ਵਿਧਾਨ ਸਭਾ ਤੋਂ ਲੋਕ ਸਭਾ ਦਾ ਰਸਤਾ ਔਖਾ,ਆਪ ਦਾ ਝਾੜੂ ਗਲ ਪਾਇਆ ਡਾਕਟਰ ਰਾਜ

ਚੰਡੀਗੜ੍ਹ:- ਕਾਂਗਰਸ ਪਾਰਟੀ ਦੇ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ, ਜਿਨ੍ਹਾਂ ਨੇ ਕੁੱਝ ਸਮਾਂ ਪਹਿਲਾਂ ਹੀ ਕਾਂਗਰਸ ਪਾਰਟੀ ਨੂੰ ਅਲਵਿਦਾ ਕਿਹਾ ਹੈ, ਨਾਲ ਹੀ ਵਿਧਾਇਕੀ ਤੋਂ ਵੀ ਅਸਤੀਫਾ ਦੇ ਦਿੱਤਾ ਹੈ। ਵਿਧਾਨ ਸਭਾ ‘ਚ ਕੁੱਝ ਦਿਨ ਪਹਿਲਾਂ ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਦਿਖਾਇਆ ਗਿਆ ਸੰਗਲ ਆਮ ਆਦਮੀ ਪਾਰਟੀ ਨੇ ਉਨ੍ਹਾਂ ਦੇ ਹੀ ਗੱਲ ‘ਚ ਪਾ ਦਿੱਤਾ ਹੈ, ਅਸਲ ‘ਚ ਚੱਬੇਵਾਲ ਖਿਲਾਫ ਪੰਜਾਬ ਵਿਜੀਲੈਂਸ ਬਿਊਰੋ ਨਾਜਾਇਜ਼ ਮਾਈਨਿੰਗ ਅਤੇ ਸੈਂਕਸ਼ਨ ਲੈਟਰ ਮਾਮਲੇ ਦੀ ਜਾਂਚ ਕਰ ਰਿਹਾ ਸੀ, ਜਿਸ ‘ਚ ਚੱਬੇਵਾਲ ਬੁਰੀ ਤਰ੍ਹਾਂ ਫਸ ਚੁੱਕੇ ਸਨ। ਵਿਜੀਲੈਂਸ ਦੀ ਜਾਂਚ ਦੀ ਵਜ੍ਹਾ ਨਾਲ ਹੀ ਆਮ ਆਦਮੀ ਪਾਰਟੀ ਚੱਬੇਵਾਲ ਦੇ ਗੱਲ ‘ਚ ਸੰਗਲ ਪਾਉਣ ‘ਚ ਕਾਮਯਾਬ ਹੋਈ ਹੈ। ਇਸ ਮਾਮਲੇ ‘ਚ ਚੱਬੇਵਾਲ ਦੋ ਵਾਰ ਅਦਾਲਤ ਦਾ ਵੀ ਰੁਖ ਕਰ ਚੁੱਕੇ ਹਨ।

ਵਿਧਾਨ ਸਭਾ ਚੋਣਾਂ ਹੋਈਆਂ ਸਨ। ਉਸ ਸਮੇਂ ਚੱਬੇਵਾਲ ਹਲਕੇ ਦੀਆਂ ਕੁੱਝ ਪੰਚਾਇਤਾਂ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਸ਼ਿਕਾਇਤ ਕੀਤੀ ਸੀ, ਕਿ ਡਾਕਟਰ ਰਾਜ ਕਮਾਰ ਚੱਬੇਵਾਲ ਪਿੰਡਾਂ ਦੇ ਵਿੱਚ ਗਰੀਬ ਲੋਕਾਂ ਨੂੰ ਉਹਨਾਂ ਦੇ ਘਰ ਬਣਾਉਣ ਲਈ ਸੈਂਕਸ਼ਨ ਲੈਟਰ ਦੇ ਰਹੇ ਹਨ। ਇਹਨਾਂ ਚੋਣਾਂ ਦੌਰਾਨ ਡਾ. ਚੱਬੇਵਾਲ ਨੇ ਕਰੀਬ 4500 ਪਰਿਵਾਰਾਂ ਨੂੰ ਅਜਿਹੇ ਸੈਂਕਸ਼ਨ ਲੈਟਰ ਦੇ ਦਿੱਤੇ ।ਲੇਕਿਨ ਚੱਬੇਵਾਲ ਤਾਂ ਵਿਧਾਇਕ ਬਣ ਗਏ ਲੇਕਿਨ ਉਹਨਾਂ 4500 ਲੋਕਾਂ ਦੇ ਘਰਾਂ ਵਿੱਚ ਇੱਕ ਇੱਟ ਵੀ ਨਾ ਲੱਗੀ, ਜਦ ਚੋਣਾਂ ਖਤਮ ਹੋਣ ਤੋਂ ਬਾਅਦ ਲੋਕ ਡਾ. ਰਾਜਕੁਮਾਰ ਚੱਬੇਵਾਲ ਕੋਲ ਜਾਣ ਲੱਗੇ ਤਾਂ ਉਹਨਾਂ ਨੇ ਆਮ ਆਦਮੀ ਪਾਰਟੀ ਸਰਕਾਰ ਦੇ ਖਿਲਾਫ ਸੜਕ ਤੇ ਧਰਨਾ ਮਾਰ ਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਮੈਮੋਰੰਡਮ ਦੇ ਦਿੱਤਾ ਅਤੇ ਕਿਹਾ ਕਿ ਸਰਕਾਰ ਇਹਨਾਂ ਨੂੰ ਪੈਸੇ ਨਹੀਂ ਦੇ ਰਹੀ ।ਜਦ ਉਸ ਮੈਮੋਰੰਡਮ ਤੇ ਡਿਪਟੀ ਕਮਿਸ਼ਨਰ ਨੇ ਜਾਂਚ ਕਰਾਈ ਤਾਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਜਿਹੜੇ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਘਰ ਬਣਾਉਣ ਲਈ ਸੈਂਕਸ਼ਨ ਲੈਟਰ ਲੋਕਾਂ ਨੂੰ ਦਿੱਤੇ ਸਨ। ਉਹ ਫਰਜ਼ੀ ਸਨ ਜਿਸ ਉੱਪਰ ਖੁਦ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਸਾਈਨ ਕੀਤੇ ਹੋਏ ਸਨ। ਸਰਕਾਰ ਨੇ ਇਸ ਦੀ ਜਾਂਚ ਪਹਿਲਾਂ ਕ੍ਰਾਈਮ ਬਰਾਂਚ ਨੂੰ ਦਿੱਤੀ ਜਿਸ ਨੇ ਕਰੀਬ 100 ਲੋਕਾਂ ਦੇ ਬਿਆਨ ਕਲਮ ਬੰਦ ਕੀਤੇ। ਅਜੇ ਵਿਜੀਲੈਂਸ ਕਾਰਵਾਈ ਕਰਨ ਹੀ ਵਾਲੀ ਸੀ ਤਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਗਠਜੋੜ ਦੀ ਗੱਲਬਾਤ ਸ਼ੁਰੂ ਹੋ ਗਈ ਤੇ ਮਾਮਲਾ ਵਿਚਕਾਰ ਹੀ ਲਟਕ ਗਿਆ ਹੈ।

Leave a Comment

Your email address will not be published. Required fields are marked *

Scroll to Top