ਹੁਸ਼ਿਆਰਪੁਰ:-ਰਾਣਾ ਮਨਸੂਰਪੁਰੀਆ ਜਿਸ ਵੱਲੋਂ ਚਲਾਈ ਗੋਲੀ ਨਾਲ ਸੀ, ਆਈ, ਏ ਸਟਾਫ ਦੇ ਮੁਲਾਜ਼ਮ ਦੀ ਮੌਤ ਹੋ ਗਈ ਸੀ ।ਹੁਸ਼ਿਆਪੁਰ ਪੁਲਸ ਨੇ ਭੰਗਲਾ ਨਜਦੀਕ ਐਨਕਾਉਂਟਰ ਵਿੱਚ ਢੇਰ ਕਰ ਦਿੱਤਾ ਹੈ। ਜਿਸ ਪੁਲਿਸ ਮੁਲਾਜ਼ਮ ਦੀ ਮੌਤ ਹੋਈ ਸੀ। ਉਸਦਾ ਅੱਜ ਹੀ ਸਸਕਾਰ ਕੀਤਾ ਗਿਆ ਹੈ।
ਦਸ ਦਈਏ, ਬੀਤੇ ਜਦ ਸੀਆਈਏ ਸਟਾਫ ਹੁਸ਼ਿਆਰਪੁਰ ਦੀ ਟੀਮ ਨੇ ਰਾਣਾ ਮਨਸੂਰਪੁਰੀਏ ਦੇ ਘਰ ਰੇਡ ਮਾਰੀ ਸੀ, ਤਾਂ ਉਨ੍ਹਾਂ ਨੇ ਅੱਗੋਂ ਪੁਲਿਸ ‘ਤੇ ਹੀ ਫਾਇਰਿੰਗ ਕਰ ਦਿੱਤੀ ਸੀ। ਜਿਸ ‘ਚ ਹੈਡ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਰਾਣਾ ਮਨਸੂਰਪੁਰੀਆ ਦੀ ਭਾਲ ਕੀਤੀ ਜਾ ਰਹੀ ਸੀ।

















































