ਆਗੂਆਂ ਨੇ ਦੱਸਿਆ ਕਿ ਇਹ ਸਾਰਾ ਮਾਮਲਾ ਇਕ ਅਣਚਾਹੀ ਘਟਨਾ ਤੋਂ ਸ਼ੁਰੂ ਹੋਇਆ। ਜਿਸ ਵਿੱਚ ਇੱਕ ਦੁਕਾਨਦਾਰ ਵਲੋਂ ਸਿੱਖ ਪਰਿਵਾਰ ਦੀ ਲੜਕੀ ਨਾਲ ਮਾੜਾ ਵਿਵਹਾਰ ਕੀਤਾ ਗਿਆ। ਪਰ ਇਸ ਸਮੱਸਿਆ ਨੂੰ ਸਿਆਸੀ ਰੰਗਤ ਦੇ ਕੇ ਕਈ ਹਿੰਦੂ ਆਗੂਆਂ ਵੱਲੋਂ ਸ਼ਹਿਰ ਦੇ ਭਾਈਚਾਰੇ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਇਹ ਮਾਮਲਾ ਕਿਸੇ ਵੀ ਤਰੀਕੇ ਨਾਲ ਹਿੰਦੂ-ਸਿੱਖ ਤਕਰਾਰ ਦਾ ਨਹੀਂ ਹੈ, ਪਰ ਕੁਝ ਸਿਆਸੀ ਲੀਡਰਾਂ ਵੱਲੋਂ ਚੰਦ ਵੋਟਾਂ ਦੀ ਰਾਜਨੀਤੀ ਲਈ ਇਸਨੂੰ ਗਲਤ ਰੰਗਤ ਦਿੱਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਨਿਹੰਗ ਸਿੰਘਾਂ ਖ਼ਿਲਾਫ਼ ਲਾਈਆਂ ਗਈਆਂ ਕਾਨੂੰਨੀ ਧਾਰਾਵਾਂ — ਜਿਵੇਂ ਕਿ ਧਾਰਾ IPC act 307, 324, 351, 259 ਆਦਿ ਬਿਨਾਂ ਠੋਸ ਆਧਾਰ ਦੇ ਲਗਾਈਆਂ ਹਨ ਜਿਸ ਦੀ ਨਿਰਪੱਖ ਜਾਂਚ ਦੀ ਸਖਤ ਲੋੜ ਹੈ।ਮੀਟਿੰਗ ਦੌਰਾਨ ਚੜ੍ਹਦੀ ਕਲਾ ਫਰੰਟ, ਇੰਟਰਨੈਸ਼ਨਲ ਸਿੱਖ ਕੌਂਸਲ ਤਰਨਾ ਦਲ ਹਰੀਆਂ ਵੇਲਾਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਜਲੰਧਰ ਛਾਉਣੀ ਨਿਹੰਗ ਸਿੰਘਾਂ ਸੋਡਲ, ਬਾਬਾ ਬੁੱਢਾ ਦਲ ਸਮੇਤ ਕਈ ਹੋਰ ਸਿੱਖ ਜਥੇਬੰਦੀਆਂ ਨੇ ਆਪਣੀ ਸਾਂਝੀ ਭਾਗੀਦਾਰੀ ਦੱਸਦੇ ਹੋਏ ਪ੍ਰਸ਼ਾਸਨ ਨੂੰ ਚੇਤਾਇਆ ਕਿ ਜੇਕਰ ਨਿਰਪੱਖ ਜਾਂਚ ਕਰਕੇ ਸਚਾਈ ਨੂੰ ਸਾਹਮਣੇ ਨਾ ਲਿਆਂਦਾ ਗਿਆ ਅਤੇ ਜੇਕਰ ਨਿਹੰਗ ਸਿੰਘਾਂ ਨੂੰ ਧੱਕੇ ਨਾਲ ਨਜਾਇਜ਼ ਫਸਾਇਆ ਜਾ ਰਿਹਾ ਹੈ,ਇਸ ਸਬੰਧੀ ਨਿਰਪੱਖ ਜਾਂਚ ਕਰਵਾਉਣ ਲਈ ਜਥੇਦਾਰ ਕੁਲਵੰਤ ਸਿੰਘ ਮੰਨਣ ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਅਗਵਾਈ ਹੇਠ ਅੱਜ ਸਵੇਰੇ 10 ਵਜੇ ਪੁਲੀਸ ਕਮਿਸ਼ਨਰ ਜਲੰਧਰ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ ਜਾਵੇਗਾ। ਇਸ ਧੱਕੇ ਸ਼ਾਹੀ ਵਿਰੁੱਧ ਜੇਕਰ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਸਿੱਖ ਕੌਮ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵੇਗੀ ਜਿਸ ਦੀ ਜ਼ੁਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।

ਇਸ ਮੌਕੇ ਰਣਜੀਤ ਸਿੰਘ ਰਾਣਾ, ਮਨਦੀਪ ਸਿੰਘ ਮਿੱਠੂ, ਮਨਪ੍ਰੀਤ ਸਿੰਘ ਗਾਬਾ, ਸੁਰਿੰਦਰਪਾਲ ਸਿੰਘ ਗੋਲਡੀ, ਜਗਦੀਪ ਸਿੰਘ ਸੋਨੂ ਸੰਧਰ, ਭਾਈ ਭਵਨਜੀਤ ਸਿੰਘ, ਭਾਈ ਦਮਨਦੀਪ ਸਿੰਘ, ਮਨਜੀਤ ਸਿੰਘ ਬਿੱਲਾ, ਸ਼ਮਸ਼ੇਰ ਸਿੰਘ, ਜਗਜੀਤ ਸਿੰਘ ਖਾਲਸਾ, ਲਾਲ ਚੰਦ, ਭੁਪਿੰਦਰ ਸਿੰਘ ਗੋਲਡੀ, ਸੁਖਵਿੰਦਰ ਸਿੰਘ, ਰਬਾਬ ਸਿੰਘ, ਮਾਸਟਰ ਅਮਰੀਕ ਸਿੰਘ ਆਦਿ ਨੇ ਵੀ ਆਪਣੀ ਹਾਜ਼ਰੀ ਦਰਜ ਕਰਵਾਈ ਅਤੇ ਪ੍ਰਸ਼ਾਸਨ ਨੂੰ ਨਿਰਪੱਖਤਾ ਦੀ ਨਸੀਹਤ ਦਿੱਤੀ।

Leave a Comment

Your email address will not be published. Required fields are marked *

Scroll to Top