ਨਵੀਂ ਦਿੱਲੀ – ਮੁਕੇਸ਼ ਅੰਬਾਨੀ ਦੇ ਛੋਟੇ ਪੁੱਤਰ ਅਨੰਤ ਅੰਬਾਨੀ-ਰਾਧਿਕਾ ਦੇ ਪ੍ਰੀ-ਵੈਡਿੰਗ ਸਮਾਰੋਹ ਦਾ ਅੱਜ ਤੀਜਾ ਦਿਨ ਹੈ। ਸਮਾਗਮ ਵਿਚ ਵਿਸ਼ੇਸ਼ ਤੌਰ ‘ਤੇ ਸੱਦੇ ਗਏ।ਇਸ ਸਮਾਰੋਹ ਵਿਚ ਦੇਸ਼-ਵਿਦੇਸ਼ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਹੈ। ਪੰਜਾਬੀ ਗਾਇਕ ਦਲਜੀਤ ਦੋਸਾਂਝ ਨੇ ਖੂਬ ਰੌਣਕਾਂ ਲਗਾਈਆਂ।ਜਿਸ ਵਿਚ ਨੀਤਾ ਅੰਬਾਨੀ ਨੇ ਗੁਜਰਾਤੀ ਭਾਸ਼ਾ ਵਿਚ ਦਲਜੀਤ ਦਾ ਹਾਲ ਪੁੱਛਦੀ ਹੈ।ਇਸ ਦੌਰਾਨ ਦਲਜੀਤ ਦੋਸਾਂਝ ਨੇ ਨੀਤਾ ਅੰਬਾਨੀ ਨਾਲ ਆਪਣੀ ਗੱਲਬਾਤ ਦੀ ਇਕ ਵੀਡੀਓ ਸਾਂਝੀ ਕੀਤੀ। ਅਤੇ ਉਹ ਗੁਜਰਾਤੀ ਭਾਸ਼ਾ ਵਿਚ ਹੀ ਇਸ ਦਾ ਜਵਾਬ ਦਿੰਦੇ ਹਨ ਇਸ ਵਿਚ ਬਾਲੀਵੁੱਡ ਅਦਾਕਾਰ ਕਰੀਨਾ ਕਪੂਰ ਦਿਲਜੀਤ ਦੇ ਗਾਣੇ ‘ਤੇ ਠੁਮਕੇ ਲਗਾ ਰਹੀ ਹੈ। ਇਸ ਮੌਕੇ ਦਲਜੀਤ ਦੋਸਾਂਝ ਨੇ ਖਾਸ ਤੌਰ ‘ਤੇ ਕਰੀਨਾ ਕਪੂਰ ਨੂੰ ਭਾਰਤ ਦੀ ਰਿਹਾਨਾ ਦੱਸਿਆ ਅਤੇ ਇਸ ਲਈ ਖ਼ਾਸ ਪਟੋਲਾ ਗਾਣਾ ਗਾਇਆ ਕਰੀਨਾ ਕਪੂਰ ਨੇ ਕਾਲੇ ਰੰਗ ਸਾੜੀ ਪਾਈ ਹੋਈ ਸੀ। ਜਿਸ ‘ਤੇ ਕਰੀਨਾ ਕਪੂਰ ਠੁਮਕੇ ਲਗਾਉਂਦੀ ਨਜਰ ਆਈ।
ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਸਮਾਰੋਹ ਦੌਰਾਨ ਦਲਜੀਤ ਦੇ ਗਾਣੇ ‘ਤੇ ਸ਼ਾਹਰੁਖ ਖ਼ਾਨ, ਸੁਹਾਨਾ ਖ਼ਾਨ, ਅਨੰਨਿਆ ਪਾਂਡੇ ਸਮੇਤ ਹੋਰ ਵੀ ਕਈ ਸਟਾਰ ਨੱਚਦੇ ਨਜ਼ਰ ਆਏ।

















































