ਡਾਕਟਰ ,ਰਾਜ ਕੁਮਾਰ ਚੱਬੇਵਾਲ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਵੱਡਾ ਬਿਆਨ

LPN,ਚੰਡੀਗੜ੍ਹ : ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਨੂੰ ਇਕ ਹੋਰ ਝਟਕਾ ਲੱਗਾ ਹੈ। ਕਾਂਗਰਸੀ ਵਿਧਾਇਕ ਰਾਜ ਕੁਮਾਰ ਚੱਬੇਵਾਲ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਰਾਜ ਕੁਮਾਰ ਚੱਬੇਵਾਲ ਨੇ ਵਿਧਾਇਕੀ ਦੇ ਨਾਲ-ਨਾਲ ਪਾਰਟੀ ’ਚੋਂ ਵੀ ਅਸਤੀਫਾ ਦੇ ਦਿੱਤਾ ਹੈ। ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਰਾਜ ਕੁਮਾਰ ਚੱਬੇਵਾਲ ਨੇ ਕਿਹਾ ,ਕਿ ਆਮ ਆਦਮੀ ਪਾਰਟੀ ਡਾ. ਭੀਮ ਰਾਓ ਅੰਬੇਡਕਰ ਦੀ ਸੋਚ ’ਤੇ ਚੱਲ ਰਹੀ ਹੈ। ਉਹ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ‘ਆਪ’ ਵਿਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ 200 ਯੂਨਿਟ ਪਹਿਲਾਂ ਵੀ ਫਰੀ ਮਿਲਦੇ ਸੀ। ਪਰ ਹੁਣ 300 ਯੂਨਿਟ ਮਿਲ ਰਹੇ ਹਨ। ਲਗਭਗ 90 ਫੀਸਦੀ ਪਰਿਵਾਰਾਂ ਨੂੰ ਫਾਇਦਾ ਹੋ ਰਿਹਾ।ਹਰ ਪਰਿਵਾਰ ਨੂੰ ਬਿਜਲੀ ਫਰੀ ਮਿਲ ਰਹੀ।

ਇਹ ਬਹੁਤ ਵੱਡੀ ਗੱਲ ਹੈ। ਪੰਜਾਬ ਸਰਕਾਰ ਵੱਲੋਂ ਗਰੀਬਾਂ ਲਈ ਬਹੁਤ ਵੱਡੇ ਕੰਮ ਕਰ ਰਹੀ ਹੈ, ਮੇਰਾ ਸੁਫਨਾ ਹੈ ਕਿ ਪੰਜਾਬ ਵਿਚ ਕਿਸੇ ਗਰੀਬ ਦੇ ਘਰ ਦੀ ਛੱਤ ਕੱਚੀ ਨਾ ਰਹੇ, ਹਰ ਛੱਤ ਪੱਕੀ ਹੋਵੇ। ਇਸ ਲਈ ਉਹ ਮੁੱਖ ਮੰਤਰੀ ਨਾਲ ਵੀ ਗੱਲ ਕਰਕੇ ਆਏ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਮੁੱਖ ਮੰਤਰੀ ਕੋਲ ਆਪਣੇ ਹਲਕੇ ਦੀਆਂ ਮੰਗਾਂ ਅਤੇ ਹੋਰ ਮਸਲੇ ਵੀ ਰੱਖੇ ਹਨ। ਜਿਸ ਦਾ ਮੁੱਖ ਮੰਤਰੀ ਨੇ ਹੱਲ ਕਰਨ ਦਾ ਭਰੋਸਾ ਦਿੱਤਾ ਹੈ।

ਡਾ. ਚੱਬੇਵਾਲ ਨੇ ਕਿਹਾ ਕਿ ਉਹ ਪਾਰਟੀ ਵਿਚ ਸਮਰਪਿਤ ਸਿਪਾਹੀ ਦੇ ਤੌਰ ’ਤੇ ਕੰਮ ਕੰਮ ਕਰਨਗੇ। ਵਿਧਾਨ ਸਭਾ ਦੀ ਕਾਰਵਾਈ ਦੌਰਾਨ ਰਾਜ ਕੁਮਾਰ ਚੱਬੇਵਾਲ ਨੇ ਕਰਜ਼ਾ ਚੁੱਕਣ ਦੇ ਮੁੱਦੇ ’ਤੇ ‘ਆਪ’ ਸਰਕਾਰ ਨੂੰ ਕੋਸਿਆ ਸੀ। ਚੱਬੇਵਾਲ ਨੂੰ ਸਵਾਲ ਕੀਤਾ ਕਿ ਉਹ ਕੱਲ੍ਹ ਤਾਂ ਪੰਜਾਬ ਸਰਕਾਰ ’ਤੇ ਕਰਜ਼ੇ ਦੇ ਮਾਮਲੇ ’ਤੇ ਹਮਲੇ ਬੋਲ ਰਹੇ ਸਨ, ਇਕ ਹਫ਼ਤੇ ਵਿਚ ਕਰਜ਼ੇ ਦੀ ਪੰਡ ਹਲਕੀ ਹੋ ਗਈ ਹੈ। ਇਸ ’ਤੇ ਉਨ੍ਹਾਂ ਆਖਿਆ ਕਿ ਉਸ ਸਮੇਂ ਉਹ ਵਿਰੋਧੀ ਧਿਰ ਵਿਚ ਸਨ। ਬਾਕੀ ਉਹ ਮੁੱਖ ਮੰਤਰੀ ਨੂੰ ਮਿਲੇ ਹਨ ਤੇ ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਪੰਜਾਬ ਸਿਰੋਂ ਕਰਜ਼ੇ ਦੀ ਪੰਡ ਹੌਲੀ ਕਰਨ ਲਈ ਸਰਕਾਰਾਂ ਲਗਾਤਾਰ ਕੋਸ਼ਿਸ਼ਾਂ ਕਰ ਰਹੀਆਂ ਹਨ।

Leave a Comment

Your email address will not be published. Required fields are marked *

Scroll to Top