, ਵਿਰੋਧੀਆਂ ਨੇ ਕੁਚਲਣ ਲਈ ਕੋਈ ਕਸਰ ਨਹੀਂ ਛੱਡੀ, ਅਰਵਿੰਦ ਕੇਜਰੀਵਾਲ


ਨਵੀਂ ਦਿੱਲੀ:-
ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਵੱਲੋਂ ਕਿਹਾ ਗਿਆ, ਕਿ ਵਿਰੋਧੀਆਂ ਨੇ ਉਨ੍ਹਾਂ ਨੂੰ ਕੁਚਲਣ ਵਿੱਚ ਕੋਈ ਕਸਰ ਨਹੀਂ ਛੱਡੀ। ਪਰ ਤੁਹਾਡੀਆਂ ਅਸੀਸਾਂ ਉਨ੍ਹਾਂ ਦੀਆਂ ਸਾਰੀਆਂ ਸਾਜ਼ਿਸ਼ਾਂ ਨੂੰ ਨਾਕਾਮ ਕਰ ਰਹੀਆਂ ਹਨ।’ ‘ਕੱਲ੍ਹ ਤੋਂ ਮੈਨੂੰ ਦਿੱਲੀ ਵਿੱਚ ਮੇਰੀਆਂ ਮਾਵਾਂ ਤੇ ਭੈਣਾਂ ਦੇ ਬਹੁਤ ਸਾਰੇ ਫੋਨ ਆ ਰਹੇ ਹਨ। ਉਹ ਬਹੁਤ ਸਾਰੇ ਆਸ਼ੀਰਵਾਦ ਦੇ ਰਹੀਆਂ ਹਨ ,ਤੇ ਪੁੱਛ ਰਹੀਆਂ ਹਨ, ਮਹਿਲਾ ਸਨਮਾਨ ਯੋਜਨਾ ਵਿੱਚ ਕਿਵੇਂ ਰਜਿਸਟਰ ਕੀਤਾ ਜਾਵੇ। ਮੈਂ ਸਾਰੀਆਂ ਮਾਵਾਂ-ਭੈਣਾਂ ਨੂੰ ਦੱਸਣਾ ਚਾਹੁੰਦਾ ਹਾਂ ,ਕਿ ਅੱਜ ਮੈਂ ਜੋ ਵੀ ਕਰ ਸਕਿਆ ਹਾਂ, ਉਹ ਤੁਹਾਡੇ ਆਸ਼ੀਰਵਾਦ ਅਤੇ ਦੁਆਵਾਂ ਦਾ ਨਤੀਜਾ ਹੈ। , ਉਨ੍ਹਾਂ ਕਿਹਾ, ‘ਇਸ ਸਕੀਮ ਲਈ ਰਜਿਸਟ੍ਰੇਸ਼ਨ ਵੀ ਜਲਦੀ ਸ਼ੁਰੂ ਹੋ ਜਾਵੇਗੀ। ਅਗਲੇ ਮਹੀਨੇ ਚੋਣਾਂ ਹਨ। ਤੁਸੀਂ ਸਾਰੇ ਇਸ ਚੋਣ ਵਿੱਚ ਮੈਨੂੰ ਆਸ਼ੀਰਵਾਦ ਦਿਓ, ਅਤੇ ਆਪਣੇ ਘਰ ਦੇ ਸਾਰੇ ਲੋਕਾਂ ਨੂੰ ਦੱਸੋ। ਅਤੇ ਇਸ ਚੋਣ ਵਿੱਚ ਮੇਰੇ ਹੱਥ ਮਜ਼ਬੂਤ ਕਰੋ।’

Leave a Comment

Your email address will not be published. Required fields are marked *

Scroll to Top