ਰੂਸੀ ਫੌਜ ਚ ਭਾਰਤੀ ਨਾਗਰਿਕ ਦੀ ਜੰਗ ਚ ਹੋਈ ਮੌਤ

ਮਾਸਕੋ (ਰੂਸ): ਨੌਕਰੀ ਦੇ ਬਹਾਨੇ ਰੂਸੀ ਫੌਜ ਵਿੱਚ ਸ਼ਾਮਲ ਕੀਤੇ ਗਏ। ਭਾਰਤੀ ਨਾਗਰਿਕ ਮੁਹੰਮਦ ਅਫਸਾਨ ਦੀ ਯੂਕਰੇਨ ਖ਼ਿਲਾਫ਼ ਜੰਗ ਦੌਰਾਨ ਮੌਤ ਹੋ ਗਈ ਹੈ। ਰੂਸ ਸਥਿਤ ਭਾਰਤੀ ਸਫਾਰਤਖਾਨੇ ਨੇ ਅੱਜ ਇਹ ਜਾਣਕਾਰੀ ਦਿੱਤੀ। ਐਕਸ ’ਤੇ ਪੋਸਟ ’ਚ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਮੁਹੰਮਦ ਅਫਸਾਨ ਦੇ ਪਰਿਵਾਰ ਤੇ ਰੂਸੀ ਅਧਿਕਾਰੀਆਂ ਨਾਲ ਸੰਪਰਕ ’ਚ ਹੈ। ਅਤੇ ਅੰਬੈਸੀ ਵੱਲੋਂ ਅਫਸਾਨ ਦੀ ਦੇਹ ਭਾਰਤ ਭੇਜਣ ਦੀਆਂ ਕੋਸ਼ਿਸ਼ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਭਾਰਤੀ ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਦੇ ਰੂਸੀ ਫੌਜ ਦੀ ਸਹਾਇਤਾ ਲਈ ਨੌਕਰੀ ਦੀਆਂ ਰਿਪੋਰਟਾਂ ਦਾ ਨੋਟਿਸ ਲੈਂਦਿਆਂ ਨਾਗਰਿਕਾਂ ਨੂੰ ਯੂਕਰੇਨ ’ਚ ਚੱਲ ਰਹੀ ਜੰਗ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਸੀ। ਵਿਦੇਸ਼ ਮੰਤਰਾਲੇ ਦੇ ਅਧਿਕਾਰਤ ਤਰਜਮਾਨ ਰਣਧੀਰ ਜੈਸਵਾਲ ਨੇ ਇੱਕ ਬਿਆਨ ’ਚ ਕਿਹਾ, ‘‘ਅਸੀਂ ਕੁਝ ਭਾਰਤੀਆਂ ਵੱਲੋਂ ਰੂਸੀ ਫੌਜ ਦੀ ਸਹਾਇਤਾ ਨੌਕਰੀਆਂ ’ਤੇ ਲੱਗਣ ਬਾਰੇ ਜਾਣੂ ਹਾਂ। ਜਲਦ ਰਿਹਾਈ ਲਈ ਇਹ ਮਾਮਲਾ ਲਗਾਤਾਰ ਸਬੰਧਤ ਰੂਸੀ ਅਧਿਕਾਰੀਆਂ ਕੋਲ ਉਠਾ ਰਿਹਾ ਹੈ।’’

Leave a Comment

Your email address will not be published. Required fields are marked *

Scroll to Top