ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸ਼੍ਰੀ ਸੁਰੇਦਰ ਲਾਂਬਾ IPS ਜੀ ਨੇ ਦੱਸਿਆ ਕਿ ਜਿਲੇ ਅੰਦਰ ਨਸੇ ਅਤੇ ਚੋਰੀਆ ਕਰਨ ਵਾਲੇ ਦੋਸ਼ੀਆਨ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਸੀ। ਜਿਸ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ SP (INV) ਹੁਸ਼ਿਆਰਪੁਰ, ਸ਼੍ਰੀ ਹਰਜੀਤ ਸਿੰਘ ਡੀ.ਐਸ.ਪੀ ਸਬ ਡਵੀਜਨ ਟਾਂਡਾ ਅਤੇ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਮੁੱਖ ਅਫਸਰ ਥਾਣਾ ਟਾਂਡਾ ਦੀ ਅਗਵਾਈ ਵਿਚ ਥਾਣਾ ਟਾਂਡਾ ਦੇ ਅਧੀਨ ਆਉਦੇ ਏਰੀਆ ਵਿਚ ਨਸਾ ਅਤੇ ਚੋਰੀਆ ਕਰਨ ਵਾਲੇ ਦੋਸ਼ੀਆਨ ਨੂੰ ਗ੍ਰਿਫਤਾਰ ਕਰਨ ਲਈ ਸੋਰਸ ਲਗਾ ਕੇ, ਉਪਰਾਲੇ ਕੀਤੇ ਜਾ ਰਹੇ ਸਨ ।ਜਿਸ ਦੋਰਾਨ ਮਿਤੀ 21-2-2024 ਨੂੰ ASI ਰਾਜਵਿੰਦਰ ਸਿੰਘ 249/ਹੁਸ਼ਿ ਸਮੇਤ ਪੁਲਿਸ ਪਾਰਟੀ ਨੂੰ ਉਸ ਸਮੇ ਵੱਡੀ ਸਫਲਤਾ ਹਾਸਲ ਹੋਈ ਜਦੋ ਨਾਕਾਬੰਦੀ ਦੋਰਾਨ ਪਿੰਡ ਰੜਾ ਮੋਜੂਦ ਸੀ ਤਾ ਦੋਰਾਨੇ ਚੈਕਿੰਗ ਇੱਕ ਮੋਨਾ ਵਿਅਕਤੀ ਅਜੇ ਮੋਰੀਆ ਪੁੱਤਰ ਨਿਰੰਜਨ ਲਾਲ ਵਾਸੀ ਹਾਉਸ ਨੰ.266 ਪਾਲ ਕਲੋਨੀ ਤਹਿਸੀਲ ਘੇਟ ਕਰਮ ਖਾ ਥਾਣਾ ਅੋਨਲਾ ਜਿਲਾ ਬਰੇਲੀ ਯੂ ਪੀ ਦੀ ਤਲਾਸੀ ਕਰਨ ਤੇ ਦੋਸੀ ਕੋਲੋ 1 ਕਿਲੋ 500 ਗ੍ਰਾਮ ਅਫੀਮ ਬਰਾਮਦ ਕਰਕੇ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ। ਅਤੇ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਅਤੇ ਦੋਸੀ ਪਾਸੋ ਹੋਰ ਸਖਤੀ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ। ਅਤੇ ਬੈਕਵਰਡ ਫੋਰਵਰਡ ਲਿੰਕਾ ਦਾ ਪਤਾ ਕੀਤਾ ਜਾ ਰਿਹਾ है।

















































