LPN ਜਲੰਧਰ:-ਚੋਣ ਕਮਿਸ਼ਨਰ ਨੇ ਬਹੁਤ ਵਧੀਆ ਆਦੇਸ਼ ਜਾਰੀ ਕੀਤਾ ਹੈ ,ਕਿ ਲੋਭ ਸਭਾ ਚੋਣਾਂ 2024 ਜੋ ਲੋਕ ਸਭਾ ਦੀਆਂ ਵੋਟਾਂ ਹੋ ਰਹੀਆਂ ਹਨ। ਚੋਣ ਕਮਿਸ਼ਨ ਨੇ ਨਵੇਂ ਦਿਸ਼ਾ- ਨਿਰਦੇਸ਼ ਜਾਰੀ ਕੀਤੇ ਹਨ। ਕਿ 85 ਸਾਲ ਤੋਂ ਵੱਧ ਉਮਰ ਦੇ ਲੋਕ ਹੁਣ ਘਰ ਬੈਠੇ ਹੀ ਵੋਟ ਪਾ ਸਕਣਗੇ। ਪੋਸਟਲ ਬੈਲਟ ਰਾਹੀਂ ਹੁਣ 80 ਸਾਲਾਂ ਤੋਂ ਵੱਧ ਉਮਰ ਦੇ ਲੋਕ ਬਿਨਾਂ ਪੋਲਿੰਗ ਬੂਥ ਜਾਏ ਆਪਣੀ ਵੋਟ ਪਾ ਸਕਣਗੇ ਪਹਿਲਾਂ 85 ਸਾਲ ਦੇ ਵੱਧ ਉਮਰ ਦੇ ਲੋਕ ਇਸ ਸਹੂਲਤ ਦਾ ਫਾਇਦਾ ਚੁੱਕ ਸਕਦੇ ਸਨ। ਪਰ ਹੁਣ ਉਮਰ ਨੂੰ ਵਧਾ ਕੇ 85 ਸਾਲ ਕਰ ਦਿੱਤਾ ਹੈ। 85 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਨੂੰ ਪੋਸਟ ਬੈਲਟ ਸਹੂਲਤਾ ਲਈ ਫਾਰਮ 12 ਡੀ ਕਾਰ ਚ ਮੁਹਈਆਂ ਕਰਵਾਏ ਜਾਣਗੇ। ਭਾਰਤ ਚੋਣ ਕਮਿਸ਼ਨਰ ਦੀ ਵੈਬਸਾਈਟ ਤੋ ਹੀ ਫਾਰਮ 12 ਡੀ ਨੂੰ ਡਾਊਨਲੋਡ ਕਰ ਸਕਦੇ ਹੋ। ਮੁੱਖ ਚੋਣ ਕਮਿਸ਼ਨ ਨੇ ਕਿਹਾ ਕਿ ਇਸ ਵਾਰ ਪੂਰੇ ਦੇਸ਼ ਵਿੱਚ ਪਹਿਲੀ ਵਾਰ ਸਿਸਟਮ ਲਾਗੂ ਹੋਣ ਜਾ ਰਿਹਾ ਹੈ। ਫਾਰਮ 12 ਡੀ ਨੂੰ ਉਨ੍ਹਾਂ ਵੋਟਰਾਂ ਨੂੰ ਦਿੱਤਾ ਜਾਵੇਗਾ ਜੋ 85 ਸਾਲ ਤੋਂ ਵੱਧ ਉਮਰ ਦੇ ਹਨ ਜਾ 40 ਫੀਸਦੀ ਤੋਂ ਵੱਧ ਅਪਾਹਜ ਹਨ। ਜੇਕਰ ਉਹ ਪੋਲਿੰਗ ਸਟੇਸ਼ਨ ਨਹੀਂ ਜਾ ਸਕਦੇ, ਤਾਂ ਉਹਨਾਂ ਦੇ ਘਰ ਜਾ ਕੇ ਉਹਨਾਂ ਦੀ ਵੋਟ ਦਰਜ ਕਰਵਾਈ ਜਾਵੇਗੀ। ਇਸ ਦੇ ਲਈ ਅਸੀਂ ਚੋਣ ਡਿਊਟੀ ਤੇ ਲੱਗੇ ਕਰਮਚਾਰੀਆਂ ਨੂੰ ਸਖਲਾਈ ਦੇ ਦਿੱਤੀ ਹੈ

















































