ਯਾਤਰੀਆਂ ਨੂੰ ਮਿਲੇਗਾ ਸੁਖ ਦਾ ਸਾਹ, ਜਲੰਧਰ ਤੋਂ ਦਿੱਲੀ ਏਅਰਪੋਰਟ ਜਾਣ ਵਾਲੀਆਂ ਬੱਸਾਂ ਦੀ ਆਵਾਜਾਈ ਸ਼ੁਰੂ ਕਰ ਦਿੱਤੀ ਹੈ।

ਜਲੰਧਰ:– ਪੰਜਾਬ ਰੋਡਵੇਜ਼ ਨੇ ਜਲੰਧਰ ਤੋਂ ਦਿੱਲੀ ਏਅਰਪੋਰਟ ਜਾਣ ਵਾਲੀਆਂ ਬੱਸਾਂ ਦੀ ਗਿਣਤੀ ਵਧਾਉਂਦਿਆਂ ,ਸਵੇਰੇ 11 ਵਜੇ ਜਾਣ ਵਾਲੀ ਬੱਸ ਦੀ ਆਵਾਜਾਈ ਸ਼ੁਰੂ ਕਰ ਦਿੱਤੀ ਹੈ,ਯਾਤਰੀਆਂ ਨੂੰ ਸਹੂਲਤ ਮਿਲ ਸਕੇ।ਕਿਸਾਨਾਂ ਕਾਰਨ ਮੁੱਖ ਸੜਕਾਂ ਬੰਦ ਪਈਆਂ ਹਨ।

ਡਾਇਵਰਟ ਕੀਤੇ ਗਏ ਰੂਟਾਂ ਤੋਂ ਦਿੱਲੀ ਪਹੁੰਚਣ ’ਚ ਇਨ੍ਹਾਂ ਬੱਸਾਂ ਨੂੰ 1 ਘੰਟੇ ਦਾ ਵਾਧੂ ਸਫ਼ਰ ਤਹਿ ਕਰਨਾ ਪੈ ਰਿਹਾ ਹੈ। ਦਿੱਲੀ ਏਅਰਪੋਰਟ ਲਈ ਜਲੰਧਰ ਡਿਪੂ ਤੋਂ ਕੁਲ 4 ਬੱਸਾਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ’ਚ ਸਵੇਰੇ 11 ਵਜੇ, ਦੁਪਹਿਰ 1.15, ਰਾਤ 8.30 ਤੇ ਰਾਤ 11 ਵਜੇ ਵਾਲੇ ਟਾਈਮ ਸ਼ਾਮਲ ਹਨ।

ਕਿਸਾਨਾਂ ਵਲੋਂ ਸ਼ੁਰੂ ਕੀਤੇ ਗਏ ਅੰਦੋਲਨ ਕਾਰਨ ਲੰਮੇ ਸਮੇਂ ਤੋਂ ਏਅਰਪੋਰਟ ਜਾਣ ਵਾਲੀਆਂ ਬੱਸਾਂ ਦੀ ਆਵਾਜਾਈ ਠੱਪ ਪਈ ਸੀ। ਵਿਭਾਗ ਨੇ 28 ਫਰਵਰੀ ਨੂੰ 2 ਬੱਸਾਂ ਦੀ ਸ਼ੁਰੂਆਤ ਕਰਕੇ ਯਾਤਰੀਆਂ ਨੂੰ ਰਾਹਤ ਦਿੱਤੀ ਸੀ। ਜਨਤਾ ਤੋਂ ਰਿਸਪਾਂਸ ਮਿਲਣ ਤੋਂ ਬਾਅਦ ਵਿਭਾਗ ਨੇ ਬੱਸਾਂ ਦੀ ਗਿਣਤੀ ’ਚ ਵਾਧਾ ਸ਼ੁਰੂ ਕੀਤਾ। ਇਸੇ ਤਹਿਤ ਹੁਣ ਚੌਥੀ ਬੱਸ ਦੀ ਆਵਾਜਾਈ ਸ਼ੁਰੂ ਕਰਵਾਈ ਗਈ ਹੈ।

ਏਅਰਪੋਰਟ ਜਾਣ ਵਾਲੇ ਐੱਨ. ਆਰ. ਆਈਜ਼ ਦੀ ਡਿਮਾਂਡ ’ਤੇ ਵੋਲਵੋ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ। ਨੈਸ਼ਨਲ ਹਾਈਵੇ ਦਾ ਰਸਤਾ ਬੰਦ ਹੋਣ ਕਰਕੇ ਦੂਜੇ ਰੂਟਾਂ ਜ਼ਰੀਏ ਬੱਸਾਂ ਨੂੰ ਦਿੱਲੀ ਭੇਜਿਆ ਜਾ ਰਿਹਾ ਹੈ।

ਸਾਧਾਰਨ ਬੱਸ ਸੇਵਾ ਵੀ ਹੋਵੇਗੀ ਸ਼ੁਰੂ : ਜੀ. ਐੱਮ. ਮਨਿੰਦਰਪਾਲ ਸਿੰਘ
ਪੰਜਾਬ ਰੋਡਵੇਜ਼ ਡਿਪੂ 1 ਦੇ ਜੀ. ਐੱਮ. ਮਨਿੰਦਰਪਾਲ ਸਿੰਘ ਨੇ ਕਿਹਾ ਕਿ ਵਿਭਾਗ ਯਾਤਰੀਆਂ ਨੂੰ ਸਹੂਲਤ ਦੇਣ ਲਈ ਵਚਨਬੱਧ ਹੈ। ਦਿੱਲੀ ਲਈ ਸਾਧਾਰਨ ਬੱਸ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ।

Leave a Comment

Your email address will not be published. Required fields are marked *

Scroll to Top