ਜਲੰਧਰ 3 ਮਈ – ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਉੱਤਰੀ ਦੇ ਇੰਚਾਰਜ ਹਰਿੰਦਰ ਸਿੰਘ ਢੀਂਡਸਾ ਨੂੰ ਹਲਕੇ ਦੀ ਸੇਵਾ ਸੰਭਾਲਣ ਤੇ ਮਹੱਲਾ ਨਿਊ ਬਿਨੇ ਨਗਰ ਨਿਵਾਸੀਆਂ ਨੇ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਰਾਣਾ ਦੇ ਗ੍ਰਹਿ ਵਿਖੇ ਭਰਵਾਂ ਸਵਾਗਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਹਾਈ ਕਮਾਂਡ ਦਾ ਧੰਨਵਾਦ ਕੀਤਾ ਅਤੇ ਸਰੋਪਾ ਦੇ ਕੇ ਢੀਡਸਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਢੀਂਡਸਾ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕ ਸੱਚ ਤੇ ਪੰਜਾਬ ਦੇ ਲੋਕਾਂ ਦੀ ਹਮੇਸ਼ਾ ਸਹੀ ਤਰਜਮਾਨੀ ਕਰਦਾ ਆ ਰਿਹਾ ਹੈ। ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਵਿੱਚ ਸਰਕਾਰ ਆਈ ਪੰਜਾਬ ਦਾ ਬਹੁਤ ਵੱਡੇ ਪੱਧਰ ਤੇ ਸਰਬ ਪੱਖੀ ਵਿਕਾਸ ਉਣਤੀ ਤਰੱਕੀ ਖੁਸ਼ਹਾਲੀ ਤੇ ਅਮਨ ਸ਼ਾਂਤੀ ਦਾ ਬੋਲਬਾਲਾ ਸਿਖਰਾਂ ਤੇ ਰਿਹਾ ਹੈ ਜੋ ਕੰਮ ਅਕਾਲੀ ਸਰਕਾਰ ਸਮੇਂ ਹੋਏ ਉਸ ਦੇ ਮੁਕਾਬਲੇ ਦੂਸਰੀਆਂ ਸਰਕਾਰਾਂ ਬੁਰੀ ਤਰ੍ਹਾਂ ਫੇਲ ਸਾਬਤ ਹੋਈਆਂ ਹਨ। ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਬਦਲਾਅ ਦੇ ਨਾਂ ਤੇ ਕਰਜਾਈ ਕਰਕੇ ਰੱਖ ਦਿੱਤਾ ਹੈ। ਕਰੋੜਾਂ ਰੁਪਈਆ ਕਰਜਾ ਚੱਕ ਕੇ ਆਪਣੀ ਹਉਮੈ ਤੇ ਚੌਧਰ ਨੂੰ ਪੱਠੇ ਪਾਉਣ ਲਈ ਪੂਰੇ ਪੰਜਾਬ ਵਿੱਚ ਇਸ਼ਤਿਆਰ ਹੋਡਿੰਗ ਲਗਾ ਕੇ ਪੰਜਾਬ ਨੂੰ ਤਰਾਸਦੀ ਤੇ ਕਿਨਾਰੇ ਤੇ ਖੜਾ ਕਰ ਦਿੱਤਾ ਹੈ। ਇਸ ਮੌਕੇ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਉੱਤਰੀ ਵਿਧਾਨ ਸਭਾ ਹਲਕੇ ਨੂੰ ਬਹੁਤ ਲੰਬੇ ਸਮੇਂ ਬਾਅਦ ਹਲਕਾ ਇੰਚਾਰਜ ਪਾਰਟੀ ਨੇ ਦਿੱਤਾ ਹੈ। ਜਿਸ ਨਾਲ ਸ਼ਹਿਰੀ ਖੇਤਰ ਅੰਦਰ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤੀ ਮਿਲੇਗੀ ਅਤੇ ਸ਼ਹਿਰ ਅੰਦਰ ਜਿਹੜੀ ਜਨਤਾ ਸ਼੍ਰੋਮਣੀ ਅਕਾਲੀ ਦਲ ਨੂੰ ਤਿਆਰ ਕਰਨ ਵਾਲੀ ਉਹਨਾਂ ਨੂੰ ਜੁੜਨ ਦਾ ਸੁਨਹਿਰੀ ਮੌਕਾ ਪ੍ਰਾਪਤ ਹੋਵੇਗਾ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਹੈ। ਜਿਸ ਨੂੰ ਤਗੜਾ ਕਰਨ ਲਈ ਹਰ ਵਰਗ ਦੇ ਲੋਕਾਂ ਨੂੰ ਲੈ ਕੇ ਬੂਥ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ। ਹਰ ਵਰਗ ਨੂੰ ਇਸ ਵਿੱਚ ਨੁਮਾਇੰਦਗੀ ਦੇ ਕੇ ਹਰ ਦਰਵਾਜ਼ੇ ਤੱਕ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਇਆ ਜਾਵੇਗਾ। ਇਸ ਮੌਕੇ ਸਰਕਲ ਸੰਤੋਖਪੁਰਾ ਦੇ ਪ੍ਰਧਾਨ ਮਹਿੰਦਰ ਸਿੰਘ ਜੰਬਾ, ਦਲਜੀਤ ਸਿੰਘ ਲੰਮਾ ਪਿੰਡ, ਸੀਨੀਅਰ ਮੀਤ ਪ੍ਰਧਾਨ ਜਗਜੀਤ ਸਿੰਘ ਖਾਲਸਾ, ਫੁਮਣ ਸਿੰਘ, ਗੁਰਸ਼ਰਨ ਸਿੰਘ ਮੱਕੜ, ਸਤਨਾਮ ਸਿੰਘ, ਰਾਜ ਕੁਮਾਰ ਜਸਵਾਲ, ਬਹਾਦਰ ਸਿੰਘ ਜੈਮਲ ਨਗਰ, ਸੁਰਿੰਦਰ ਸਿੰਘ ਸ਼ਿੰਦਾ, ਡਾਕਟਰ ਬੀਕੇ ਵਿਸ਼ਵਾਸ ਠੇਕੇਦਾਰ, ਓਮ ਪ੍ਰਕਾਸ਼, ਬਲਵੀਰ ਸਿੰਘ ਬਸਰਾ, ਅੰਮ੍ਰਿਤ ਪਾਲ ਸਿੰਘ ਕਾਕਾ, ਮਨਜਿੰਦਰ ਸਿੰਘ ਸੋਨੀ, ਅਮਨਪ੍ਰੀਤ ਸਿੰਘ, ਸਰਿੰਦਰਪਾਲ ਪਪਾ, ਅੰਮ੍ਰਿਤ ਸਿੰਘ, ਜਸਪਾਲ ਲੰਮਾ ਪਿੰਡ, ਲਾਲ ਚੰਦ, ਰਾਜਦੀਪ ਸਿੰਘ, ਬਲਵੰਤ ਸਿੰਘ, ਸਿੰਘ ਕੰਪਿਊਟਰ ਨਿਜ਼ਾਮੂ ਦੇ ਮੁੰਨਾ ਤ੍ਰਿਪਾ ਜੋਤ ਸਿੰਘ, ਜੋਧਾ, ਜੋਗਿੰਦਰ ਸਿੰਘ ਜੰਬਾ, ਬਹਾਦਰ ਸਿੰਘ, ਵਿਨੇਗਰ ਸੋਹਣ ਸਿੰਘ, ਗੋਗਾ ਜਸਪਾਲ ਸਿੰਘ ਵਿਨੇਗਰ ਰਣਵੀਰ ਸਿੰਘ ਬੱਲ, ਕੁਲਦੀਪ ਸਿੰਘ, ਸੋਨੂ ਅਤੇ ਹੋਰ ਅਨੇਕਾਂ ਬਰਕਤ ਸ਼ਾਮਿਲ ਸਨ।

















































