ਮੱਕੜ ਹਸਪਤਾਲ ਮੁਕੇਰੀਆ ਵਲੋਂ ਸਰਕਾਰੀ ਮਿਡਲ ਸਕੂਲ ਹਿਯਾਤਪੁਰ ਵਿੱਚ ਆਯੋਜਿਤ ਕੀਤਾ ਅੱਖਾਂ ਦਾ ਫ੍ਰੀ ਚੈਕਅੱਪ ਕੈਂਪ

ਹਿਯਾਤਪੁਰ -ਪਿੰਡ ਕੋਟਲੀ ਖਾਸ ਤਹਿ-ਮੁਕੇਰੀਆਂ ਦੇ ਉੱਘੇ ਸਮਾਜ ਸੇਵਕ ਸ਼੍ਰੀ ਜਤਿੰਦਰ ਸਿੰਘ ਜੀ ਦੇ ਯਤਨਾਂ ਸਦਕਾ -ਮੱਕੜ ਹਸਪਤਾਲ ਮੁਕੇਰੀਆਂ ਵਲੋਂ ਮਿਤੀ 12-08-2025 ਨੂੰ ਅੱਖਾਂ ਦੇ ਮਾਹਿਰ ਡਾ. ਅਖਿਲ ਬੱਤਰਾਂ ਜੀ ਦੀ ਅਗਵਾਈ ਵਿੱਚ ਸਮੁੱਚੀ ਟੀਮ ਵਲੋਂ ਸਰਕਾਰੀ ਮਿਡਲ ਸਕੂਲ ਹਿਯਾਤਪੁਰ ਵਿੱਚ ਅੱਖਾਂ ਦਾ ਫ੍ਰੀ ਮੈਡੀਕਲ ਚੈਕਅੱਪ ਕੈਂਪ ਆਯੋਜਿਤ ਕੀਤਾ ਗਿਆ।

ਇਸ ਕੈਂਪ ਦੌਰਾਨ ਸਮੂਹ ਸਟਾਫ ਅਤੇ ਵਿਦਿਆਰਥੀਆਂ ਦੀਆਂ ਅੱਖਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਹੋਰ ਸਹੂਲਤਾਂ ਲਈ ਮੌਕੇ ਤੇ ਕਾਰਡ ਦੀ ਅਲਾਟ ਕੀਤੇ ਗਏ। ਇਸ ਮੌਕੇ ਮੁੱਖ ਅਧਿਆਪਕ ਤੇ ਸਮੂਹ ਸਟਾਫ ਸਰਕਾਰੀ ਮਿਡਲ ਹਿਆਤਪੁਰ, ਮੁੱਖ ਅਧਿਆਪਕਾਂ ਤੇ ਸਮੂਹ ਸਟਾਫ ਪ੍ਰਾਈਮਰੀ ਸਕੂਲ ਹਿਯਾਤਪੁਰ ਤੇ ਕੋਟਲੀ ਖਾਸ ਵੀ ਹਾਜਰ ਰਹੇ।

Leave a Comment

Your email address will not be published. Required fields are marked *

Scroll to Top