ਨਵੀਂ ਦਿੱਲੀ:-ਚੰਡੀਗੜ੍ਹ ਮੇਅਰ ਦੀ ਚੋਣ ਦਾ ਵਿਵਾਦਤ ਨਤੀਜਾ ਪਲਟਾਉਣ ਤੋਂ ਬਾਅਦ ਹਾਰੇ ਹੋਏ ਆਪ ਕਾਂਗਰਸ ਗੱਠਜੋੜ ਕੁਲਦੀਪ ਕੁਮਾਰ ਨੂੰ ਸ਼ਹਿਰ ਦਾ ਨਵਾਂ ਮੇਅਰ ਐਲਾਨ ਦਿੱਤਾ ਹੈ।ਚੋਣ ਚ ਪਹਿਲਾਂ ਮਨੋਜ ਸੋਨਕਰ ਦੀ ਜਿੱਤ ਹੋਈ ਸੀ। ਗੰਭੀਰ ਖਾਮੀਆਂ ਤੋਂ ਬਾਅਦ ਮਗਰੋਂ ਚੋਣ ਅਧਿਕਾਰੀ ਅਨਿਲ ਮਸੀਹ ਭਾਜਪਾ ਆਗੂ ਵੀ ਹਨ। ਝੂਠਾ ਬਿਆਨ ਦੇ ਕੇ ਗੰਭੀਰ ਅਪਰਾਧ ਕਰਨ ਦੋਸ਼ ਹੇਠ ਮੁਕਦਮਾ ਚਲਾਉਣ ਦਾ ਹੁਕਮ ਵੀ ਦਿੱਤਾ ਹੈ। ਰਿਟਰਨਿੰਗ ਅਫ਼ਸਰ ਜੋ ਕੀ ਨਾਮਜ਼ਦ ਕੌਂਸਲਰ ਵੀ ਹੈ, ਵਲੋਂ ਐਲਾਨਿਆ ਗਿਆ ਨਤੀਜਾ ਸਪੱਸ਼ਟ ਤੌਰ ਤੇ ਕਾਨੂੰਨ ਅਨੁਸਾਰ ਗ਼ਲਤ ਹੈ।
ਬੈਂਚ ਨੇ ਕਿਹਾ ਕਿ ਅਦਾਲਤ ਨੂੰ ਉਥੇ ਕਦਮ ਚੁੱਕਣਾ ਚਾਹੀਦਾ ਹੈ ਜਿਥੇ ਅਸਧਾਰਨ ਸਥਿਤੀਆਂ ਪੈਦਾ ਹੁੰਦੀਆਂ ਹਨ ਤੇ ਜਦੋਂ ਯਕੀਨੀ ਬਣਾਇਆ ਜਾ ਸਕੇ। ਅਦਾਲਤ ਨੇ ਕਿਹਾ ਅਵੈਧ ਐਲਾਨੇ ਗਏ ਅੱਠ ਵੋਟ ਕੁਲਦੀਪ ਕੁਮਾਰ ਦੇ ਹੱਕ ਚ ਭੁਗਤਾਏ ਜਾਣ।ਆਪ ਤੇ ਕਾਂਗਰਸ ਦੇ ਸਾਂਝੇ ਆਮ ਆਦਮੀ ਪਾਰਟੀ ਕੌਂਸਲਰ ਕੁਲਦੀਪ ਕੁਮਾਰ ਨੇ ਕੋਈ ਰਾਹਤ ਦੇਣ ਤੋਂ ਇਨਕਾਰ ਕਰਨ ਦੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਨੂੰ ਸਰਵਉਚ ਅਦਾਲਤ ਵਿੱਚ ਚੁਣੌਤੀ ਦਿੱਤੀ ਸੀ।

















































