ਮਾਨਯੋਗ ਸੀਨੀਅਰ ਪੁਲਿਸ ਕਪਤਾਨ ਸ੍ਰੀ ਸੁਰਿੰਦਰ ਲਾਂਬਾ IPS ਜੀ ਨੇ ਜਿਲ੍ਹੇ ਅੰਦਰ ਮਾੜੇ ਅਨਸਰਾਂ ਅਤੇ ਵੱਖ ਵੱਖ ਮੁੱਕਦਮਿਆ ਦੇ ਭਗੋੜਿਆ ਉਪਰ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ। ਜਿਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਸਰਬਜੀਤ ਸਿੰਘ ਬਾਹੀਆ PPS, ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਜੀ ਦੀ ਸੁਪਰਵੀਜਨ ਅਧੀਨ ਸ੍ਰੀ ਜਗਦੀਸ਼ ਰਾਜ ਪੀ.ਪੀ.ਐਸ. ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਦਸੂਹਾ ਜੀ ਦੀ ਨਿਗਰਾਨੀ ਹੇਠ, ਐਸ.ਆਈ ਹਰਜਿੰਦਰ ਸਿੰਘ, ਮੁੱਖ ਅਫਸਰ ਥਾਣਾ ਤਲਵਾੜਾ ਦੀ ਅਗਵਾਈ ਹੇਠ ਥਾਣਾ ਤਲਵਾੜਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਹੈ।
ਮੁੱਕਦਮਾ ਨੰਬਰ 28 ਮਿਤੀ 20.04.2022 ਅ/ਧ 379 IPC ਥਾਣਾ ਤਲਵਾੜਾ ਅਤੇ ਮੁਕੱਦਮਾ ਨੰਬਰ 42 ਮਿਤੀ 27.05.2022 ਅ/ਧ 379,41,482 IPC ਥਾਣਾ ਤਲਵਾੜਾ ਦੇ ਦੋਸ਼ੀ ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਉਕਾਰ ਸਿੰਘ ਵਾਸੀ ਸੇਖਾਮੱਤਾ ਬਾਣਾ ਹਾਜੀਪੁਰ ਜਿਲਾ ਹੁਸ਼ਿਆਰਪੁਰ ਨੂੰ ਬਾ ਅਦਾਲਤ ਸ੍ਰੀ ਰਜਿੰਦਰ ਸਿੰਘ ਤੇਜੀ JMIC ਮੁਕੇਰੀਆ ਜੀ ਵਲੋ ਮੁੱਕਦਮਾ ਨੰਬਰ 28 ਮਿਤੀ 20.04.2022 ਅ/ਧ 379 IPC ਥਾਣਾ ਤਲਵਾੜਾ ਜੇਰ ਧਾਰਾ 299 ਜਾ.ਫ ਤਹਿਤ ਮਿਤੀ 19.08.2023 ਅਤੇ ਮੁਕੱਦਮਾ ਨੰਬਰ 42 ਮਿਤੀ 27.05.2022 ਅ/ਧ 379,41,482 IPC ਥਾਣਾ ਤਲਵਾੜਾ ਵਿਚ ਜੇਰ ਧਾਰਾ 299 ਜਾਫ ਤਹਿਤ ਮਿਤੀ 21.10.2023 ਪੀ.ਓ ਘੋਸ਼ਿਤ ਕੀਤਾ ਗਿਆ ਸੀ । ਜਦੋ ਅੱਜ ਮਿਤੀ 22-02-2024 ਨੂੰ ਮੁੱਕਦਮਾਤ ਉਕਤ ਦਾ ਪੀ.ਓ ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਉਕਾਰ ਸਿੰਘ ਵਾਸੀ ਸੇਖਾਮੱਤਾ ਥਾਣਾ ਹਾਜੀਪੁਰ ਜਿਲਾ ਹੁਸ਼ਿਆਰਪੁਰ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਹੈ।

















































