ਰੇਲਵੇ ਟਰੈਕ ਕਾ੍ਸ ਕਰਦਿਆਂ, ਸਕੂਲੀ ਬੱਚੇ ਦੀ ਹੋਈ ਮੌਤ

ਲੁਧਿਆਣਾ:- ਲੁਧਿਆਣਾ ਦੇ ਸਲੇਮ ਟਾਬਰੀ ਵਿਚ ਰੇਲ ਹਾਦਸਾ ਵਾਪਰ ਗਿਆ। ਇਥੇ ਸਕੂਲੀ ਬੱਚੇ ਰੇਲਵੇ ਟਰੈਕ ਪਾਰ ਕਰ ਰਹੇ ਸਨ ,ਤਾਂ ਇਕ ਬੱਚਾ ਟਰੇਨ ਦੇ ਹੇਠਾਂ ਆ ਗਿਆ, ਜਿਸ ਕਾਰਨ ਉਸ ਦੀ ਦਰਦਨਾਕ ਮੌਤ ਹੋ ਗਈ। ਇਸ ਦੌਰਾਨ ਉਸ ਦੇ ਨਾਲ ਹੀ ਦੋ ਬੱਚੇ ਵਾਲ-ਵਾਲ ਬੱਚੇ ਗਏ। ਹਾਦਸੇ ਦੀ ਸੂਚਨਾ ਮਿਲਣ ਦੇ ਬਾਅਦ ਰੇਲਵੇ ਪੁਲਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।

Leave a Comment

Your email address will not be published. Required fields are marked *

Scroll to Top