ਜਲੰਧਰ 6 ਸਤੰਬਰ – ਅੱਜ ਗੁਰਦੁਆਰਾ ਸਿੰਘ ਸਭਾ ਦਰਸ਼ਨ ਨਗਰ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਥਿਆੜਾ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੁਖਮਨੀ ਸੇਵਾ ਸੋਸਾਇਟੀ ਦੀਆਂ ਬੀਬੀਆਂ ਵੱਲੋਂ ਰਲ ਕੇ ਪੰਜਾਬ ਵਿੱਚ ਆਏ ਹੜਾ ਦੇ ਕਾਰਨ ਪੀੜਤ ਲੋਕਾਂ ਲਈ ਰਾਹਤ ਸਮਗਰੀ ਪਸ਼ੂਆਂ ਵਾਲੇ ਚਾਰਾ ਅਤੇ ਖਾਣ ਪੀਣ ਦੀਆਂ ਵਸਤਾਂ ਸੰਗਤੀ ਰੂਪ ਵਿੱਚ ਡੇਰਾ ਬਾਬਾ ਨਾਨਕ ਏਰੀਏ ਨੂੰ ਸਰਦਾਰ ਕੁਲਵੰਤ ਸਿੰਘ ਮੰਨਣ ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਰਦੇਸ਼ਾਂ ਤੇ ਸਮਗਰੀ ਨੂੰ ਰਵਾਨਾ ਕੀਤਾ। ਇਸ ਮੌਕੇ ਸਰਦਾਰ ਮੰਨਣ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਆਏ ਹੜਾਂ ਨੇ ਪੰਜਾਬ ਦੇ 15 ਜਿਲਿਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਕੇ ਵੱਡਾ ਨੁਕਸਾਨ ਕੀਤਾ ਹੈ। ਜਿਸ ਦੀ ਭਰਭਾਈ ਨਹੀਂ ਕੀਤੀ ਜਾ ਸਕਦੀ। ਪਰ ਗੁਰੂਆਂ ਦੀ ਇਸ ਪਾਵਨ ਪੰਜਾਬ ਦੀ ਧਰਤੀ ਤੇ ਸਮੁੱਚੀਆਂ ਸਿੱਖ ਸੰਸਥਾਵਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਮਾਜ ਸੇਵੀ ਜਥੇਬੰਦੀਆਂ ਨੇ ਜਿਸ ਹੌਸਲੇ ਅਤੇ ਦਲੇਰੀ ਨਾਲ ਮਾਣਦਾ ਦੀ ਸੇਵਾ ਕਰਨ ਲਈ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ ਇਹ ਉਸ ਅਕਾਲ ਪੁਰਖ ਦੀ ਵੱਡੀ ਕਿਰਪਾ ਸੰਗਤਾਂ ਦੇ ਕੀਤੀ ਹੈ। ਉਹਨਾਂ ਕਿਹਾ ਕਿ ਹੜ ਪੀੜਤਾਂ ਲਈ ਅਜੇ ਇਹ ਰਾਹ ਸਮਗਰੀ ਬਹੁਤ ਲੰਮਾ ਸਮਾਂ ਦੇਣ ਦੀ ਜਰੂਰਤ ਪਵੇਗੀ। ਮੌਜੂਦਾ ਹਾਲਾਤਾਂ ਵਿੱਚ ਉਥੇ ਪਸ਼ੂਆਂ ਦਾ ਚਾਰਾ ਪਸ਼ੂਆਂ ਦੇ ਲਈ ਦਵਾਈਆਂ ਅਤੇ ਇਨਸਾਨਾ ਲਈ ਮੈਡੀਕਲ ਸਹੂਲਤਾਂ ਮੱਛਰਦਾਨੀ ਆਡੋਮਾਸ ਅਤੇ ਡੀਜ਼ਲ ਵਰਗੀਆਂ ਜਰੂਰਤਾਂ ਦੀ ਸਖਤ ਲੋੜ ਹੈ। ਸੰਗਤਾਂ ਨੂੰ ਇਹਨਾਂ ਦੇ ਪ੍ਰਬੰਧ ਕਰਨ ਵਿੱਚ ਹੜ ਪੀੜਤਾਂ ਸਹਿਯੋਗ ਦੇਣ ਦੀ ਅਪੀਲ ਕਰਦੇ ਹਾਂ। ਉਹਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੜ ਪੀੜਤਾਂ ਲਈ ਜਿੱਥੇ ਵੱਖ ਵੱਖ ਗੁਰੂ ਸਾਹਿਬਾਨਾਂ ਦੇ ਗੁਰਦੁਆਰਾ ਸਾਹਿਬਾਨ ਵਿੱਚ 14 ਦੇ ਕਰੀਬ ਰਾਹਤ ਕੇਂਦਰ ਖੋਲ ਕੇ ਗੁਰੂ ਕੇ ਲੰਗਰਾਂ ਤੇ ਹੋਰ ਵਸਤਾਂ ਦਾ ਪ੍ਰਬੰਧ ਕੀਤਾ ਹੈ। ਉੱਥੇ 15 ਮੈਡੀਕਲ ਡਾਕਟਰ ਦੀਆਂ ਟੀਮਾਂ ਹਰ ਖੇਤਰ ਵਿੱਚ ਭੇਜਣ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਮੱਛਰਾਂ ਦੀ ਸਪਰੇ ਲਈ 10 ਫੋਗਿੰਗ ਸਪਰੇ ਮਸ਼ੀਨਾਂ ਵੀ ਵੱਖ ਵੱਖ ਇਲਾਕਿਆਂ ਵਿੱਚ ਭੇਜੀਆਂ ਜਾ ਰਹੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਸ਼੍ਰੋਮਣੀ ਕਿੱਟ ਦੇ ਮੁਲਾਜ਼ਮਾਂ ਵੱਲੋਂ ਦੋ ਕਰੋੜ ਦੇ ਕਰੀਬ ਰੁਪਈਆ ਇਕੱਤਰ ਕਰਕੇ ਦੇਣਾ ਵੀ ਵੱਡਾ ਕਦਮ ਤੇ ਹੜ ਪੀੜਤਾਂ ਲਈ ਵੱਡਾ ਯੋਗਦਾਨ ਹੋਵੇਗਾ ਕਿਉਂਕਿ ਹਰ ਮੁਲਾਜ਼ਮ ਨੇ ਆਪਣੇ ਆਪਣੇ ਹਿੱਸੇ ਦਾ ਦਸਬੰਧ ਪਾ ਕੇ ਇਹਨਾਂ ਕਾਲਜਾਂ ਵਿੱਚ ਹਿੱਸਾ ਪਾਇਆ ਹੈ। ਉਹਨਾਂ ਜਲੰਧਰ ਸ਼ਹਿਰ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਵੱਲੋਂ ਜੋ ਰਾਹਤ ਸਮਗਰੀਆਂ ਭੇਜ ਦੇ ਪ੍ਰਬੰਧ ਕੀਤੇ ਗਏ ਹਨ। ਉਹਨਾਂ ਨੂੰ ਹਰ ਹਲਕੇ ਵਿੱਚ ਤਰਤੀਬਵਾਰ ਲੋੜ ਅਨੁਸਾਰ ਭੇਜਣ ਦੇ ਪ੍ਰਬੰਧ ਕੀਤੇ ਹਨ। ਹੁਣ ਸਮੁੱਚੀਆਂ ਸੰਗਤਾਂ ਦਾ ਇਹਨਾਂ ਕਾਲਜਾਂ ਲਈ ਧੰਨਵਾਦ ਕਰਦੇ ਹਾਂ। ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਪ੍ਰਧਾਨ ਕੁਲਵਿੰਦਰ ਸਿੰਘ ਥਿਆੜਾ ਨੇ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਲਾਕੀਆਂ ਸੰਗਤਾਂ ਵੱਲੋਂ ਹੜ ਪੀੜਤਾਂ ਲਈ ਦਿੱਤੇ ਸਹਿਯੋਗ ਦਾ ਧੰਨਵਾਦ ਕੀਤਾ। ਇਸ ਮੌਕੇ ਅਮਰਜੀਤ ਸਿੰਘ ਬਸਰਾ, ਗੁਰਦੇਵ ਸਿੰਘ, ਗੋਲਡੀ ਭਾਟੀਆ, ਰਣਜੀਤ ਸਿੰਘ ਰਾਣਾ, ਸਤਿੰਦਰ ਸਿੰਘ ਪੀਤਾ ਆਦਿ ਹਾਜ਼ਰ ਸਨ।

















































