ਗੁਰਦਾਸਪੁਰ:-ਉਪ ਮੰਡਲ ਡੇਰਾ ਬਾਬਾ ਜ਼ਿਲਾ ਗੁਰਦਾਸਪੁਰ ਦੇ ਨਾਨਕ ਵਿੱਚ 4 ਮਾਰਚ ਸੋਮਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਜਿਲਾ ਗੁਰਦਾਸਪੁਰ ਦੇ ਉਪ ਮੰਡਲ ਡੇਰਾ ਬਾਬਾ ਨਾਨਕ ਵਿਖੇ ਹਰ ਸਾਲ ਸ੍ਰੀ ਚੋਲਾ ਸਾਹਿਬ ਦਾ ਮੇਲਾ ਬੜਾ ਹੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਮੇਲੇ ਵਿੱਚ ਸੰਗਤਾਂ ਦੂਰ ਦੂਰ ਤੋਂ ਦਰਸ਼ਨਾਂ ਕਰਨ ਲਈ ਆਉਂਦੇ ਹਨ। ਸਰਕਾਰੀ ਦਫਤਰ ਅਤੇ ਗੈਰ ਸਰਕਾਰੀ ਵਿਦਿਆਕ ਸੰਸਥਾ ਵਿੱਚ ਮਿਤੀ 4 ਮਾਰਚ 2024 ਨੂੰ ਲੋਕਲ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਹੈ ,ਕਿ ਇਸ ਦਿਨ ਕਾਰਪੋਰੇਸ਼ਨ ਬੋਰਡ ਯੂਨੀਵਰਸਿਟੀ ਅਤੇ ਵਿਦਿਅਕ ਸੰਸਥਾ ਵੱਲੋਂ ਲਈਆਂ ਜਾ ਰਹੀਆਂ, ਪ੍ਰੀਖਿਆਵਾਂ ਪਹਿਲਾਂ ਦੀ ਤਰ੍ਹਾਂ ਹੋਣਗੀਆਂ। ਇਸ ਸਬੰਧੀ ਉਪਮੰਡਲ ਮੈਜਿਸਟ੍ਰੇਨ ਡੇਰਾ ਬਾਬਾ ਨਾਨਕ ਵੱਲੋਂ ਪ੍ਰਾਪਤ ਹੋਈ ਹੈ।

















































