ਚੰਡੀਗੜ੍ਹ : ਪੰਜਾਬ ਵਿਧਾਨ ਸਭਾ ‘ਚ ਰਾਜਪਾਲ ਦੇ ਭਾਸ਼ਣ ‘ਤੇ ਬਹਿਸ ਲਈ ਬੋਲਣ ਬਾਰੇ ,ਜਦੋਂ ਰਾਜਾ ਵੜਿੰਗ ਨੂੰ ਕਿਹਾ ਗਿਆ ,ਤਾਂ ਉਹ ਕੁੱਝ ਨਹੀਂ ਬੋਲੇ। ਇਸ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਾਨੂੰ ਪ੍ਰਸ਼ਨ ਕਾਲ ਨਹੀਂ ਦਿੱਤਾ ਗਿਆ। ਨੌਜਵਾਨਾਂ ਨੂੰ 40 ਹਜ਼ਾਰ ਤੋਂ ਵੱਧ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ,ਇਸ ਦੌਰਾਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ,ਕਿ ਕਾਂਗਰਸ ਦੇ ਆਗੂਆਂ ਨੂੰ ਬੋਲਣ ਲਈ ਸਮਾਂ ਦਿੱਤਾ ਗਿਆ ਸੀ, ਪਰ ਉਹ ਕੁੱਝ ਨਹੀਂ ਬੋਲੇ ਕਿਉਂਕਿ ਉਨ੍ਹਾਂ ਕੋਲ ਬੋਲਣ ਲਈ ਕੁੱਝ ਨਹੀਂ ਹੈ। ਇਸ ਦਾ ਮਤਲਬ ਬਾਕੀ ਕਾਂਗਰਸ ਦੇ ਮੈਂਬਰ ਵੀ ਬੋਲਣਾ ਨਹੀਂ ਚਾਹੁੰਦੇ।
ਅਮਨ ਅਰੋੜਾ ਨੇ ਸਪੀਕਰ ਨੂੰ ਕਿਹਾ ਕਿ ਜਿਹੜਾ ਸਮਾਂ ਕਾਂਗਰਸ ਪਾਰਟੀ ਨੂੰ ਦਿੱਤਾ ਸੀ, ਉਹ ਸਾਰਾ ਸਮਾਂ ਦੂਜੇ ਸਾਰੇ ਮੈਂਬਰਾਂ ਨੂੰ ਵੰਡ ਦਿੱਤਾ ਜਾਵੇ। ਇਸ ਦੌਰਾਨ ਬੋਲਦਿਆਂ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਮਾਨ ਪੰਜਾਬ ਦੇ
ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਕੰਮ ਸਾਡੇ ਆਖ਼ਰੀ ਸਾਹਾਂ ਤੱਕ ਜਾਰੀ ਰਹੇਗਾ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲੋਕਾਂ ਨੇ ਕਹਿ ਕੇ ਭੇਜਿਆ ਹੈ ਕਿ ਮੈਂ ਮੁੱਖ ਮੰਤਰੀ ਦਾ ਧੰਨਵਾਦ ਕਰਾਂ ਕਿਉਂਕਿ ਉਹ ਮੇਰੇ ਇਲਾਕੇ ‘ਚ ਵੀ 2 ਹਜ਼ਾਰ ਨੌਕਰੀਆਂ ਦੇ ਚੁੱਕੇ ਹਨ। ਮੁੱਖ ਮੰਤਰੀ ਨੇ ਮੇਰੇ ਹਲਕੇ ‘ਚ ਲੋਕਾਂ ਨੂੰ ਤੀਰਥ ਯਾਤਰਾ ‘ਤੇ ਵੀ ਭੇਜਿਆ, ਲੋਕਾਂ ਲਈ ਸਰਕਾਰੀ ਦਵਾਈਆਂ ਵੀ ਭੇਜੀਆਂ । ਪੰਜਾਬ ਦੇ ਸਾਰੇ ਹਲਕਿਆਂ ‘ਚ ਹੋ ਰਿਹਾ ਹੈ।

















































