ਸਰਕਾਰੀ ਕਾਲਜ ਤਲਵਾੜਾ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ

ਤਲਵਾੜਾ(ਸੌਨੂੰ ਥਾਪਰ) – ਮਹੰਤ ਰਾਮ ਪ੍ਰਕਾਸ਼ ਦਾਸ ਸਰਕਾਰੀ ਕਾਲਜ, ਤਲਵਾੜਾ ਵਿੱਚ ਪੰਜਾਬ ਸਰਕਾਰ ਤੇ ਉੱਚ-ਸਿੱਖਿਆ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪ੍ਰਿੰਸੀਪਲ ਗੁਰਮੀਤ ਸਿੰਘ ਅਤੇ ਐਨ.ਸੀ.ਸੀ ਤੇ ਐਨ.ਐਸ.ਐਸ ਵਿਭਾਗ ਦੀ ਅਗਵਾਈ ਹੇਠ ਅੰਤਰ-ਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ ।
ਕਾਲਜ ਮੀਡੀਆ ਸੈੱਲ ਇੰਚਾਰਜ ਪ੍ਰੋ. ਅਜੈ ਕੁਮਾਰ ਅਰਸ਼ ਨੇ ਦੱਸਿਆ ਕਿ ਇਸ ਮੌਕੇ ਕਾਲਜ ਦੇ ਲਗਭਗ 70 ਐਨ.ਸੀ.ਸੀ. ਕਰੈਡਿਟਾਂ ਤੋਂ ਇਲਾਵਾ, ਕਾਲਜ ਦੇ 105 ਵਿਦਿਆਰਥੀ, ਅਧਿਆਪਕ ਅਤੇ ਗੈਰ-ਅਧਿਆਪਨ ਸਟਾਫ਼ ਨੇ ਵੱਖ-ਵੱਖ ਕਿਸਮਾਂ ਦੇ ਯੋਗਾ ਕਰਕੇ ਆਪਣੇ-ਆਪ ਨੂੰ ਤਰੋ-ਤਾਜ਼ਾ ਕੀਤਾ। ਵੱਖ-ਵੱਖ ਪ੍ਰੋਫੈਸਰ ਤੇ ਵਿਦਿਆਰਥੀਆਂ ਨੇ ਆਪਣੀ-ਆਪਣੀ ਯੋਗਤਾ ਅਨੁਸਾਰ ਯੋਗਾ ਅਭਿਆਸ ਦਿਖਾਏ ਅਤੇ ਸਰੀਰ ਨੂੰ ਮਾਨਸਿਕ ਤੇ ਸਰੀਰਕ ਤੌਰ ‘ਤੇ ਤੰਦਰੁਸਤ ਰੱਖਣ ਦੇ ਤਰੀਕੇ ਦੱਸੇ ।

ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਸੇਵਾ-ਮੁਕਤ ਪ੍ਰਿੰਸੀਪਲ ਸੋਹਨ ਲਾਲ ਧਾਮੀ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਕਿਸਮਾਂ ਦੇ ਯੋਗ ਆਸਣ ਕਰਵਾਏ ਅਤੇ ਉਨ੍ਹਾਂ ਨੂੰ ਦੱਸਿਆ ਕਿ ਯੋਗਾ ਕਰਨ ਨਾਲ ਨਾ ਸਿਰਫ਼ ਸਰੀਰ ਤੰਦਰੁਸਤ ਰਹਿੰਦਾ ਹੈ ਬਲਕਿ ਯੋਗਾ ਕਰਨ ਵਾਲਾ ਹਰ ਵਿਅਕਤੀ ਮਾਨਸਿਕ ਤੌਰ ‘ਤੇ ਵੀ ਤੰਦਰੁਸਤ ਰਹਿੰਦਾ ਹੈ ।


