ਬਰਗਾੜੀ ਬੇਅਦਬੀ ਦੇ ਮੁੱਖ ਸਾਜ਼ਿਸ਼ ਕਰਤਾ ਬਲਾਤਕਾਰੀ ਬਾਬਾ ਰਾਮ ਰਹੀਮ ਤੇ ਹਨੀਪ੍ਰੀਤ ਨੂੰ ਪੁਲਿਸ ਰਿਮਾਂਡ ਤੇ ਪੰਜਾਬ ਲਿਆ ਕੇ ਸਖਤੀ ਨਾਲ ਪੁੱਛਗਿੱਛ ਕਰੇ -ਸਿੱਖ ਜਥੇਬੰਦੀਆਂ

ਜਲੰਧਰ(ਪਰਮਜੀਤ ਸਾਬੀ)2015 ਵਿੱਚ ਬਰਗਾੜੀ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਬੇਅਦਬੀ ਦੇ ਪ੍ਰਮੁੱਖ ਦੋਸ਼ੀ ਪ੍ਰਦੀਪ ਕਲੇਰ ਵੱਲੋਂ ਚੰਡੀਗੜ੍ਹ ਦੀ ਇੱਕ ਅਦਾਲਤ ਵਿੱਚ ਦਿੱਤੇ ਇੱਕਬਾਲੀਆ ਬਿਆਨ ਜਿਸ ਵਿੱਚ ਉਸਨੇ ਦੱਸਿਆ ਹੈ ,ਕਿ ਬੇਅਦਬੀ ਕਰਨ ਦੇ ਹੁਕਮ ਬਲਾਤਕਾਰੀ ਬਾਬਾ ਰਾਮ ਰਹੀਮ ਅਤੇ ਹਨੀਪ੍ਰੀਤ ਨੇ ਹੀ ਦਿੱਤੇ ਸਨ, ਤੋਂ ਬਾਅਦ ਇਹ ਗੱਲ ਸ਼ੀਸ਼ੇ ਵਾਂਗ ਸਾਫ ਹੋ ਗਈ ਹੈ, ਕਿ ਇਸ ਕੇਸ ਦੇ ਮੁੱਖ ਸਾਜ਼ਿਸ਼ ਕਰਤਾ ਇਹ ਦੋਨੋਂ ਹੀ ਸਨ।

ਜਲੰਧਰ ਦੀਆਂ ਸਿੱਖ ਜਥੇਬੰਦੀਆਂ ਜਿਨਾਂ ਵਿੱਚ ਸਿੰਘ ਸਭਾਵਾਂ, ਸਿੱਖ ਤਾਲਮੇਲ ਕਮੇਟੀ ,ਆਗਾਜ਼ ਐਨਜੀਓ, ਸ਼ਾਨ ਏ ਖਾਲਸਾ ਤੇ ਦਸ਼ਮੇਸ਼ ਫੁਲਵਾੜੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ,ਹਰਜੋਤ ਸਿੰਘ ਲੱਕੀ, ਪਰਮਪ੍ਰੀਤ ਸਿੰਘ ਵਿੱਟੀ, ਗੁਰਵਿੰਦਰ ਸਿੰਘ ਸਿੱਧੂ ,ਤਜਿੰਦਰ ਸਿੰਘ ਸੰਤ ਨਗਰ ,ਪ੍ਰਭਜੋਤ ਸਿੰਘ ਖਾਲਸਾ ਨੇ ਇੱਕ ਸਾਂਝੇ ਬਿਆਨ ਵਿੱਚ ਪੰਜਾਬ ਸਰਕਾਰ ਤੇ ਪੁਲਿਸ ਵਿਭਾਗ ਤੋਂ ਮੰਗ ਕੀਤੀ ਹੈ। ਕਿ ਹੁਣ ਜਦੋਂ ਕਿ ਮੁੱਖ ਦੋਸ਼ੀ ਨੇ ਇਕਬਾਲਿਆ ਬਿਆਨ ਦੇ ਦਿੱਤਾ ਹੈ ਤਾਂ ਬਲਾਤਕਾਰੀ ਬਾਬਾ ਰਾਮ ਰਹੀਮ ਤੇ ਹਨੀਪ੍ਰੀਤ ਨੂੰ ਪੁਲਿਸ ਵਾਰੰਟ ਤੇ ਪੰਜਾਬ ਲਿਆ ਕੇ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇ ,ਜਿਸ ਤਰ੍ਹਾਂ ਦੇ ਕੁਕਰਮ ਇਹ ਲੋਕ ਕਰਦੇ ਰਹਿੰਦੇ ਹਨ , ਪੁੱਛ ਗਿੱਛ ਦੌਰਾਨ ਹੋਰ ਵੀ ਬਹੁਤ ਵੱਡੇ ਖੁਲਾਸੇ ਹੋਣ ਦੀ ਆਸ ਹੈ,ਇਹੋ ਜਿਹੇ ਦੋਸ਼ੀਆਂ ਨੂੰ ਸ਼ਰੇਆਮ ਚੌਰਾਹੇ ਵਿੱਚ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ ,ਤਾਂ ਜੋ ਅੱਗੇ ਤੋਂ ਕਿਸੇ ਦੀ ਵੀ ਕੋਈ ਗਲਤ ਕੰਮ ਕਰਨ ਦੀ ਜੁਰਤ ਨਾ ਪਵੇ। ਉਕਤ ਆਗੂਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਸਮੁੱਚੀਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਹੈ ।ਕਿ ਉਹ ਆਪਸੀ ਮਤਭੇਦ ਭੁਲਾ ਕੇ ਇਹਨਾਂ ਗੁਰੂ ਘਰ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿਵਾਨ ਲਈ ਵੱਧ ਤੋਂ ਵੱਧ ਦਬਾਵ ਪੰਜਾਬ ਸਰਕਾਰ ਤੇ ਬਣਾਉਣ ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਹਰਪ੍ਰੀਤ ਸਿੰਘ ਰੋਬਿਨ, ਅਮਨਦੀਪ ਸਿੰਘ ਬੱਗਾ, ਹਰਪਾਲ ਸਿੰਘ ਪਾਲੀ, ਗੁਰਦੀਪ ਸਿੰਘ ਕਾਲੀਆ ਕਲੋਨੀ, ਅਮਰਜੀਤ ਸਿੰਘ ਮੰਗਾ ,ਸੰਨੀ ਉਬਰਾਏ ,ਪਰਮਿੰਦਰ ਸਿੰਘ ਦਸ਼ਮੇਸ਼ ਨਗਰ, ਚੰਨੀ ਕਾਲੜਾ ,ਲਖਬੀਰ ਸਿੰਘ ਲੱਕੀ ,ਕਮਲਜੋਤ ਸਿੰਘ, ਹਰਪ੍ਰੀਤ ਸਿੰਘ ਸੋਨੂ ਆਦਿ ਹਾਜ਼ਰ ਸਨ।

Leave a Comment

Your email address will not be published. Required fields are marked *

Scroll to Top