ਪਟਾਕਾ ਮਾਰਕੀਟ ; ਨਗਰ ਨਿਗਮ ਵੱਲੋਂ ਬੇਅੰਤ ਸਿੰਘ ਪਾਰਕ ਲਈ ਨਵੀਂ ਐਨ.ਓ.ਸੀ. ਜਾਰੀ

ਜਲੰਧਰ, 25 ਸਤੰਬਰ : ਨਗਰ ਨਿਗਮ ਵੱਲੋਂ ਪਟਾਕਾ ਮਾਰਕੀਟ ਲਈ ਨਵੀਂ ਜਗ੍ਹਾ ਬੇਅੰਤ ਸਿੰਘ ਪਾਰਕ, ਇੰਡਸਟ੍ਰੀਅਲ ਫੋਕਲ ਪੁਆਇੰਟ ਲਈ ਜਾਰੀ ਐਨ.ਓ.ਸੀ. ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਪੁਲਿਸ ਕਮਿਸ਼ਨਰ ਜਲੰਧਰ ਨੂੰ ਪਾਲਿਸੀ ਅਤੇ ਰੂਲ ਮੁਤਾਬਕ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ।

ਨਗਰ ਨਿਗਮ ਦੀ ਪਹਿਲੀ ਐਨ.ਓ.ਸੀ. ਅਨੁਸਾਰ ਜਲੰਧਰ ਵਿੱਚ 2 ਵੱਖ-ਵੱਖ ਸਥਾਨਾਂ ’ਤੇ ਪਟਾਕਾ ਮਾਰਕੀਟ ਲਗਾਉਣ ਲਈ ਥਾਵਾਂ ਨਿਸ਼ਚਿਤ ਕੀਤੀਆਂ ਗਈਆਂ ਸਨ।

ਹੁਣ ਨਗਰ ਨਿਗਮ ਵੱਲੋਂ ਨਵੀਂ ਜਗ੍ਹਾ ਬੇਅੰਤ ਸਿੰਘ ਪਾਰਕ ਇੰਡਸਟ੍ਰੀਅਲ ਫੋਕਲ ਪੁਆਇੰਟ ਲਈ ਐਨ.ਓ.ਸੀ. ਜਾਰੀ ਕੀਤੀ ਗਈ ਹੈ। ਇਸ ਐਨ.ਓ.ਸੀ. ਮੁਤਾਬਕ ਡਿਪਟੀ ਕਮਿਸ਼ਨਰ ਵੱਲੋਂ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਪੰਜਾਬ ਸਰਕਾਰ, ਉਦਯੋਗ ਤੇ ਵਣਜ ਵਿਭਾਗ (ਟੈਕਨੀਕਲ ਸ਼ਾਖ਼ਾ) ਪੰਜਾਬ ਦੀ ਪਾਲਿਸੀ ਵਿੱਚ ਦਰਜ ਹਦਾਇਤਾਂ ਅਤੇ ਐਕਸਪਲੋਸਿਵ ਐਕਟ ਤੇ ਰੂਲਜ਼ 2008 ਦੇ ਉਪਬੰਧਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।
——

Leave a Comment

Your email address will not be published. Required fields are marked *

Scroll to Top