ਪ੍ਰਿੰਸੀਪਲ ਗੁਰਮੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਯੋਗ ਦਿਵਸ ਮਨਾਉਣ ਦਾ ਅਸਲ ਉਦੇਸ਼ ਉਦੋਂ ਹੀ ਪੂਰਾ ਹੋਵੇਗਾ, ਜਦੋਂ ਹਰ ਵਿਅਕਤੀ ਵਾਤਾਵਰਣ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝੇਗਾ, ਕਿਉਂਕਿ ਯੋਗਾ ਕਰਨ ਦੇ ਅਸਲ ਲਾਭ ਸਾਫ਼ ਵਾਤਾਵਰਣ ਵਿੱਚ ਹੀ ਪ੍ਰਾਪਤ ਕੀਤੇ ਜਾ ਸਕਦੇ ਹਨ । ਇਸ ਲਈ ਯੋਗਾ ਕਰਨ ਦੇ ਨਾਲ-ਨਾਲ ਵਾਤਾਵਰਣ ਨੂੰ ਸਾਫ਼ ਰੱਖਣਾ ਹਰ ਵਿਅਕਤੀ ਦੀ ਜ਼ਿੰਮੇਵਾਰੀ ਹੈ । ਇਸ ਮੌਕੇ ਪ੍ਰਿੰਸੀਪਲ ਤੇ ਸਟਾਫ਼ ਦੁਆਰਾ ਵਿਸ਼ੇਸ਼ ਤੌਰ ‘ਤੇ ਸੇਵਾ- ਮੁਕਤ ਪ੍ਰਿੰਸੀਪਲ ਸੋਹਨ ਲਾਲ ਧਾਮੀ ਨੂੰ ਸਨਮਾਨਿਤ ਕੀਤਾ ਗਿਆ ।


ਇਸ ਮੌਕੇ ਪ੍ਰੋ. ਦਰਪਣ ਚੌਧਰੀ, ਪ੍ਰੋ. ਜਸਵੰਤ ਸਿੰਘ, ਕਾਲਜ ਦੇ ਰਜਿਸਟਰਾਰ ਪ੍ਰੋ. ਅਜੈ ਕੁਮਾਰ ਅਰਸ਼, ਪ੍ਰੋ. ਦਲਵਿੰਦਰ ਪਾਲ ਸਿੰਘ, ਪ੍ਰੋ. ਅਕਬਾਲ ਸਿੰਘ, ਪ੍ਰੋ. ਮੁਨੀਸ਼ ਕਸ਼ਯਪ, ਪ੍ਰੋ. ਰਜਨੀਸ਼ ਸ਼ਰਮਾ, ਪ੍ਰੋ. ਕੁਲਦੀਪ ਚੰਦ, ਪ੍ਰੋ.ਨੀਤਿਕਾ ਦੇਵੀ, ਪ੍ਰੋ.ਮੌਨੀਸ਼ਾ ਸ਼ਰਮਾ, ਪ੍ਰੋ. ਨੀਨਾ ਭਾਰਦਵਾਜ, ਪ੍ਰੋ. ਸੁਮਨ ਬਾਲਾ, ਪ੍ਰੋ. ਜੀਵਨ ਜੋਤੀ, ਪ੍ਰੋ. ਅਜੈ ਕੁਮਾਰ, ਪ੍ਰੋ. ਸੰਜੂ ਬਾਲਾ, ਪ੍ਰੋ. ਰਾਜੇਸ਼ ਕੁਮਾਰ, ਪ੍ਰੋ. ਯੋਗੇਸ਼ ਕੁਮਾਰ, ਪ੍ਰੋ. ਸਾਕਸ਼ੀ ਜੱਗੀ, ਪ੍ਰੋ. ਜਸਪ੍ਰੀਤ ਕੌਰ, ਦਫ਼ਤਰੀ ਸਟਾਫ਼ ਚੋਂ ਸ਼ਬਨਮ ਕੁਮਾਰ, ਗੁਰਦਿਆਲ ਸਿੰਘ, ਕਿਸ਼ੋਰੀ ਲਾਲ, ਦਿਲਬਰ ਅਨੂਪ ਸਿੰਘ, ਅਜੈ ਕੁਮਾਰ, ਜਸਵੀਰ ਕੁਮਾਰ, ਅਸ਼ੋਕ ਕੁਮਾਰ, ਰਜਨੀ ਠਾਕੁਰ, ਤੇ ਕਾਲਜ ਦੇ ਵਿਦਿਆਰਥੀ ਮੌਜੂਦ ਸਨ ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top